ਗੁਰਦਾਸਪੁਰ, 21 ਨਵੰਬਰ (ਸਰਬਜੀਤ ਸਿੰਘ)– ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵਧੀਕ ਨਿਗਰਾਨ ਇੰਜੀ. ਸੰਚਾਲਨ ਮੰਡਲ ਗੁਰਦਾਸਪੁਰ ਇੰਜੀ. ਕੁਲਦੀਪ ਸਿੰਘ ਨੇ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਗੁਰਦਾਸਪੁਰ ਅਧੀਨ ਆਉਂਦੇ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 132 ਕੇ.ਵੀ ਸਬ ਸਟੇਸ਼ਨ ਹਰਦੋਛੰਨੀ ਰੋਡ ਗੁਰਦਾਸਪੁਰ ਤੋਂ ਚੱਲਦੇ 66 ਕੇ.ਵੀ, ਪੁੱਡਾ ਕਲੌਨੀ, ਬਟਾਲਾ ਰੋਡ, 66 ਕੇ.ਵੀ ਨਿਊ ਗੁਰਦਾਸਪੁਰ ਸਕੀਮ ਨੰਬਰ 7, 66 ਕੇ.ਵੀ ਸਬ ਸਟੇਸ਼ਨ ਜੌੜਾ ਛੱਤਰਾਂ 66 ਕੇ.ਵੀ ਸਬ ਸਟੇਸ਼ਨ ਬੁੱਚੇਨੰਗਲ, 66 ਕੇ.ਵੀ ਸਬ ਸਟੇਸ਼ਨ ਹਰਦੋਛੰਨੀ, 66 ਕੇ.ਵੀ ਸਬ ਸਟੇਸ਼ਨ ਬਾਹਮਣੀ, 66 ਕੇ.ਵੀ ਸਬ ਸਟੇਸ਼ਨ ਗਾਹਲੜੀ ਅਤੇ ਇਸ ਤੋਂ ਇਲਾਵਾ ਸਬ ਸਟੇਸ਼ਨ ਤੋਂ ਚੱਲਦੇ 11 ਕੇ.ਵੀ ਪੁੱਡਾ 1 ਅਤੇ 2, ਗੀਤਾ ਭਵਨ ਰੋਡ, ਬਟਾਲਾ ਰੋਡ, 11 ਕੇ.ਵੀ ਐਸ.ਡੀ ਕਾਲਜ਼, ਫੀਡਰ 11 ਕੇਵੀ ਬਾਬਾ ਟਹਿਲ ਫੀਡਰ, 11 ਕੇ.ਵੀ ਗੋਲ ਮੰਦਿਰ ਫੀਡਰ ਆਦਿ ਅਧੀਨ ਆਉਂਦੇ ਏਰੀਏ ਦੀ ਬਿਜਲੀ ਦੀ ਸਪਲਾਈ 132 ਕੇ.ਵੀ ਸਬ ਸਟੇਸ਼ਨ ਹਰਦੋਛੰਨੀ ਰੋਡ ਦੀ ਬਾਰ-ਬਾਰ ਦੀ ਜਰੂਰੀ ਮੁਰੰਮਤ ਕਰਨ ਲਈ ਅੱਜ 21 ਨਵੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ।
ਐਕਸੀਅਨ ਕੁਲਦੀਪ ਸਿੰਘ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੀਡਰਾਂ ਤੋਂ ਚੱਲਦਾ ਏਰੀਆ ਕਾਹਨੂੰਵਾਨ ਰੋਡ, ਸ਼੍ਰੀ ਸ਼ਰਨਮ ਕਲੌਨੀ, ਐਸ.ਡੀ ਕਾਲਜ਼ ਤੋਂ ਲੈ ਕੇ ਮੇਹਰ ਚੰਦ ਰੋਡ, ਤਿੱਬੜੀ ਰੋਡ, ਪੁਲਸ ਕੰਟਰੋਲ ਰੂਮ, ਓਂਕਾਰ ਨਗਰ, ਹਨੂੰਮਾਨ ਚੌਂਕ, ਗੀਤਾ ਭਵਨ ਰੋਡ, ਸੰਗਲਪੁਰਾ ਰੋਡ, ਜੀ.ਟੀ ਰੋਡ, ਬਟਾਲਾ ਸਾਈਡ, ਆਦਰਸ਼ ਨਗਰ, ਟਹਿਲ ਸਿੰਘ ਰੋਡ, ਗੋਲ ਮੰਦਿਰ ਸਾਇਡ, ਪੁਰਾਣਾ ਦਾਣਾ ਮੰਡੀ ਦਾ ਕੁੱਝ ਏਰੀਆ, ਇੰਪਰੂਵਮੈਂਟ ਟਰੱਸਟ ਸਕੀਮ ਨੰਬਰ 7 ਦਾ ਏਰੀਆ, ਨਾਗ ਮੰਦਿਰ ਸਾਈਡ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।


