ਗੁਰਦਾਸਪੁਰ, 5 ਦਸੰਬਰ (ਸਰਬਜੀਤ ਸਿੰਘ)– ਕਲਾਨੌਰ ਦੀ ਸ਼ਿਵ ਮੰਦਿਰ ਪਾਰਕ ਵਿੱਚ ਸੀ ਪੀ ਆਈ ਐਮ ਐਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਵਲੋਂ ਨਿਜੀ ਵਿੱਤੀ ਕੰਪਨੀਆਂ ਦੇ ਕਰਜਾਧਾਰਕਾ ਦੇ ਹੱਕ ਵਿੱਚ ਰੈਲੀ ਕਰਕੇ ਬਾਜ਼ਾਰ ਵਿਚ ਪ੍ਰਦਰਸ਼ਨ ਕੀਤਾ ਗਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਮੰਗ ਪੱਤਰ ਦਿੱਤਾ ਗਿਆ।
ਇਸ ਸਮੇਂ ਬੋਲਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਮੀਤ ਸਕੱਤਰ ਵਿਜੇ ਸੋਹਲ, ਜ਼ਿਲ੍ਹਾ ਪ੍ਰਧਾਨ ਦਲਬੀਰ ਭੋਲਾ ਮਲਕਵਾਲ, ਗੁਲਜ਼ਾਰ ਸਿੰਘ ਭੁੰਬਲੀ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਗਰੀਬ ਪਰਿਵਾਰਾਂ ਦੇ ਨਿਜੀ ਕੰਪਨੀਆਂ ਦੇ ਕਰਜ਼ਾ ਜਾਲ ਵਿਚ ਫਸਣ ਲਈ ਹੁਣ ਤੱਕ ਦੀਆਂ ਸਰਕਾਰਾਂ ਜਿੰਮੇਵਾਰ ਹਨ ਜਿਨ੍ਹਾਂ ਸਰਕਾਰਾਂ ਨੇ ਗਰੀਬ ਪਰਿਵਾਰਾਂ ਦੇ ਰੋਜ਼ਗਾਰ ਦਾ ਕਦੇ ਏਜੰਡਾ ਹੀ ਨਹੀਂ ਲਿਆਂਦਾ, ਸਰਕਾਰ ਕੇਂਦਰ ਦੀ ਸਕੀਮ ਮਨਰੇਗਾ ਰੋਜ਼ਗਾਰ ਦਾ ਲਾਭ ਵੀ ਮਜ਼ਦੂਰ ਪਰਿਵਾਰਾਂ ਤਕ ਪੁਜਦਾ ਨਹੀਂ ਕਰ ਸਕੀ ਜਿਸ ਸਕੀਮ ਦਾ ਜ਼ਿਆਦਾ ਤਰ ਪੈਸਾ ਹਰ ਸਾਲ ਭਿਰਸ਼ਟਾਚਾਰ ਦੀ ਭੇਟ ਚੜ੍ਹ ਜਾਂਦਾ ਹੈ।ਕੇਵਲ ਵੋਟਾਂ ਦੀ ਰਾਜਨੀਤੀ ਤਹਿਤ ਛੋਟੀਆਂ ਮੋਟੀਆਂ ਮੁਫ਼ਤ ਦੀਆਂ ਸਹੂਲਤਾਂ ਨਾਲ ਹੀ ਡੰਗ ਸਾਰਿਆ ਹੈ। ਰੈਲੀ ਵਿਚ ਦੋਸ਼ ਲਾਇਆ ਗਿਆ ਕਿ ਭਾਰਤੀ ਕਿਸਾਨ ਯੂਨੀਅਨ ਪੰਜਾਬ ਨਾਂ ਦੀ ਜਥੇਬੰਦੀ ਦੇ ਨਾਂ ਹੇਠ ਸਮੇਤ ਕੁੱਝ ਹੋਰ ਅਖੌਤੀ ਜਥੇਬੰਦੀਆਂ 1500/1500 ਦੀ ਮਜ਼ਦੂਰ ਪਰਿਵਾਰਾਂ ਤੋਂ ਉਗਰਾਹੀ ਕਰ ਰਹੇ ਹਨ ਰੈਲੀ ਵਿਚ ਮੰਗ ਕੀਤੀ ਗਈ ਕਿ ਸਰਕਾਵਰ ਮਾਈਕਰੋ ਫਾਈਨਾਂਸ ਕੰਪਨੀਆਂ ਦਾ ਕਰਜ਼ਾ ਆਪਣੇ ਜੁਮੇਂ ਲਵੇ, ਕੰਪਨੀਆਂ ਕਰਜਾਧਾਰਕਾ ਦੇ ਘਰਾਂ ਵਿੱਚ ਜਾ ਕੇ ਜ਼ਬਰਦਸਤੀ ਕਿਸ਼ਤਾਂ ਲੈਣੀਆਂ ਅਤੇ ਘਰੇਲੂ ਸਾਮਾਨ ਚੁੱਕਣਾ ਬੰਦ ਕਰਨ, ਗਏ, ਮਾਈਕਰੋ ਫਾਈਨਾਂਸ ਕੰਪਨੀਆਂ ਦੇ ਪੈਸੇ ਸਮੇਤ ਇਨ੍ਹਾਂ ਦੇ ਰੋਲ ਦੀ ਜਾਂਚ ਕਰਵਾਈ ਜਾਵੇ, ਗਰੀਬ ਪਰਿਵਾਰਾਂ ਲਈ ਇਕ ਲੱਖ ਰੁਪਏ ਦੀ ਲਿਮਟ ਲਾਗੂ ਕੀਤੀ ਜਾਵੇ, ਸਰਕਾਰ ਔਰਤਾਂ ਨੂੰ 1000 ਰੁਪਏ ਦੀ ਸਹਾਇਤਾ ਦੇਣ ਦੀ ਗਰੰਟੀ ਮਾਰਚ 2022 ਤੋਂ ਲਾਗੂ ਕਰੇ। ਬੁਲਾਰਿਆਂ ਕਿਹਾ ਕਿ ਇਨ੍ਹਾਂ ਕੰਪਨੀਆਂ ਦੀ ਗੁਡਾਗਰਦੀ ਵਿਰੁੱਧ 11ਦਸੰਬਰ ਨੂੰ ਗੁਰਦਾਸਪੁਰ ਸੁੱਕੇ ਤਲਾ ਅਤੇ 14 ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਮੂਹਰੇ ਜ਼ਿਲ੍ਹਾ ਪੱਧਰੀ ਰੈਲੀਆਂ ਕੀਤੀਆਂ ਜਾਣਗੀਆਂ। ਇਸ ਸਮੇਂ ਸੁਖਵੰਤ ਸਿੰਘ ਹਜਾਰਾ, ਕੁਲਦੀਪ ਰਾਜੂ,ਪਾਲਾ ਘੋਨੇਵਾਲ, ਅਸ਼ਵਨੀ ਕੁਮਾਰ ਲੱਖਣਕਲਾਂ, ਗੁਰਦੀਪ ਸਿੰਘ ਕਾਮਲਪੁਰਾ, ਮੋਨਿਕਾ ਕੌਰ ਪੱਡੇ, ਰੂਪਾਂ ਹਕੀਮਪੁਰ ਅਤੇ ਰਾਣੀ ਰੁਮਾਨੀਆ ਹਾਜ਼ਰ ਸਨ


