ਸਿਵਲ ਸਰਜਨ ਗੁਰਦਾਸਪੁਰ ਤੋਂ ਕਾਰਵਾਈ ਦੀ ਕੀਤੀ ਮੰਗ
ਗੁਰਦਾਸਪੁਰ, 19 ਅਪ੍ਰੈਲ (ਸਰਬਜੀਤ ਸਿੰਘ)–ਸਥਾਨਕ ਬੱਸ ਸਟੈਂਡ ‘ਤੇ ਇੱਕ ਮਿਠਣ ਭੰਡਾਰ (ਮਿਠਾਈਆ ਵਾਲੀ ਦੁਕਾਨ) ਨੂੰ ਪ੍ਰਵਾਸੀ ਲੋਕ ਚਲਾ ਰਹੇ ਹਨ | ਜਿਸ ਵਿੱਚ ਜੋਸ਼ ਨਿਊਜ਼ ਦੇ ਸਰਵੇ ਮੁਤਾਬਕ ਇਹ ਦੁਕਾਨਦਾਰ ਵਿੱਚ ਕੰਮ ਕਰਨ ਵਾਲੇ ਕਰਿੰਦੇ ਬੜੀ ਗੰਦਗੀ ਅਤੇ ਕਰੋਨਾ ਨੂੰ ਫੈਲਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ | ਇਵੇਂ ਕਿ ਟੀਮ ਵੱਲੋਂ ਇਸ ਦੁਕਾਨ ‘ਤੇ ਜਾ ਕੇ ਦੇਖਿਆ ਕਿ ਫੂਡ ਸਪਲਾਈ ਕਰਨ ਵਾਲਾ ਕਰਿੰਦਾ ਜੋ ਕਿ ਦੁਕਾਨ ਦੇ ਬਾਹਰ ਪਹਿਲਾਂ ਉਸਨੇ ਪੇਸ਼ਾਬ ਕੀਤਾ ਫਿਰ ਆਪਣੇ ਹੱਥ ਆਪਣੀ ਪੈਂਟ ਨਾਲ ਸਾਫ ਕੀਤੀ | ਉਸ ਤੋ ਬਾਅਦ ਉਸਨੇ ਨੱਕ ਨੂੰ ਸਾਫ ਕੀਤਾ ਅਤੇ ਦੀਵਾਰ ਦੇ ਲੱਗੇ ਪੋਸਟਰਾਂ ਨਾਲ ਉਸ ਮੱਲ ਨੂੰ ਪੈਸਟ ਕਰ ਦਿੱਤਾ | ਉਸ ਤੋਂ ਬਾਅਦ ਉਸਨੇ ਬਿਨ੍ਹਾਂ ਧੋਤੇ ਲੋਕਾਂ ਨੂੰ ਜਦੋਂ ਖਾਣ ਪਾਣ ਪਰੋਸਨ ਲੱਗਾ ਤਾਂ ਸਾਡੀ ਟੀਮ ਵੱਲੋਂ ਉਸਦੇ ਮੈਨੇਜਰ ਨੂੰ ਸੂਚਿਤ ਕੀਤਾ ਕਿ ਉਸ ਕਰਿੰਦੇ ਵੱਲੋਂ ਕੀਤੀ ਗਈ ਗੰਦਗੀ ਫੈਲਾਉਣ ਬਾਰੇ ਖੁੱਦ ਦੇਖੇ | ਜਦੋਂ ਉਸਨੇ ਦੇਖਿਆ ਤਾਂ ਕਿਹਾ ਕਿ ਸਾਡੇ ਇਹ ਕਰਮਚਾਰੀ ਦਾ ਦੋਸ਼ ਹੈ ਅਤੇ ਭਵਿੱਖ ਅਜਿਹਾ ਨਹੀਂ ਹੋਵੇਗਾ |
ਇਸ ਸਬੰਧੀ ਜਦੋਂ ਉਸ ਕਰਮਚਾਰੀ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਮੈਨੂੰ ਬੁਖਾਰ ਅਤੇ ਬਹੁਤ ਭਾਰੀ ਜੁਕਾਮ ਹੈ | ਇਸਦੇ ਬਾਵਜੂਦ ਮਾਲਕ ਮੇਰੇ ਕੋਲ ਕੰਮ ਕਰਵਾ ਰਹੇ ਹਨ | ਮੈਂ ਕੰਮ ਕਰਨ ਦੀ ਸਮਰੱਥਾ ਵਿੱਚ ਨਹੀਂ ਹਾਂ ਅਤੇ ਮੇਰਾ ਜੁਕਾਮ ਕਾਫੀ ਦਿਨ੍ਹਾਂ ਤੋਂ ਚੱਲ ਰਿਹਾ ਹੈ | ਇਹ ਸਾਰਾ ਕੁੱਝ ਰਿਕਾਡਿੰਗ ਕਰਨ ਦੇ ਬਾਅਦ ਇੰਝ ਲੱਗਦਾ ਸੀ ਕਿ ਉਸਨੂੰ ਕਰੋਨਾ ਹੋਇਆ ਹੋਵੇ | ਜੇਕਰ ਅਜਿਹੇ ਕਰਿੰਦੇ ਕਰੋਨਾ ਫੈਲਾਉਣ ਵਿੱਚ ਕਾਰਗਰ ਸਿੱਧ ਹੋ ਰਹੇ ਹਨ ਤਾਂ ਫਿਰ ਫੂਡ ਸੈਫਟੀ ਅਫਸਰ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਅਜਿਹੇ ਦੁਕਾਨਦਾਰਾਂ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਲੋਕ ਇਹੋ ਅਜਿਹੀ ਮਹਾਮਾਰੀ ਕਰੋਨਾ ਤੋਂ ਬੱਚ ਸਕਣ |