ਗੁਰਦਾਸਪੁਰ, 17 ਜੁਲਾਈ (ਸਰਬਜੀਤ ਸਿੰਘ)– ਕੁਝ ਮਹੀਨੇ ਪਹਿਲਾਂ ਚੰਡੀਗੜ੍ਹ ਫ਼ੌਜੀ ਹੈਡਕੁਆਰਟਰ’ਚ ਤਾਇਨਾਤ ਕਰਨਲ ਪੁਸ਼ਵਿੰਦਰ ਸਿੰਘ ਨੂੰ ਰਜਿਸਟਰ ਹਸਪਤਾਲ ਦੇ ਬਾਹਰ ਇੱਕ ਢਾਬੇ ਵਿਚ ਪੰਜਾਬ ਪੁਲਿਸ ਦੇ ਭੂਤਰੇ ਤਿੰਨ ਇੰਨਸਪੈਕਟਰਾਂ ਨੇ ਰੱਜ ਕੇ ਕੁੱਟ ਮਾਰ ਕੀਤੀ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਵਿੱਚ ਬਹੁਤ ਬੁਰੀ ਤਰ੍ਹਾਂ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ, ਪਹਿਲਾਂ ਇਸ ਮਾਮਲੇ ਦੀ ਜਾਂਚ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੋਂ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਪੀੜਤ ਪਰਿਵਾਰ ਨੇ ਕਿਹਾ ਸਾਨੂੰ ਇੰਨਾ ਤੋ ਇਨਸਾਫ਼ ਦੀ ਉਮੀਦ ਨਹੀਂ ਤਾਂ ਸਰਕਾਰ ਬੜੀ ਚਲਾਕੀ ਨਾਲ ਇਸ ਦੀ ਇਨਕੁਆਰੀ ਪੰਜਾਬ ਪੁਲਿਸ ਦੇ ਬਜਾਏ ਚੰਡੀਗੜ੍ਹ ਪੁਲਿਸ ਨੂੰ ਦੇ ਦਿੱਤੀ ਅਤੇ ਜਦੋਂ ਚੰਡੀਗੜ੍ਹ ਪੁਲਿਸ ਵੀ ਇਨ੍ਹਾਂ ਕੁੱਟ ਮਾਰ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਬਚਾਉਦੀ ਦਿਸੀ ਤਾਂ ਪੀੜਤ ਪਰਿਵਾਰ ਨੇ ਮਾਨਯੋਗ ਉੱਚ ਅਦਾਲਤ ਹਾਈਕੋਰਟ ‘ਚ ਇੱਕ ਦਰਖਾਸਤ ਦੇ ਕੇ ਇਸ ਮਾਮਲੇ ਦੀ ਸੁਣਵਾਈ ਸੀ ਬੀ ਆਈ ਤੋਂ ਕਰਵਾਉਣ ਦੀ ਮੰਗ ਕੀਤੀ ਤਾਂ ਪੰਜਾਬ ਹਰਿਆਣਾ ਹਾਈਕੋਰਟ ਨੇ ਇਸ ਪਟੀਸ਼ਨ ਤੇ ਸੁਣਵਾਈ ਕਰਦਿਆਂ ਇੱਕ ਸਖ਼ਤ ਫ਼ੈਸਲੇ ਰਾਹੀਂ ਪੀੜਤ ਪਰਿਵਾਰ ਨੂੰ ਰਾਹਤ ਦੇਂਦਿਆਂ ਇਸ ਮਾਮਲੇ ਦੀ ਜਾਂਚ ਸੀ ਬੀ ਆਈ ਨੂੰ ਸੌਂਪ ਦਿੱਤੀ ਹੈ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਦਿੱਤੇ ਇਸ ਫੈਸਲੇ ਪੀੜਤ ਪਰਿਵਾਰ ਦੇ ਨਾਲ ਨਾਲ ਹਰ ਵਰਗ ਦੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਕਿਉਂਕਿ ਨਾਲ ਪੀੜਤ ਪ੍ਰਵਾਰ ਨੂੰ ਇਨਸਾਫ ਮਿਲਣ ਦੀ ਆਸ ਮਿਲੀ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਇਸ ਮਾਮਲੇ ਦੀ ਸੁਣਵਾਈ ਸੀ ਬੀ ਆਈ ਨੂੰ ਸੌਪਣ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਕਰਦੀ ਹੋਈ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਵਧੀਆ ਫੈਸਲਾ ਮੰਨਦੀ ਹੋਈ ਕਰਨਲ ਬਾਠ ਦੀ ਧਰਮ ਪਤਨੀ ਨੂੰ ਸਲੂਟ ਕਰਦੀ ਜਿਸ ਨੇ ਇੱਕ ਸੱਚੀ ਧਰਮ ਪਤਨੀ ਵਾਲੇ ਫਰਜ਼ ਨਿਭਾਉਂਦਿਆਂ ਆਪਣੀ ਪਤੀ ਦੀ ਬੇਲੋੜੀ ਕੁੱਟ ਮਾਰ ਕਰਨ ਵਾਲੇ ਵਹਿਸ਼ੀ ਤੇ ਭੂਤਰੇ ਪੁਲਿਸ ਅਧਿਕਾਰੀਆਂ ਤੋਂ ਕਾਨੂੰਨੀ ਸਜ਼ਾ ਦਿਵਾਉਣ ਲਈ ਦਿਨ ਰਾਤ ਇੱਕ ਕਰ ਦਿੱਤਾ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਰਨਲ ਪੁਸ਼ਵਿੰਦਰ ਸਿੰਘ ਕੁੱਟਮਾਰ ਮਾਮਲੇ ਦੀ ਜਾਂਚ ਹਾਈਕੋਰਟ ਵਲੋਂ ਸੀ ਬੀ ਆਈ ਨੂੰ ਸੌਪਣ ਵਾਲੇ ਫੈਸਲੇ ਦੀ ਪੂਰਨ ਸ਼ਲਾਘਾ ਅਤੇ ਇਸ ਨੂੰ ਪੀੜਤ ਅਤੇ ਲੋਕਾਂ ਦੀ ਮੰਗ ਵਾਲਾ ਵਧੀਆ ਫੈਸਲਾ ਮੰਗ ਕਰਦੀ ਹੈ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਭੂਤਰਿਆ ਪੁਲਿਸ ਅਧਿਕਾਰੀ ਕਿਸੇ ਨਿਰਦੋਸ਼ ਦੀ ਨਜਾਇਜ਼ ਕੁੱਟ ਕਰਨ ਦੀ ਜੁਰਅਤ ਨਾ ਕਰ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਸਪਸ਼ਟ ਕੀਤਾ ਕਰਨਲ ਪੁਸ਼ਵਿੰਦਰ ਸਿੰਘ ਕੁੱਟਮਾਰ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਆਪਣੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਲਈ ਕਈ ਤਰ੍ਹਾਂ ਦੇ ਸਾਜ਼ ਬਾਜ਼ ਰਚੇ ਤਾਂ ਕਿ ਪੀੜਤ ਪਰਿਵਾਰ ਨੂੰ ਇਨਸਾਫ ਦੀ ਜਗ੍ਹਾ ਬੇਵਕੂਫ ਬਣਾਇਆ ਜਾ ਸਕੇ, ਭਾਈ ਖਾਲਸਾ ਨੇ ਕਿਹਾ ਮਿਸਜ਼ ਕਰਨਲ ਨੇ ਬਹਾਦਰੀ ਨਾਲ ਪੰਜਾਬ ਸਰਕਾਰ ਨਾਲ ਟੱਕਰ ਲਈ ਅਤੇ ਉਹ ਆਪਣੇ ਪਤੀ ਦੀ ਨਜਾਇਜ਼ ਕੁੱਟਮਾਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੋਂ ਬਦਲਾਂ ਲੈਣ ਲਈ ਸੀ ਬੀ ਆਈ ਤੋਂ ਜਾਂਚ ਕਰਵਾਉਣ’ਚ ਫਸਲ ਹੋਈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਕਰਨਲ ਪੁਸ਼ਵਿੰਦਰ ਸਿੰਘ ਕੁੱਟਮਾਰ ਮਾਮਲੇ ਦੀ ਸੁਣਵਾਈ ਸੀ ਬੀ ਆਈ ਨੂੰ ਸੌਪਣ ਵਾਲੇ ਇਤਿਹਾਸਕ ਫੈਸਲਾ ਦੀ ਪੁਰਜ਼ੋਰ ਸ਼ਬਦਾਂ’ਚ ਸ਼ਲਾਘਾ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਦੇ ਨਾਲ ਕਰਨਲ ਦੀ ਪਤਨੀ ਨੂੰ ਦਿਲੋਂ ਸਲੂਟ ਕਰਦੀ ਹੈ ਜਿਸ ਨੇ ਆਪਣੇ ਪਤੀ ਨੂੰ ਇਨਸਾਫ ਦਿਵਾਉਣ ਲਈ ਦਿਨ ਰਾਤ ਇੱਕ ਕਰ ਦਿੱਤਾ ਅਤੇ ਇੱਕ ਸੱਚੀ ਧਰਮ ਪਤਨੀ ਹੋਣ ਦਾ ਫਰਜ਼ ਨਿਭਾ ਕੇ ਹੋਰਨਾਂ ਨੂੰ ਪ੍ਰੇਰਿਤ ਕੀਤਾ, ਇਸ ਮੌਕੇ ਤੇ ਭਾਈ ਖਾਲਸਾ ਨਾਲ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਭਾਈ ਗੁਰਸੇਵਕ ਸਿੰਘ ਧੂੜਕੋਟ, ਭਾਈ ਸੁਰਿੰਦਰ ਸਿੰਘ ਆਦਮਪੁਰ, ਭਾਈ ਵਿਕਰਮ ਸਿੰਘ ਪੰਡੋਰੀ ਨਿੱਝਰ ਤੇ ਭਾਈ ਰਵਿੰਦਰ ਸਿੰਘ ਟੁੱਟਕਲਾ ਆਦਿ ਆਗੂ ਹਾਜਰ ਸਨ ।


