ਗੁਰਦਾਸਪੁਰ, 2 ਜੂਨ (ਸਰਬਜੀਤ ਸਿੰਘ)– ਅੱਜ ਇੱਥੇ ਕਪੂਰਥਲਾ ਦੇ ਡੀ ਡੀ ਪੀ ਓ ਦਫਤਰ ਮੂਹਰੇ ਪੰਜਾਬ ਕਿਸਾਨ ਯੂਨੀਅਨ ਨੇ ਬਿਲਾ ਕੋਠੀ ਦੇ ਮੁਜਾਰੇ ਕਿਸਾਨਾਂ ਦੇ ਹੱਕ ਵਿੱਚ ਰੈਲੀ ਕੀਤੀ ਅਤੇ ਧਰਨਾ ਦਿੱਤਾ। ਇਸ ਸਮੇਂ ਬੋਲਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੁਖਦੇਵ ਸਿੰਘ ਭਾਗੋਕਾਵਾਂ, ਨਿਰਮਲ ਸਿੰਘ ਛੱਜਲਵੱਡੀ,ਪੂਰਨ ਸਿੰਘ ਅਲੌਦੀਪੁਰ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਬਿਲਾ ਕੋਠੀ ਦੇ ਕਰੀਬ 30 ਪਰਿਵਾਰ ਨੇ 1947ਦੀ ਵੰਡ ਦੇ ਉਜਾੜੇ ਤੋਂ ਬਾਅਦ ਬੀਜਾ ਪਿੰਡ ਵਿੱਚ ਸਥਿਤ ਕਰੀਬ 28 ਏਕੜ ਜ਼ਮੀਨ ਨੂੰ ਵਾਹੀਯੋਗ ਬਣਾ ਕੇ ਛੋਟੀ ਮੋਟੀ ਖੇਤੀ ਸ਼ੁਰੂ ਕੀਤੀ ਸੀ ਅਤੇ ਇਸ ਜ਼ਮੀਨ ਉਪਰ ਹੀ ਰਿਹਾਇਸ਼ਾਂ ਬਣਾ ਲਈਆਂ ਸਨ ਪਰ1980 ਵਿਆ ਵਿਚ ਆ ਕੇ ਪੰਚਾਇਤ ਵਿਭਾਗ ਨੇ ਇਸ ਜ਼ਮੀਨ ਨੂੰ ਪੰਚਾਇਤੀ ਘੋਸ਼ਿਤ ਕਰਕੇ ਮੁਜਾਰਿਆਂ ਤੋਂ ਇਕ ਪਾਸੜ ਕੁਝ ਠੇਕਾ ਰਕਮ ਹਾਸਲ ਕੀਤੀ ਜਾਂਦੀ ਰਹੀ ਹੈ ਪਰ 2017 ਵਿੱਚ ਕਾਂਗਰਸ ਸਰਕਾਰ ਆਉਣ ਉਪਰੰਤ ਇਸ ਜ਼ਮੀਨ ਦੀ ਖੁਲੀ ਬੋਲੀ ਕਰਵਾਉਣੀ ਸ਼ੁਰੂ ਕਰ ਦਿੱਤੀ ਜ਼ੋ 7 ਦਹਾਕਿਆਂ ਤੋਂ ਵਸੇ ਮੁਜਾਰਿਆਂ ਨੂੰ ਉਜਾੜਨ ਦੀ ਸੁਰੂਆਤ ਸੀ, ਅਫਸੋਸ ਇਸ ਗੱਲ ਦਾ ਹੈ ਕਿ ਇਹ ਮੁਜਾਰੇ 75 ਸਾਲ ਪਹਿਲਾਂ ਪਾਕਿਸਤਾਨ ਤੋਂ ਉਜਾੜੇ ਗਏ ਜਿਨ੍ਹਾਂ ਨੂੰ ਹੁਣ ਆਪਣੇ ਦੇਸ ਵਲੋਂ ਉਜਾੜਿਆ ਜਾ ਰਿਹਾ ਹੈ।ਔਲੌਦੀਪੁਰ ਦੇ ਮੁਜਾਰਿਆਂ ਨੂੰ ਵੀ ਮਾਲਕੀ ਹੱਕ ਦੇਣ ਦੀ ਮੰਗ ਕੀਤੀ ਗਈ ਹੈ। ਆਗੂਆਂ ਕਿਹਾ ਕਿ ਮਾਨ ਸਰਕਾਰ ਨੇ ਕਈ ਦਫ਼ਾ ਕਿਹਾ ਹੈ ਕਿ ਪੰਚਾਇਤੀ ਜ਼ਮੀਨ ਤੋਂ ਰਹਾਇਸੀ ਪ੍ਰੀਵਾਰਾਂ ਅਤੇ ਇਕ ਦੋ ਏ ਏਕੜ ਉਪਰ ਗੁਜਾਰਾ ਕਰਕੇ ਆਪਣੇ ਪ੍ਰੀਵਾਰਾਂ ਨੂੰ ਪਾਲ ਰਹੇ ਵਿਅਕਤੀਆਂ ਨੂੰ ਉਜਾੜਿਆ ਨਹੀਂ ਜਾਵੇਗਾ ਪਰ ਬੀ ਡੀ ਪੀ ਓ ਕਪੂਰਥਲਾ ਜਿਸਨੇ ਜ਼ਮੀਨ ਉਪਰ ਪਹਿਲਾਂ 145,146 ਧਾਰਾ ਲਗਾ ਰੱਖੀ ਸੀ,ਉਸ ਵਲੋਂ ਦੁਬਾਰਾ ਖੁਲੀ ਬੋਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਖੁਲੀ ਬੋਲੀ ਨੂੰ ਕਦਾਚਿੱਤ ਨਹੀਂ ਹੋਂਣ ਦਿਤਾ ਜਾਵੇਗਾ। ਧਰਨਾ ਕਾਰੀਆਂ ਨੇ ਡੀ ਡੀ ਪੀ ਓ ਨੂੰ ਦਿਤੇ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਬੀਜਾ ਪਿੰਡ ਦੀ ਖੁਲੀ ਬੋਲੀ ਰੋਕੀ ਜਾਵੇ ਅਤੇ ਮੁਜਾਰੇ ਕਿਸਾਨਾਂ ਨੂੰ ਮਮੂਲੀ ਰੇਟ ਤੇ ਜ਼ਮੀਨ ਅਲਾਟ ਕੀਤੀ ਜਾਵੇ।ਇਸ ਸਮੇਂ ਬਲਵੀਰ ਸਿੰਘ ਸਾਲਾਪੁਰੀ, ਮਹਿੰਦਰ ਪਾਲ, ਰੂਪ ਲਾਲ, ਚੰਦ੍ਰ ਪ੍ਰਕਾਸ਼, ਬਲਵਿੰਦਰ ਸਿੰਘ , ਕਰਨੈਲ ਸਿੰਘ, ਰਾਜ ਸਿੰਘ,ਮੰਗਲ ਸਿੰਘ, ਗੁਰਮੀਤ ਸਿੰਘ , ਆਤਮਾ ਸਿੰਘ ਡੋਗਰਾਂਵਾਲ ਅਤੇ ਮਹਿੰਦਰ ਸਿੰਘ ਹਾਜਰ ਸਨ


