ਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ (ਐਸ.ਵੀ.ਟੀ.ਸੀ), ਗੁਰਦਾਸਪੁਰ ਵਿਖੇ ਬੇਸਿਕ ਕੰਪਿਊਟਰ ਕੋਰਸ ਸ਼ੁਰੂ

ਗੁਰਦਾਸਪੁਰ

ਗੁਰਦਾਸਪੁਰ 20 ਸਤੰਬਰ (ਸਰਬਜੀਤ ਸਿੰਘ) —ਕਮਾਂਡਰ ਬਲਜਿੰਦਰ ਵਿਰਕ (ਰਿਟਾ), ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਗੁਰਦਾਸਪੁਰ ਨੇ ਦੱਸਿਆ ਹੈ ਕਿ ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ (ਐਸ.ਵੀ.ਟੀ.ਸੀ) ਵਿੱਚ 03 ਮਹੀਨੇ (120 ਘੰਟੇ) ਦੀ ਬੇਸਿਕ ਕੰਪਿਊਟਰ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ । ਜਿਸ ਦਾ ਮੁੱਖ ਮੰਤਵ ਐਕਸ- ਸਰਵਿਸਮੈਨ/ਆਸ਼ਰਿਤ/ਸਮਾਜ ਦੇ ਕਮਜੋਰ ਵਰਗ/ਐਸ.ਸੀ/ਐਸ.ਟੀ ਆਦਿ ਦੇ ਸਿਖਿਆਰਥੀਆਂ ਨੂੰ ਉਚੇਰੀ ਸਿੱਖਿਆ ਦੇ ਕੇ ਉੱਚ ਪੱਧਰ ਦੇ ਰੋਜਗਾਰ ਲੈਣ ਦੇ ਯੋਗ ਬਨਾਉਣਾ ਹੈ ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਲਈ ਉਕਤ ਅਨੁਸਾਰ ਚਾਹਵਾਨ ਸਾਬਕਾ ਸੈਨਿਕ ਅਤੇ ਸਿਵਲੀਆਨ ਤੇ ਉਨ੍ਹਾ ਦੇ ਬੱਚੇ, ਜੋ ਬੇਸਿਕ ਕੰਪਿਊਟਰ ਕੋਰਸ ਕਰਨ ਦੇ ਚਾਹਵਾਨ ਹਨ। ਆਪਣਾ ਰਜਿਸਟਰੇਸ਼ਨ ਇਸ ਦਫਤਰ ਵਿੱਚ ਆ ਕੇ ਕਰਵਾਉਣ। ਇਹ ਬੇਸਿਕ ਕੰਪਿਊਟਰ ਕੋਰਸ ਸਾਬਕਾ ਸੈਨਿਕਾਂ ਦੇ ਨਾਲ-ਨਾਲ ਸੈਨਿਕ ਵਿਧਵਾਵਾਂ ਅਤੇ ਵੀਰ ਨਾਰੀਆਂ, ਸੇਵਾ ਕਰ ਰਹੇ ਸੈਨਿਕਾਂ ਅਤੇ ਸਿਵਲੀਅਨ ਦੇ ਬੱਚਿਆਂ ਨੂੰ ਵੀ ਕਰਵਾਇਆ ਜਾਵੇਗਾ । ਚਾਹਵਾਨ ਉਮੀਦਵਾਰ ਆਪਣੇ ਜਰੂਰੀ ਕਾਗਜਾਤ ਲੈ ਕੇ ਇਸ ਦਫਤਰ ਵਿੱਚ ਸੰਪਰਕ ਕਰਨ । ਕਿਸੇ ਵੀ ਜਾਣਕਾਰੀ ਲਈ 01874-247205 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *