ਮਾਨਸਾ, ਗੁਰਾਦਸਪੁਰ, 5 ਦਸੰਬਰ (ਸਰਬਜੀਤ ਸਿੰਘ)– ਹੁਣੇ ਹੁਣੇ ਚਰਚਾ ਆਇਆ ਸੁਖਵਿੰਦਰ ਪੱਪੀ ਦਾ ਨਾਵਲ ਧਰਤ ਵਿਹੁਣੇ ਕਿਰਤੀਆਂ ਦੇ ਹੱਕ ਵਿੱਚ ਸ਼ਾਹਕਾਰ ਰਚਨਾ ਹੈ। ਸੁਖਵਿੰਦਰ ਪੱਪੀ ਵਿਦਿਆਰਥੀ ਲਹਿਰ ਦਾ ਲੀਡਰ ਰਿਹਾ ਹੈ।ਇਸ ਗੱਲ਼ ਨੂੰ ਵੀ ਸਮਝਣਾ ਜ਼ਰੂਰੀ ਹੈ ਜਦ ਉਸ ਨੇ ਇਹ ਨਾਵਲ ਲਿਖਿਆ ਤਾਂ ਉਸ ਦੀ ਪਿੱਠ ਭੂਮੀ ਚ ਉਹ ਵਿਚਾਰ ਵੀ ਸਨ ਜਦ ਉਹ ਵਿਦਿਆਰਥੀ ਲਹਿਰ ਚ ਕੰਮ ਕਰਦਿਆਂ ਉਹ ਵਿਦਿਆਰਥੀਆਂ ਲਈ ਲੜਦਾ ਰਿਹਾ ਜਿਨ੍ਹਾਂ ਨੂੰ ਸਮੇਂ ਦੀਆਂ ਹਕੂਮਤਾਂ ਵਿੱਦਿਆ ਦੇ ਖੇਤਰ ਚੋਂ ਬਾਹਰ ਕਰ ਦੇਣਾ ਚਾਹੁੰਦੀਆਂ ਸਨ। ਸਵਾਲ ਅਮੀਰ ਗਰੀਬ ਦਾ ਨਹੀਂ ਵਿਚਾਰਾਂ ਤੇ ਪ੍ਰਤੀਬੱਧਤਾ ਦਾ ਹੈ।

ਏਹੀ ਪ੍ਰਤੀਬੱਧਤਾ ਨੇ ਪੱਪੀ ਨੂੰ ਉਨ੍ਹਾਂ ਸਰੋਕਾਰਾਂ ਨਾਲ ਜੋੜੀ ਰੱਖਿਆ ਜੋ ਭਾਈ ਲਾਲੋ ਦੀ ਬਾਤ ਪਾਉਂਦੇ ਨੇ।
ਪੱਪੀ ਦੇ ਨਾਵਲ ਨੂੰ ਇਸ ਨਜ਼ਰੀਏ ਤੋਂ ਵੀ ਪੜ੍ਹਣਾ ਪੈਣਾ ਹੈ ਕਿ ਸਰਮਾਏਦਾਰੀ ਨੇ ਜਗੀਰੂ ਸਿਸਟਮ ਖ਼ਿਲਾਫ਼ ਲੜਣ ਦੀ ਬਜਾਏ ਉਸ ਸਾਹਮਣੇ ਗੋਡੇ ਕਿਉਂ ਟੇਕੇ ਤੇ ਹਾਲੇ ਵੀ ਨਵਜਮਹੂਰੀ ਇਨਕਲਾਬ ਦੀ ਲੋੜ ਕਿਉਂ ਹੈ,?
ਪੱਪੀ ਦਾ ਇਹ ਨਾਵਲ ਇਸ ਸੰਦਰਭ ਵਿਚ ਵੀ ਪੜ੍ਹਿਆ ਜਾਣਾ ਜ਼ਰੂਰੀ ਹੈ ਕਿ ਮਾਲਵੇ ਦੇ ਵਿਚ ਉੱਠੇ ਪਲਾਂਟ ਘੋਲ ਜ਼ਮੀਨੀ ਘੋਲ ਨੇ ਮਜ਼ਦੂਰਾਂ ਚ ਜਾਗਰੂਕਤਾ ਲਿਆਂਦੀ ਖਾਸ ਕਰ ਔਰਤਾਂ ਚ ਜਿਸ ਚ ਮਨਰੇਗਾ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ,ਦਾ ਵੀ ਵੱਡਾ ਯੋਗਦਾਨ ਹੈ।
ਪੱਪੀ ਮਾਰਕਸਵਾਦ ਦਾ ਹਾਮੀ ਹੈ ਪਰ ਉਸ ਦਾ ਤਰਕ ਹੈ ਮਾਰਕਸਵਾਦ ਭਾਰਤੀ ਹਾਲਤਾਂ ਮੁਤਾਬਕ ਕੀਤਾ ਜਾਣਾ ਚਾਹੀਦਾ ਹੈ। ਮੇਰਾ ਵੀ ਮੰਨਣਾ ਹੈ ਭਾਰਤ ਰਾਜਾਂ ਦਾ ਸਮੂਹ ਹੈ,ਜਿੱਥੇ ਵੱਖ ਵੱਖ ਭਾਸ਼ਾਵਾਂ, ਸੱਭਿਆਚਾਰ, ਨਸਲਾਂ,ਧਰਮ, ਕੌਮੀਅਤ ਹਨ ਤੇ ਲੋਕਾਂ ਦੇ ਗੁੱਸੇ ਨੂੰ ਸਮੇਟਣ ਲਈ ਪਾਰਲੀਮੈਂਟ ਹੈ ,ਜਿਸ ਨੂੰ ਨਜ਼ਰ ਅੰਦਾਜ਼ ਕਰਕੇ ਮਾਰਕਾਸਵਾਦ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਏਸ ਨਾਵਲ ਨੂੰ ਇਸ ਸੰਦਰਭ ਵਿੱਚ ਵੀ ਵੇਖਣਾ ਹੋਵੇਗਾ ਕਿ ਲੜਾਈ ਖੇਤ ਮਜ਼ਦੂਰਾਂ ਦੀ ਹੈ ਜਾਂ ਬੇਜ਼ਮੀਨੇ ਲੋਕਾਂ ਦੀ? ਕਿਉਂਕਿ ਕਮਿਊਨਿਸਟ ਲਹਿਰ ਚ ਏਹ ਸਦਾ ਬਹਿਸ ਰਹੀ ਹੈ ਖਾਸ ਕਰਕੇ ਬਿਹਾਰ ਝਾਰਖੰਡ ਚ।
ਸੁਖਵਿੰਦਰ ਪੱਪੀ ਨੂੰ ਨਾਵਲ ਲਈ ਮੁਬਾਰਕਾਂ ਏਸ ਲਈ ਵੀ ਇੱਕ ਭੂਮੀ ਪਤੀ ਨੇ ਭੂਮੀ ਜੀਣਾਂ ਲਈ ਲਿਖਿਆ। ਵੈਸੇ ਵਿਚਾਰ ਪ੍ਰਮੁੱਖ ਹੁੰਦੇ ਹਨ।


