ਚੰਡੀਗੜ੍ਹ, ਗੁਰਦਾਸਪੁਰ 29 ਮਾਰਚ (ਸਰਬਜੀਤ ਸਿੰਘ)–ਸਰਵ ਸ੍ਰੀ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ ਅਧਿਕਾਰੀ ਡੀ.ਆਈ.ਜੀ ਨੂੰ ਡਿਪਟੀ ਇੰਸਪੈਕਟਰ ਜਨਰਲ ਪੁਲਸ ਕਮਾਂਡੋ, ਬਹਾਦਰਗੜ੍ਹ, ਪਟਿਆਲਾ ਦਾ ਵਾਧੂ ਚਾਰਜ਼ ਦਿੱਤਾ ਗਿਆ ਹੈ। ਇਸਦੇ ਨਾਲ ਉਹ ਇਸ ਸਮੇਂ ਡਿਪਟੀ ਇੰਸਪੈਕਟਰ ਜਨਰਲ ਪੁਲਸ ਪੀਏਪੀ-2, ਚੰਡੀਗੜ੍ਹ ਦਾ ਚਾਰਜ ਅਹੁੱਦੇ ਤੇ ਤੈਨਾਤ ਹਨ।
ਵਰਣਯੋਗ ਇਹ ਹੈ ਕਿ ਇਸ ਤੋਂ ਪਹਿਲਾਂ ਹਰਚਰਨ ਸਿੰਘ ਭੁੱਲਰ ਵਿਜੀਲੈਂਸ ਬਿਊਰੋ ਦੇ ਜੁਆਇੰਟ ਡਾਇਰੈਕਟਰ, ਦੋ ਵਾਰ ਏ.ਆਈ.ਜੀ ਕਰਾਇਮ ਅਤੇ 10 ਜਿਲਿਆ ਦੇ ਬਤੌਰ ਐਸ.ਐਸ.ਪੀ ਸੇਵਾ ਨਿਭਾ ਚੁੱਕੇ ਹਨ। ਇਸ ਤੋਂ ਬਾਅਦ ਕਮਾਂਡੋ ਪੀ.ਏ.ਪੀ ਦੀਆਂ ਬਟਾਲੀਅਨ ਵਿੱਚ ਕਮਾਂਡੈਂਟ ਅਤੇ ਹੁਣ ਏ.ਆਈ.ਜੀ ਲਾਅ ਐਂਡ ਆਰਡਰ ਤੋਂ ਪ੍ਰਮੋਟ ਕਰਕੇ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ ਨੂੰ ਪੰਜਾਬ ਪੁਲਸ ਦਾ ਡੀ.ਆਈ.ਜੀ ਪ੍ਰਮੋਟ ਕੀਤਾ ਗਿਆ ਹੈ।
ਇੱਥੇ ਸਪੱਸ਼ਟ ਕੀਤਾ ਜਾਂਦਾ ਹੈ ਕਿ ਸ. ਹਰਚਰਨ ਸਿੰਘ ਭੁੱਲਰ 10 ਜਿਲਿਆ ਵਿੱਚ ਐਸ.ਐਸ.ਪੀ ਰਹੇ ਹਨ। ਉਨਾਂ ਜਿਲਿਆ ਵਿੱਚ ਕ੍ਰਿਮਨਲ ਅਤੇ ਨਸ਼ਾ ਵੇਚਣ ਵਾਲੇ ਵੱਡ ਵੱਡੇ ਸਮੱਗਲਰਾਂ ਨੂੰ ਦਬੌਚ ਕੇ ਜੇਲ ਵਿੱਚ ਬੰਦ ਕੀਤੇ ਗਏ ਹਨ। ਜਿਸ ਕਰਕੇ ਉਹ ਇੱਕ ਈਮਾਨਦਾਰ ਪੁਲਸ ਅਫਸਰ ਵਜੋਂ ਜਾਣੇ ਜਾਂਦੇ ਹਨ। ਜਿਸ ਕਰਕੇ ਉਨ੍ਹਾਂ ਦੀਆਂ ਵਧੀਆਂ ਸੇਵਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਡੀ.ਜੀ. ਪੀ ਪੰਜਾਬ ਸ੍ਰੀ ਗੌਰਵ ਯਾਦਵ ਨੇ ਉਨ੍ਹਾਂ ਨੂੰ ਇਹ ਵਾਧੂ ਚਾਰਜ਼ ਦੇ ਕੇ ਨਵਾਜਿਆ ਗਿਆ ਹੈ। ਜਿਸ ਕਰਕੇ 2009 ਦੇ ਬੈਚ ਦੇ ਪੁਲਸ ਅਧਿਕਾਰੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।