ਬਾਠ ਕਲਾਨੌਰ, ਕਾਹਲੋਂ ਡੇਰਾ ਬਾਬਾ ਨਾਨਕ ਅਤੇ ਸ਼ਰਮਾ ਗੁਰਦਾਸਪੁਰ ਮਾਰਕਿਟ ਕਮੇਟੀ ਦੇ ਚੇਅਰਮੈਨ ਨਿਯੁਕਤ
ਗੁਰਦਾਸਪੁਰ, 2 ਜੂਨ (ਸਰਬਜੀਤ ਸਿੰਘ)– ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਦੀਆਂ 66 ਮਾਰਕਿਟ ਕਮੇਟੀ ਦੀਆਂ ਬਤੌਰ ਚੇਅਰਮੈਨ ਨਿਯੁਕਤ ਕਰਕੇ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ। ਜਿਸ ਵਿੱਚ ਰਣਜੇਤ ਸਿੰਘ ਬਾਠ ਪੁੱਤਰ ਦਲਜੀਤ ਸਿੰਘ ਬਾਠ ਪਿੰਡ ਝੰਗੀ ਪਨਵਾਂ ਬਲਾਕ ਡੇਰਾ ਬਾਬਾ ਨਾਨਕ ਨੂੰ ਮਾਰਕਿਟ ਕਮੇਟੀ ਕਲਾਨੌਰ ਦਾ ਚੇਅਰਮੈਨ ਲਗਾਇਆ ਗਿਆ ਹੈ।
ਇਸ ਸਬੰਧੀ ਰਣਜੇਤ ਸਿੰਘ ਬਾਠ ਨੇ ਜੋਸ਼ ਨਿਊਜ਼ ਨੂੰ ਦੱਸਿਆ ਕਿ 2013-14 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਉਹ ਪਹਿਲੀ ਵਾਰ ਪਿੰਡ ਝੰਗੀ ਪਨਵਾੰ ਦੇ ਪਿੰਡ ਵਿੱਚ ਮੈਂਬਰ ਪਾਰੀਲਮੈੰਟ ਦੀ ਚੋਣ 2014 ਵਿੱਚ ਉਨ੍ਹਾਂ ਆਮ ਆਦਮੀ ਪਾਰਟੀ ਦਾ ਬੂਥ ਲਗਾਇਆ ਸੀ। ਫਿਰ ਸਾਲ 2015 ਤੋਂ 2016 ਤੱਕ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ 32 ਪਿੰਡਾਂ ਦਾ ਸਰਕਲ ਇੰਚਾਰਜ਼ ਲਗਾਇਆ ਗਿਆ। ਉਸ ਦੌਰਾਨ ਹਲਕਾ ਡੇਰਾ ਬਾਬਾ ਨਾਨਕ ਦਾ ਯੂਥ ਵਿੰਗ ਵੀ ਇੰਚਾਰਜ ਰਹੇ ਹਨ। ਸਾਲ 2016-17 ਵਿੱਚ ਆਮ ਆਦਮੀ ਪਾਰਟੀ ਨੇ ਹਲਕਾ ਡੇਰਾ ਬਾਬਾ ਨਾਨਕ ਤੋਂ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨੂੰ ਟਿਕਟ ਦਿੱਤੀ ਗਈ ਸੀ। ਮੇਰੀ ਹਲਕੇ ਦੀ ਟੀਮ ਨਾਲ ਪਾਰਟੀ ਪ੍ਰਤੀ ਸੰਜੀਦਗੀ ਨਾਲ ਕੰਮ ਕੀਤਾ। ਉਸ ਸਮੇਂ ਹਲਕਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਦੀ ਇੰਚਾਰਜ ਦੀ ਜਿੰਮੇਵਾਰੀ ਲਗਾਈ ਗਈ। ਸਾਲ 2019 ਵਿੱਚ ਆਮ ਆਦਮੀ ਪਾਰਟੀ ਨੇ ਪੀਟਰ ਚੀਦਾ ਨੂੰ ਲੋਕਸਭਾ ਹਲਕਾ ਗੁਰਦਾਸਪੁਰ ਤੋਂ ਚੋਣ ਲੜਾਈ ਸੀ। ਮੈਂ ਉਨ੍ਹਾੰ ਦੀ ਇਲੈਕਸ਼ਨ ਵਿੱਚ ਪੂਰਾ ਸਹਿਯੋਗ ਕੀਤਾ ਸੀ। ਸਾਲ 2020 ਵਿੱਚ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਕਰੋਨਾ ਕਾਲ ਦੇ ਸਮੇਂ ਮੈਂ 733 ਵਰਕਰਾੰ ਨੂੰ ਆਪਣੇ ਫੋਨ ਰਾਹੀਂ ਪੂਰੇ ਪੰਜਾਬ ਤੋਂ ਆਮ ਆਦਮੀ ਪਾਰਟੀ ਨਾਲ ਜੋੜੇ ਅਤੇ ਪਾਰਟੀ ਤਰਫੋਂ ਵਿਧਾਇਕ ਜੈ ਕਿਸ਼ਨ ਅਰੋੜੀ ਨੇ ਮੇਰੀ ਮਿਹਨਤ ਸਦਕਾ ਸਨਮਾਨਿਤ ਕੀਤਾ ਗਿਆ। ਸਾਲ 2019 ਵਿੱਚ ਮੈਨੂੰ ਪਾਰਟੀ ਨੇ ਬਲਾਕ ਇੰਚਾਰਜ ਲਗਾਇਆ। 2020-21 ਤੱਕ ਅਸੈਬਲੀ ਪੁਆਇੰਟ ਦੀ ਹਾਜਰੀ ਵਿੱਚ ਸਟੈਕਚਰ ਵਿੱਚ ਗੈਰੀ ਬੈੜੰਗ ਦੀ ਟੀਮ ਵਿੱਚ ਕੰਮ ਕੀਤਾ। ਉਸ ਸਮੇਂ ਹੀ ਸਾਰੇ ਟਾਸਕ ਮੁਕੰਮਲ ਕਰਕੇ ਮੈਂ ਪਾਰਟੀ ਨੂੰ ਟਿਕਟ ਦਾ ਦਾਅਵਾ ਪੇਸ਼ ਕੀਤਾ ਸੀ। ਪਰ ਪਾਰਟੀ ਨੇ ਸ਼ਾਹਪੁਰ ਜਾਜਨ ਤੋਂ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਨੂੰ ਟਿਕਟ ਦਿ੍ਤੀ। ਜਿਸਦੀ ਮੈਂ ਡੋਰ ਟੂ ਡੋਰ ਜਾ ਕੇ ਚੋਣ ਲੜਾਈ।
ਰਣਜੇਤ ਸਿੰਘ ਨੇ ਦੱਸਿਆ ਕਿ ਪਾਰਟੀ ਪ੍ਰਤੀ ਵਫਾਦਾਰੀ ਨਿਭਾਉੰਦੇ ਹੋਏ ਅ੍ੱਜ ਪੰਜਾਬ ਦੇ ਮੁੱਖ ਮੰਤਰੀ ਨੇ ਮੈਨੂੰ ਮਾਰਕਿਟ ਕਮੇਟੀ ਕਲਾਨੌਰ ਦਾ ਚੇਅਰਮੈਨ ਥਾਪਿਆ ਹੈ। ਜਿਸ ਕਰਕੇ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ।
ਵਰਣਯੋਗ ਇਹ ਹੈ ਕਿ ਰਣਜੇਤ ਸਿੰਘ ਬਾਠ ਰਮਦਾਸ ਰੋਡ ਤੇ ਹਲਕਾ ਡੇਰਾ ਬਾਬਾ ਨਾਨਕ ਪਿੰਡ ਦੇ ਵਾਸੀ ਸਨ। ਉਨ੍ਹਾਂ ਨੂੰ ਕਲਾਨੌਰ ਵਿਖੇ ਚੇਅਰਮੈਨ ਲਗਾਇਆ ਗਿਆ ਹੈ।

ਉਧਰ ਕਲਾਨੌਰ ਦੇ ਜਗਜੀਤ ਸਿੰਘ ਕਾਹਲੋਂ ਨੂੰ ਡੇਰਾ ਬਾਬਾ ਨਾਨਕ ਮਾਰਕਿਟ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਹੈ।
ਭਾਰਤ ਭੂਸ਼ਣ ਨੂੰ ਮਾਰਿਕਟ ਕਮੇਟੀ ਗੁਰਦਾਸਪੁਰ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਭਾਰਤ ਭੂਸ਼ਣ ਸਰਮਾ ਸਹਾਇਕ ਡਾਇਰੈਕਟਰ ਮੱਛੀ ਪਾਲਣ ਵਿਭਾਗ ਤੋਂ 2011 ਵਿੱਚ ਸੇਵਾ ਮੁੱਕਤ ਹੋਏ ਸਨ।3 ਵਾਰ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਵਧੀਆ ਸੇਵਾਵਾਂ ਦੇਣ ਬਦਲੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ, ਪਰ ਉਨ੍ਹਾਂ ਦੱਸਿਆ ਸੀ ਕਿ ਮੇਰੀ ਖਾਵਿਸ਼ ਸੀ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਮੁੱਕਤ ਕੀਤਾ ਜਾਵੇ। ਮੈਂ 2012 ਵਿੱਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਅਤੇ ਬੂਥ ਲੈਵਲ ਵਾਰਡ ਦੇ ਇੰਚਾਰਜ਼ ਮਾਝਾ ਜਨਰਲ ਸੈਕਟਰੀ ਜਿਲ੍ਹਾ ਗੁਰਦਾਸਪੁਰ ਥਾਪੇ ਗਏ ਅਤੇ ਹੁਣ ਭਗਵੰਤ ਸਿੰਘ ਨੇ ਪਾਰਟੀ ਪ੍ਰਤੀ ਵਫਾਦਾਰੀ ਕਰਦੇ ਹੋਏ ਮੈਨੂੰ ਮਾਰਕਿਟ ਕਮੇਟੀ ਦਾ ਚੇਅਰਮੈਨ ਗੁਰਦਾਸਪੁਰ ਦਾ ਥਾਪਿਆ ਹੈ।

ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸਾਰੇ ਬਣੇ ਮਾਰਕਿਟ ਕਮੇਟੀ ਦੇ ਚੇਅਰਮੈਨਾਂ ਨੂੰ ਮੁਬਾਰਕਬਾਦ ਦਿੱਤੀ ਹੈ ਅਤੇ ਉਨ੍ਹਾੰ ਨੂੰ ਤਨਦੇਹੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ ਹੈ।


