ਗੁਰਦਾਸਪੁਰ, 29 ਮਾਰਚ (ਸਰਬਜੀਤ ਸਿੰਘ)–ਬਟਾਲਾ ਤੋਂ ਸ਼ਿਕਾਇਤਕਰਤਾ ਇੱਕ ਔਰਤ ਨੇ ਪੰਜਾਬ ਪੁਲਿਸ ਹੈਲਪਲਾਈਨ 181 ‘ਤੇ ਕਾਲ ਕਰਕੇ ਦੱਸਿਆ ਕਿ ਉਸਦੇ ਸਹੁਰੇ ਪਰਿਵਾਰ ਤੋਂ ਗੁਰਿੰਦਰ ਸਿੰਘ ਨੇ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਅਤੇ ਉਸ ਨਾਲ ਕੁੱਟ-ਮਾਰ ਕੀਤੀ ਹੈ। 181 ਹੈਲਪਲਾਈਨ ‘ਤੇ ਤਾਇਨਾਤ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਗੌਰ ਨਾਲ ਸ਼ਿਕਾਇਤ ਸੁਣੀ ਅਤੇ ਉਸਦੀ ਸ਼ਿਕਾਇਤ ਸਬੰਧਤ ਜਿਲ੍ਹੇ ਨੂੰ ਦਰਜ਼ ਕਰਵਾਈ ਗਈ। ਪੁਲਿਸ ਅਧਿਕਾਰੀ ਦੁਆਰਾ ਮਾਮਲੇ ਦੀ ਜਾਂਚ ਕੀਤੀ ਗਈ, ਜਿਸ ਪਰ ਦੋਸ਼ੀ ਨੇ ਅਪਣੀ ਗਲਤੀ ਲਈ ਮੁਆਫ਼ੀ ਮੰਗੀ ਅਤੇ ਮੁੜ ਨਾ ਦੁਹਰਾਉਣ ਦਾ ਵਾਅਦਾ ਕੀਤਾ। ਬਿਆਨ ਦਰਜ਼ ਕੀਤੇ ਗਏ ਅਤੇ ਦੋਨਾਂ ਧਿਰਾਂ ਵਿਚਕਾਰ ਸਮਝੌਤਾ ਕਰਵਾਇਆ ਗਿਆ। ਸ਼ਿਕਾਇਤਕਰਤਾ ਨੂੰ ਫੀਡਬੈਕ ਲਈ ਕਾਲ ਕੀਤੀ, ਤਾਂ ਉਸ ਨੇ ਦੱਸਿਆ ਕਿ ਪੁਲਿਸ ਵੱਲੋਂ ਪੂਰਨ ਤੌਰ ਤੇ ਸਹਾਇਤਾ ਕੀਤੀ ਗਈ ਅਤੇ ਉਸ ਨੇ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ।