ਐਮ.ਪੀ ਅੰਮ੍ਰਿਤਪਾਲ ਦੇ ਰਿਸ਼ਤੇਦਾਰਾਂ ਦੇ ਘਰ ਛਾਪੇਮਾਰੀ ਤੇ ਚਾਚੀ ਨੂੰ ਪੁੱਛ ਗਿੱਛ ਲਈ ਥਾਣੇ ਲਿਜਾਣਾ ਨਿੰਦਣਯੋਗ ਕਾਰਵਾਈ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 13 ਸਤੰਬਰ (ਸਰਬਜੀਤ ਸਿੰਘ)– ਬੀਤੇ ਦਿਨੀਂ ਚੰਡੀਗੜ੍ਹ ਵਿਖੇ ਹੋਏ ਬੰਬ ਬਲਾਸਟ ਨੂੰ ਮੁੱਖ ਰੱਖਦਿਆਂ ਤਰਨਤਾਰਨ ਤੋਂ ਅਜਾਦ ਜਿੱਤੇ ਐਮ.ਪੀ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦਰਮਿਆਨ ਅੰਮ੍ਰਿਤਪਾਲ ਸਿੰਘ ਦੀ ਚਾਚੀ ਨੂੰ ਪੁੱਛਗਿੱਛ ਲਈ ਥਾਣੇ ਵੀ ਲਿਜਾਇਆ ਗਿਆ। ਇਸ ਕਾਰਵਾਈ ਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਜੋਰਦਾਰ ਸਬਦਾਂ ਵਿੱਚ ਨਿੰਦਾ ਕਰਦਿਆਂ ਸਪੱਸ਼ਟ ਕੀਤਾ। ਅਜਿਹਾ ਕਰਕੇ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਨਿਰਦੋਸ ਨੌਜਵਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਅਤੇ ਪੰਜਾਬ ਦੇ ਮਹੌਲ ਨੂੰ ਵਿਗਾੜਨ ਦੀਆਂ ਕੋਸ਼ਿਸ਼ ਕਰ ਰਹੀ ਹੈ, ਜੋ ਸਰਕਾਰ ਦਾ ਨਿੰਦਣਯੋਗ ਵਰਤਾਰਾ ਕਿਹਾ ਜਾ ਸਕਦਾ ਹੈ, ਜਦੋਂ ਕਿ ਸਰਕਾਰ ਨੂੰ ਚਾਹੀਦਾ ਇਹ ਹੈ ਕਿ ਜੋ ਕਸੂਰ ਵਾਰ ਹਨ ਉਨ੍ਹਾਂ ਤੇ ਹੀ ਛਾਪਾਮਾਰੀ ਕੀਤੀ ਜਾਵੇ, ਪਰ ਸਰਕਾਰ ਬੇਕਸੂਰਾਂ ਨੂੰ ਤੰਗ ਪਰੇਸ਼ਾਨ ਕਰਕੇ ਪੰਜਾਬ ਦੇ ਹਾਲਾਤਾਂ ਨੂੰ ਵਿਗਾੜ ਰਹੀ ਹੈ ਜੋ ਠੀਕ ਗੱਲ ਨਹੀਂ । ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਐਮ.ਪੀ ਅੰਮ੍ਰਿਤਪਾਲ ਦੇ ਚਾਚੇ ਸਮੇਤ ਕਈ ਰਿਸਤੇਦਾਰਾਂ ਦੇ ਘਰ ‘ਚ ਛਾਪੇ ਮਾਰਨ ਤੇ ਚਾਚੀ ਨੂੰ ਪੁੱਛ ਗਿੱਛ ਲਈ ਬਿਆਸ ਥਾਣੇ ਲਿਜਾਣ ਵਾਲੀ ਅਤਿਨਿੱਦਣ ਯੋਗ ਘਟਨਾ ਦੀ ਜੋਰਾਦਾਰ ਸਬਦਾਂ’ਚ ਨਿੰਦਾ ਅਤੇ ਨਿਰਦੋਸ਼ਾ ਨੂੰ ਨਜਾਇਜ਼ ਤੰਗ ਪਰੇਸ਼ਾਨ ਨਾ ਕਰਨ ਦੀ ਸਰਕਾਰ ਤੋਂ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।
