ਗੁਰਦਾਸਪੁਰ, 29 ਜੂਨ (ਸਰਬਜੀਤ ਸਿੰਘ)–ਗਰਮੀ ਦੇ ਕਹਿਰ ਤੋਂ ਰਾਹਗੀਰਾਂ ਨੂੰ ਰਾਹਤ ਮਹਿਸੂਸ ਕਰਵਾਉਣ ਲਈ ਧਰਮੀ ਮਨੁੱਖਾ ਵੱਲੋਂ ਬਜ਼ਾਰਾਂ ਅਤੇ ਸੜਕਾ ਉੱਤੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾ ਕੇ ਮਨੁੱਖਤਾ ਸੇਵਾ ਵਾਲੀ ਇਕ ਧਰਮੀ ਸੇਵਾ ਲਹਿਰ ਚਲਾਈ ਹੋਈ ਹੈ ਅਤੇ ਇਸੇ ਹੀ ਧਰਮੀ ਲਹਿਰ ਦੀ ਕੜੀ ਤਹਿਤ ਅੱਜ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮੱਲਾਂਵਾਲਾ ਰੋਡ ਮਖੂ ਅਤੇ ਗੁਰੂਦੁਆਰਾ ਸ਼ਹੀਦਾਂ ਨੇੜੇ ਰੇਲਵੇ ਸਟੇਸ਼ਨ ਮਖੂ ਦੇ ਮੁੱਖ ਪ੍ਰਬੰਧਕ ਸੰਤ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਜੀ ਚੰਦ ਵਲੋਂ ਸੰਤ ਮਹਾਂਪੁਰਸ਼ ਬਾਬਾ ਘੋਲਾ ਸਿੰਘ ਜੀ, ਸੰਤ ਮਹਾਂਪੁਰਸ਼ ਬਾਬਾ ਸ਼ਿੰਦਰ ਸਿੰਘ ਜੀ ਕਾਰਸੇਵਾ ਬਾਬਾ ਤਾਰਾ ਸਿੰਘ ਸਰਹਾਲੀ ਵਾਲਿਆਂ ਦੀ ਪ੍ਰੇਰਨਾ ਸਦਕਾ ਅਤੇ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਛੋਟੇ ਸਾਹਿਬ ਯਾਦਿਆ ਤੇ ਮਾਤਾ ਗੁੱਜਰ ਕੌਰ ਦੀ ਯਾਦ’ਚ ਬਣੇਂ ਸ਼ਹੀਦੀ ਗੇਟ, ਸਾਹਮਣੇ ਰਾਧਾ ਸੁਆਮੀ ਸਤਿਸੰਗ ਮੱਖੂ ਵਿਖੇ ਹਰ ਸਾਲ ਦੀ ਤਰ੍ਹਾਂ ਠੰਡੇ ਮਿੱਠੇ ਤੇ ਜਲ ਜੀਰਾ ਦੀਆਂ ਛਬੀਲਾਂ ਦੇ ਨਾਲ ਨਾਲ ਗੁਰੂ ਕੇ ਲੰਗਰ ਦੀ ਸੇਵਾ ਚਲਾਕੇ ਬੱਸਾਂ ਕਾਰਾਂ ਮੋਟਰਸਾਈਕਲਾਂ ਤੇ ਹੋਰ ਸੜਕੀ ਆਵਾਜਾਈ ਵਾਲੀਆਂ ਸੰਗਤਾਂ ਦੀ ਸੇਵਾ ਕੀਤੀ ਗਈ ਅਤੇ ਆਪਣਾ ਮਨੁੱਖੀ ਜੀਵਨ ਸਫਲ ਬਣਾਇਆ ਗਿਆ ।
ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਭਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਛਬੀਲ ਸੇਵਾ’ਚ ਹਾਜ਼ਰੀਆਂ ਭਰਨ ਅਤੇ ਮੁੱਖ ਪ੍ਰਬੰਧਕ ਸੰਤ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਚੰਦ ਨਾਲ ਇਸ ਸਬੰਧੀ ਗੱਲਬਾਤ ਕਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ,ਉਹਨਾਂ ਦਸਿਆ ਮਹਾਂਪੁਰਸ਼ਾਂ ਵੱਲੋਂ ਹਰ ਸਾਲ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਠੰਡੇ ਮਿੱਠੇ ਜਲ ਅਤੇ ਲੰਗਰ ਦੀ ਸੇਵਾ ਚਲਾਕੇ ਮਨੁੱਖਤਾ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਇਸ ਸਾਲ ਵੀ ਗੁਰੂਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮੱਲਾਂਵਾਲਾ ਰੋਡ ਮਖੂ ਵਿਖੇ ਪਰਸੋਂ ਦੇ ਰੋਜ਼ ਤੋਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਅਖੰਡ ਪਾਠ ਸਾਹਿਬ ਦੇ ਸੰਪੂਰਨ ਭੋਗ ਤੋਂ ਉਪਰੰਤ ਠੰਡੇ ਮਿੱਠੇ ਜਲ,ਜਲ ਜੀਰਾ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਚਲਾਕੇ ਅਤਿ ਦੀ ਗਰਮੀ ਤੋਂ ਰਾਹਗੀਰਾਂ ਨੂੰ ਰਾਹਤ ਮਹਿਸੂਸ ਕਰਵਾਈ ਗਈ, ਭਾਈ ਖਾਲਸਾ ਨੇ ਦੱਸਿਆ ਇਹ ਸੇਵਾ ਸਵੇਰੇ ਗਿਆਰਾਂ ਵਜੇ ਆਰੰਭ ਹੋਈ ਤੇ ਸ਼ਾਮ ਸਾਡੇ ਪੰਜ ਵਜੇ ਅਰਦਾਸ ਬੇਨਤੀ ਕਰਨ ਤੋਂ ਉਪਰੰਤ ਸਮਾਪਤ ਹੋਈ, ਜਿਸ ਵਿੱਚ ਸੈਂਕੜੇ ਨੌਜਵਾਨਾਂ ਨੇ ਬੱਸਾਂ ਕਾਰਾਂ ਮੋਟਰਸਾਈਕਲਾਂ ਤੇ ਹੋਰ ਵਹੀਕਲਾਂ ਤੇ ਆਉਣ ਜਾਣ ਵਾਲੇ ਰਾਹ ਗੀਰਾਂ ਨੂੰ ਰੋਕ ਰੋਕ ਕੇ ਠੰਢੇ ਮਿੱਠੇ,ਜਲ ਜੀਰਾ ਤੇ ਲੰਗਰ ਛਕਾਉਣ ਦੀ ਸੇਵਾ ਕੀਤੀ, ਸਮੂਹ ਸੇਵਾਦਾਰ ਦੌੜ ਦੌੜ ਕੇ ਸੰਗਤਾਂ ਦੀ ਸੇਵਾ ਕਰ ਰਹੇ ਸਨ ਇਸ ਸਮੇਂ ਮੁਖ ਪ੍ਰਬੰਧਕ ਸੰਤ ਬਾਬਾ ਅਵਤਾਰ ਸਿੰਘ ਚੰਦ ਤੋਂ ਇਲਾਵਾ ਸੇਵਾ ਵਿੱਚ ਯੋਗਦਾਨ ਪਾਉਣ ਵਾਲਿਆਂ ਵਿੱਚ ਮੁੱਖ ਸਲਾਹਕਾਰ ਵਕੀਲ ਕਾਹਲੌ ਸਾਬ, ਠੇਕੇਦਾਰ ਗਰਮੀਤ ਸਿੰਘ ਮੱਖੂ, ਜੱਜ ਸਿੰਘ ਸਰਪੰਚ, ਭਾਈ ਸੁਰਜੀਤ ਸਿੰਘ ਬੁਲੋਕੇ, ਸ੍ਰ ਦਲੇਰ ਸਿੰਘ ਮੱਖੂ, ਭਾਈ ਰਾਜਬੀਰ ਸਿੰਘ ਹੈਂਡ ਗ੍ਰੰਥੀ,ਨਾਮ ਸਿਮਰਨ ਮਾਸਟਰ ਭਾਈ ਰੇਸ਼ਮ ਸਿੰਘ ਬੁਲੋਕੇ, ਫੌਜੀ ਬਲਵਿੰਦਰ ਸਿੰਘ ਬਿਸਨਬਸਤੀ, ਯਾਦਵਿੰਦਰ ਸਿੰਘ ਲਾਡੀ ਮਿਸਤਰੀ ਤੇ ਭਾਈ ਮਹਾਂਵੀਰ ਸਿੰਘ ਗੁਰਦੁਆਰਾ ਬਾਬਾ ਦੀਪ ਸਿੰਘ ਤੋਂ ਇਲਾਵਾ ਸੈਂਕੜੇ ਸੇਵਾਦਾਰਾਂ ਤੇ ਹਜ਼ਾਰਾਂ ਸੰਗਤਾਂ ਨੇ ਸੇਵਾ ਕਰਕੇ ਆਪਣਾ ਮਨੁੱਖੀ ਜੀਵਨ ਸਫਲ ਬਣਾਇਆ ।