ਗੁਰਦਾਸਪੁਰ, 2 ਦਸੰਬਰ (ਸਰਬਜੀਤ ਸਿੰਘ)–ਪੰਜਾਬ ਸਮੇਤ ਭਾਰਤ ਦੇ ਕਈ ਸੂਬਿਆਂ ਵਿਚ ਸੀਨੀਅਰ ਉਚ ਅਧਿਕਾਰੀਆਂ ਦਾ ਭਿਰਸ਼ਟਾਚਾਰ ਵਿਚ ਸ਼ਾਮਿਲ ਹੋਣਾ ਅਤੇ ਉਨ੍ਹਾਂ ਕੋਲੋਂ ਭਿਰਸ਼ਟਾਚਾਰ ਰਾਹੀਂ ਇਕੱਠੀ ਕੀਤੀ ਕਰੌੜਾਂ ਅਰਬਾਂ ਰੁਪਏ ਦੀ ਰਕਮ ਜਿਸ ਦੀ ਗਿਣਤੀ ਕਰਵਾਉਣ ਲਈ ਮਸ਼ੀਨਾਂ ਮੰਗਵਾਉਣੀਆ ਪਈਆਂ ਅਤੇ ਹੁਣ ਛੱਤੀਸਗੜ੍ਹ ਵਿੱਚ 3200 ਰੁਪਏ ਦੇ ਸ਼ਰਾਬ ਘੁਟਾਲੇ ਵਿੱਚ ਇੱਕ ਸੀਨੀਅਰ ਆਈ ਪੀ ਐਸ ਅਧਿਕਾਰੀ ਦਾ ਨਾਂ ਆਉਣ ਵਾਲੀ ਘਟਨਾ ਨੇ ਭਾਰਤ ਦੀ ਉੱਚ ਪਰਨਾਲੀ ਜਿਸ ਨੇ ਜਨਤਾ ਦੇ ਸਾਰੇ ਸਿਸਟਮ ਨੂੰ ਇਮਾਨਦਾਰੀ ਨਾਲ ਚਲਾਉਣ ਦੀ ਜੁਮੇਵਾਰੀ ਹੁੰਦੀ ਹੈ ਅਗਰ ਉਹ ਹੀ ਭਿਰਸ਼ਟਾਚਾਰ ਵਿਚ ਗੁਲਤਾਨ ਹੋਣ ਤਾਂ ਆਮ ਲੋਕਾਂ ਨੂੰ ਭਿਰਸ਼ਟਾਚਾਰ ਤੋਂ ਮੁਕਤੀ ਦਿਵਾਉਣੀ ਤਾਂ ਰੱਬ ਦੇ ਸਹਾਰੇ ਹੀ ਰਹਿ ਗਈ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਛੱਤੀਸਗੜ੍ਹ ਦੇ ਇੱਕ ਆਈ ਪੀ ਐਸ ਅਧਿਕਾਰੀ ਦੇ 3200 ਕਰੌੜ ਰੁਪਏ ਦੇ ਸ਼ਰਾਬ ਘੁਟਾਲੇ ਵਿੱਚ ਸ਼ਾਮਲ ਹੋਣ ਵਾਲੀ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦਿਆਂ ਮੰਗ ਕੀਤੀ ਕਿ ਜਨਤਾ ਦੇ ਰਾਖੇ ਜਿੰਨਾ ਨੇ ਸਰਕਾਰੀ ਗ੍ਰਾਂਟਾਂ ਲੋਕਾਂ ਨੂੰ ਦੇਣੀਆਂ ਹੁੰਦੀਆਂ ਹਨ ਭਿਰਸ਼ਟਾਚਾਰ ਵਿੱਚ ਗਲਤਾਨ ਅਧਿਕਾਰੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਤੇ ਲੁਟਿਆ ਜਨਤਾ ਦਾ ਪੈਸਾ ਵਾਪਸ ਕਰਵਾਇਆ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਛੱਤੀਸਗੜ੍ਹ ਵਿੱਚ ਇੱਕ ਆਈ ਪੀ ਐਸ ਅਧਿਕਾਰੀ ਦੇ 3200 ਰੁਪਏ ਦੇ ਸ਼ਰਾਬ ਘੁਟਾਲੇ ਵਿੱਚ ਸ਼ਾਮਲ ਹੋਣ ਵਾਲੀ ਘਟਨਾ ਦੀ ਨਿੰਦਾ ਅਤੇ ਫੜੇ ਅਫ਼ਸਰ ਤੇ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਬੀਤੇ ਦਿਨੀਂ ਪੰਜਾਬ ਪੁਲਿਸ ਦਾ ਉੱਚ ਅਧਿਕਾਰੀ ਡੀ ਆਈ ਜੀ ਭੁੱਲਰ ਸਾਹਿਬ ਨੂੰ ਭਿਰਸ਼ਟਾਚਾਰੀ ਮਾਮਲੇ ਵਿੱਚ ਗ੍ਰਿਫਤਾਰ ਕਰਕੇ ਕਰੌੜਾਂ ਅਰਬਾਂ ਦੀ ਜਾਇਦਾਦ ਦਾ ਖੁਲਾਸਾ ਹੋਇਆ ਤੇ ਉਹ ਜੇਲ੍ਹ ‘ਚ ਹਨ, ਭਾਈ ਖਾਲਸਾ ਨੇ ਦੱਸਿਆ ਇਥੇ ਹੀ ਬਸ ਨਹੀਂ ਭਾਰਤ ਦੇ ਬਹੁਤ ਸਾਰੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਭਿਰਸ਼ਟਾਚਾਰ ਵਿਚ ਕਾਬੂ ਕਰਕੇ ਕਰੌੜਾਂ ਅਰਬਾਂ ਦੀ ਗੈਰ ਕਾਨੂੰਨੀ ਢੰਗ ਨਾਲ ਇਕੱਠੀ ਕੀਤੀ ਸੰਪਤੀ ਜਾਇਦਾਦ ਦਾ ਖੁਲਾਸਾ ਹੋਇਆ ਅਤੇ ਹੁਣ ਫਿਰ ਛਤੀਸਗੜ੍ਹ ਵਿਚ ਇਕ ਆਈ ਪੀ ਐਸ ਅਧਿਕਾਰੀ ਦਾ 3200 ਕਰੌੜ ਦੇ ਸ਼ਰਾਬ ਘੁਟਾਲੇ ਵਿੱਚ ਕਾਬੂ ਆਉਣ ਵਾਲੀ ਘਟਨਾ ਨੇ ਇੰਨਾ ਉੱਚ ਅਧਿਕਾਰੀਆਂ ਤੇ ਕਈ ਸਵਾਲ ਪੈਦਾ ਕਰ ਦਿੱਤੇ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ 3200 ਕਰੌੜ ਰੁਪਏ ਦੇ ਸ਼ਰਾਬ ਘੁਟਾਲੇ ਵਿੱਚ ਕਾਬੂ ਆਏ ਆਈ ਪੀ ਐਸ ਅਧਿਕਾਰੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਨਾਲ ਨਾਲ ਸਰਕਾਰ ਤੋਂ ਮੰਗ ਕਰਦੀ ਹੈ ਕਿ ਭਿਰਸ਼ਟਾਚਾਰ ਵਰਗੇ ਕੌਹੜ ਤੋਂ ਸਮਾਜ ਨੂੰ ਮੁਕਤ ਕਰਵਾਉਣ ਲਈ ਵੱਡੀ ਪੱਧਰ ਤੇ ਉਪਰਾਲੇ ਕੀਤੇ ਜਾਣ, ਇਸ ਮਾਮਲੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਦਿਲਬਾਗ ਸਿੰਘ ਬਾਗੀ ਆਦਿ ਆਗੂ ਹਾਜਰ ਸਨ ।।