ਉਨ੍ਹਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕਿ ਬੀਤੇ ਦਿਨੀਂ ਚੰਡੀਗੜ੍ਹ ਸੈਕਟਰ ਵਿੱਚ ਇੱਕ ਬੰਬ ਬਲਾਸਟ ਹੋਇਆ ਅਤੇ ਉਸ ਨੂੰ ਮੁੱਖ ਰੱਖਦਿਆਂ ਸਰਕਾਰ ਇਸ ਵਾਰਦਾਤ ਨੂੰ ਅੰਮਿ੍ਤਪਾਲ ਸਿੰਘ ਦੇ ਖਾਲਿਸਤਾਨੀ ਸਮਰਥਾ ਨਾਲ ਜੋੜ ਰਹੀ ਹੈ, ਭਾਈ ਖਾਲਸਾ ਨੇ ਕਿਹਾ ਇਸੇ ਹੀ ਕਰਕੇ ਅੰਮਿ੍ਤਸਰ, ਗੁਰਦਾਸਪੁਰ, ਮੋਗਾ ਜ਼ਿਲ੍ਹੇ ਦੇ ਕਈ ਥਾਵਾਂ ਤੇ ਭਾਈ ਅੰਮਿ੍ਤਪਾਲ ਸਿੰਘ ਦੇ ਚਾਚਾ ਸਮੇਤ ਕਈ ਪਰਿਵਾਰਕ ਰਿਸ਼ਤੇ ਦਾਰਾ ਦੇ ਘਰਾਂ’ਚ ਛਾਪਾਮਾਰੀ ਕੀਤੀ ਗਈ ,ਭਾਵੇਂ ਕਿ ਕਿਸੇ ਦੇ ਘਰੋਂ ਵੀ ਕੋਈ ਇਤਰਾਜ਼ ਯੋਗ ਸਮੱਗਰੀ ਮਿਲਣ ਦੀ ਖਬਰ ਸਹਾਮਣੇ ਨਹੀਂ ਆਈ ,ਪਰ ਅੰਮਿ੍ਤਪਾਲ ਸਿੰਘ ਦੀ ਚਾਚੀ ਨੂੰ ਪੁੱਛ ਗਿੱਛ ਵਾਸਤੇ ਪੁਲਿਸ ਬਿਆਸ ਥਾਣੇ ਲੈ ਆਈ ਹੈ ਜੋ ਅਤ ਨਿੰਦਣਯੋਗ ਕਾਰਵਾਈ ਹੈ,ਭਾਈ ਖਾਲਸਾ ਨੇ ਕਿਹਾ ਚੰਡੀਗੜ੍ਹ ਹੋਏ ਬੰਬ ਬਲਾਸਟ ਵਾਲੀ ਘਟਨਾ ਅਤਨਿੱਦਣ ਯੋਗ ਹੈ ਅਤੇ ਇਸ ਦੀ ਸਭ ਨੂੰ ਨਿੰਦਾ ਕਰਨੀ ਚਾਹੀਦੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਬਣਦਾ ? ਕਿ ਤੁਸੀਂ ਇਸ ਘਟਨਾ ਨੂੰ ਖਾਲਸਾਤਾਨੀ ਸਮਰਥਾ ਨਾਲ ਜੋੜਕੇ ਪੰਜਾਬ ਦੇ ਬੇਕਸੂਰ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕਰੋ, ਭਾਈ ਖਾਲਸਾ ਨੇ ਕਿਹਾ ਇਸ ਤੋਂ ਪਹਿਲਾਂ ਵੀ ਪੰਜਾਬ’ਚ ਅਜਿਹੀਆਂ ਗੈਰਕਾਨੂੰਨੀ ਵਰਤਾਰੇ ਵਾਲੀਆਂ ਘਟਨਾਵਾਂ ਨੂੰ ਸਿੱਖ ਵਿਰੋਧੀ ਸਰਕਾਰੀ ਏਜੰਸੀਆਂ ਅੰਜਾਮ ਦੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਰਹੀਆਂ ਹਨ, ਭਾਈ ਖਾਲਸਾ ਨੇ ਕਿਹਾ ਚੰਡੀਗੜ੍ਹ ਬੰਬ ਬਲਾਸਟ ਵਾਲੀ ਘਟਨਾ ਨੂੰ ਵੀ ਇਸੇ ਤਰ੍ਹਾਂ ਨਾਲ ਦੇਖਿਆ ਜਾ ਰਿਹਾ ਹੈ ਭਾਈ ਖਾਲਸਾ ਨੇ ਕਿਹਾ ਜੇ ਕਿਸਾਨ ਮਜਦੂਰ ਆਪਣੀਆਂ ਮੰਗਾ ਲਈ ਮੋਰਚਾ ਲਾਉਣ ਤਾਂ ਉਹ ਵੀ ਖਾਲਸਾਤਾਨੀ ਦੱਸ ਕਿ ਬਦਨਾਮ ਕੀਤਾ ਜਾਂਦਾ ਹੈ ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਚੰਡੀਗੜ੍ਹ ਬੰਬ ਬਲਾਸਟ ਨੂੰ ਖਾਲਸਾਤਾਨੀਆ ਨਾਲ ਜੋੜਕੇ ਭਾਈ ਅੰਮਿ੍ਤਪਾਲ ਸਿੰਘ ਦੇ ਸਮਰਥਕਾਂ, ਰਿਸਤੇਦਾਰਾਂ ਤੇ ਹੋਰਾਂ ਪੰਜਾਬ ਦੇ ਬੇਕਸੂਰ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕਰਨ ਵਾਲੀ ਨੀਤੀ ਦੀ ਨਿੰਦਾ ਕਰਦੀ ਹੈ ਅਤੇ ਇਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ ਖਾਲਸਾ ਨੇ ਕਿਹਾ ਜੋ ਵੀ ਕਸੂਰਵਾਰ ਜਾ ਦੋਸ਼ੀ ਹਨ, ਉਨ੍ਹਾਂ ਨੂੰ ਸਖਤ ਸਜਾਵਾਂ ਦੇਵੇ ਸਰਕਾਰ ਪਰ ਨਿਰਦੋਸ਼ ਨੂੰ ਤੰਗ ਨਾ ਕੀਤਾ ਜਾਵੇ, ਇਸ ਮੌਕੇ ਤੇ ਭਾਈ ਖਾਲਸਾ ਨਾਲ ਸੀਨੀਅਰ ਆਗੂ ਅਤੇ ਮੁਖ ਬੁਲਾਰੇ ਭਾਈ ਅਵਤਾਰ ਸਿੰਘ ਅੰਮਿ੍ਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਰੀਵਾਲ ਧਰਮਕੋਟ, ਭਾਈ ਜਗਜੀਤ ਸਿੰਘ ਸੈਦੇਸਾਹਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਜਲੰਧਰ, ਭਾਈ ਮਨਜਿੰਦਰ ਸਿੰਘ ਖਾਲਸਾ ਤੇ ਭਾਈ ਰਛਪਾਲ ਸਿੰਘ ਕਮਾਲ ਕੇ, ਭਾਈ ਦਿਲਬਾਗ ਸਿੰਘ ਬਾਗੀ, ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ, ਭਾਈ ਸੁਖਦੇਵ ਸਿੰਘ ਫੌਜੀ ਜਗਰਾਉਂ ਆਦਿ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *