ਗੁਰਦਾਸਪੁਰ, 29 ਮਾਰਚ (ਸਰਬਜੀਤ ਸਿੰਘ)–ਬਾਦਲਕਿਆਂ ਨੂੰ ਜਦੋਂ ਦਾ ਪੰਜਾਬ ਦੇ ਲੋਕਾਂ ਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਕੇ ਸਿਖ ਪੰਥ ਵਾਲੀ ਮੁੱਢਲੀ ਸਿਆਸਤ’ਚ ਹੀਰੋ ਤੋਂ ਜ਼ੀਰੋ ਕੀਤਾ ਹੈ,ਉਸ ਵਕਤ ਤੋਂ ਬਾਦਲਕੇ ਜਥੇਦਾਰ ਅਕਾਲ ਤਖਤ ਸਾਹਿਬ ਅਤੇ ਐਸ ਜੀ ਪੀ ਸੀ ਪ੍ਰਧਾਨ ਦੀ ਦੁਰਵਰਤੋਂ ਕਰਕੇ ਆਪਣੀ ਸਿਆਸੀ ਹੋਂਦ ਬਣਾਉਣ ਲਈ ਲਗਾਤਾਰ ਤਰਲੋ ਮੱਛੀ ਹੋ ਰਹੇ ਹਨ ਅਤੇ ਹਰ ਕੌਮੀ ਮੁੱਦੇ ਨੂੰ ਆਪਣੇ ਨਾਲ ਜੋੜ ਕੇ ਸਿਆਸਤ ਚਮਕਾਉਣ ਦਾ ਮਨਘੜ੍ਹਤ ਜਿਹਾਂ ਯਤਨ ਕਰ ਰਹੇ ਹਨ, ਜਿਸ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਪ੍ਰਧਾਨ ਧਾਮੀ ਐਸ.ਜੀ.ਪੀ.ਸੀ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਇਸੇ ਹੀ ਕੜੀ ਤਹਿਤ ਬੀਤੇ ਦਿਨੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰ ਵਲੋਂ ਫੜੇ ਗਏ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਛੁਡਾਉਣ ਹਿਤ ਆਪਣੇ ਹਾਂ ਹਜ਼ੂਰੀ ਲੋਕਾਂ ਨੂੰ ਪੰਥ ਇਕੱਤਰਤਾ ਦੇ ਨਾਮ ਹੇਠ ਅਕਾਲ ਤਖ਼ਤ ਸਾਹਿਬ ਤੇ ਸੱਦਕੇ ਜੋਂ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਹੈ ਕਿ ਫੜੇ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ? ਵਾਲੇ ਜਥੇਦਾਰ ਦੇ ਐਲਾਨ ਦਾ ਸਰਕਾਰ ਤੇ ਕੋਈ ਵੀ ਅਸਰ ਨਹੀਂ ਪੈਣ ਲੱਗਾ ਤੇ ਸਰਕਾਰ ਰਾਸ਼ਟਰੀ ਸੁਰੱਖਿਆ ਕਾਨੂੰਨ ਅਤੇ ਰਾਜਸੀ ਨੀਤੀ ਮੁਤਾਬਕ ਆਪਣੀ ਚਾਲੇ ਚੱਲਦੀ ਰਹੇਗੀ, ਕਿਉਂਕਿ ਸਰਕਾਰ ਦੀਆਂ ਖੁਫੀਆ ਏਜੰਸੀਆਂ ਨੂੰ ਪਤਾ ਹੈ ਕਿ ਪੰਥ ਹਿਤੈਸ਼ੀ ਤੇ ਬਾਦਲ ਵਿਰੋਧੀਆ ਨੂੰ ਜਥੇਦਾਰ ਸਾਹਿਬ ਤੇ ਪ੍ਰਧਾਨ ਐਸ.ਜੀ.ਪੀ.ਸੀ ਨੇ ਇਸ ਮੀਟਿੰਗ ਤੋਂ ਦੂਰ ਰੱਖਿਆ ਅਤੇ ਮੌਕੇ ਤੇ ਹੀ ਲੋਕਾਂ ਵਲੋਂ ਇਸ ਦਾ ਵਿਰੋਧ ਕਰਦਿਆਂ ਜਥੇਦਾਰ ਤੇ ਪ੍ਰਧਾਨ ਵਿਰੁੱਧ ਜਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ ਜਿਸ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਕਾਲ ਤਖ਼ਤ ਸਾਹਿਬ ਤੇ ਸੱਦੀ ਮੀਟਿੰਗ ਸਮੇਂ ਪੰਥ ਪ੍ਰਚਾਰਕ ਭਾਈ ਮਾਝੀ ਸਮੇਂਤ ਸੈਂਕੜੇ ਸਿੱਖ ਪੰਥ ਹਿਤੈਸ਼ੀਆਂ ਨੂੰ ਦੂਰ ਰੱਖਣ ਵਾਲ਼ੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ, ਉਥੇ ਜਥੇਦਾਰ ਸਾਹਿਬ ਤੋਂ ਮੰਗ ਕਰਦੀ ਹੈ ਕਿ ਅਕਾਲ ਤਖਤ ਸਾਹਿਬ ਤੇ ਬਾਦਲਕਿਆਂ ਦੀ ਅਸਮਾਨੋਂ ਜ਼ਮੀਨ ਤੇ ਡਿੱਗੀ ਸਿਆਸਤ ਨੂੰ ਚਮਕਾਉਣਾ ਛੱਡ ਕੇ ਸਮੁੱਚੀ ਮਾਨਵਤਾ ਤੇ ਸਿੱਖ ਪੰਥ ਦੇ ਭਲੇ ਲਈ ਬਾਦਲਕਿਆਂ ਤੋਂ ( ਸ਼੍ਰੀ ਹਰਿਮੰਦਰ ਸਾਹਿਬ )ਅਜ਼ਾਦ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਕਰਵਾਉਣ ਦੀ ਲੋੜ ਤੇ ਜ਼ੋਰ ਦੇਣ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਥੇਦਾਰ ਸਾਹਿਬ ਵੱਲੋਂ ਸਰਕਾਰ ਖ਼ਿਲਾਫ਼ ਅਕਾਲ ਤਖ਼ਤ ਸਾਹਿਬ ਤੇ ਸੱਦੀ ਮੀਟਿੰਗ ਵਿੱਚ ਪੰਥਕ ਪ੍ਰਚਾਰਕ ਭਾਈ ਮਾਝੀ ਸਮੇਂਤ ਸਿੱਖ ਪੰਥ ਹਿਤੈਸ਼ੀਆਂ ਨੂੰ ਦੂਰ ਰੱਖਣ ਦੀ ਨਿੰਦਾ ਅਤੇ ਸ਼੍ਰੀ ਬਾਦਲਕਿਆਂ ਤੋਂ ਹਰਮੰਦਿਰ ਸਾਹਿਬ ਅਜ਼ਾਦ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਅਤੇ ਬੇਕਸੂਰ ਫੜੇ ਵਿਅਕਤੀਆਂ ਨੂੰ ਰਿਹਾਅ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਨੇ ਦੱਸਿਆ ਅੰਮ੍ਰਿਤਪਾਲ ਸਿੰਘ ਤੇ ਹੋਰ ਆਗੂਆਂ ਦੀ ਫੜੋ ਫੜਾਈ ਸਮੁੱਚੇ ਸਿੱਖ ਪੰਥ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਸਮੂਹ ਸਿੱਖ ਪੰਥ ਦੀਆਂ ਸੰਗਤਾਂ ਇਸ ਲਈ ਫ਼ਿਕਰਮੰਦ ਹਨ, ਭਾਈ ਖਾਲਸਾ ਨੇ ਕਿਹਾ ਜਥੇਦਾਰ ਤੇ ਪ੍ਰਧਾਨ ਵਲੋਂ ਇਸ ਬਹਾਨੇ ਗੁਰੂ ਬੇਅਦਬੀ ਦੇ ਜੁਮੇਵਾਰ ਬਾਦਲਕਿਆਂ ਦੀ ਸਿਆਸੀ ਹੋਂਦ ਨੂੰ ਬਚਾਉਣ ਲਈ ਸਮੇਂ ਸਮੇਂ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੀ ਕਰਨੀ ਅਤਨਿੰਦਣ ਯੋਗ ਪੰਥ ਵਿਰੋਧੀ ਕਾਰਵਾਈ ਹੈ, ਭਾਈ ਖਾਲਸਾ ਨੇ ਸਪਸ਼ਟ ਕੀਤਾ ਇਸੇ ਹੀ ਕਰਕੇ ਜੇਲ੍ਹ’ਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ’ਚ ਚੰਡੀਗੜ੍ਹ ਦੀਆਂ ਬਰੂਹਾਂ ਤੇ ਸੰਵਿਧਾਨਕ ਹੱਕਾਂ ਮੁਤਾਬਕ ਕੌਮੀ ਇਨਸਾਫ ਮੋਰਚਾ ਲਾਇਆ ਗਿਆ ਹੈ ਤਾਂ ਕਿ ਲੰਮੇ ਸਮੇਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਜੇਲ੍ਹਾ’ਚ ਛੁਡਾਇਆ ਜਾ ਸਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਇਨਸਾਫ, ਬਾਇਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਤੇ ਲਾਪਤਾ ਹੋਏ ਸਰੂਪਾਂ ਦਾ ਇਨਸਾਫ ਲਿਆਂ ਜਾ ਸਕੇ। ਭਾਈ ਖਾਲਸਾ ਨੇ ਕਿਹਾ ਬਾਦਲਕੇ ਇਸ ਕੌਮੀ ਮੋਰਚੇ ਨੂੰ ਛੱਡ ਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਬਹਾਨੇ ਆਪਣੀ ਸਿਆਸਤ ਚਮਕੌਣ ਲਈ ਦਸਖ਼ਤ ਮੁਹਿੰਮ ਚਲਾ ਰਹੇ ਸਨ ਭਾਈ ਖਾਲਸਾ ਨੇ ਦੋਸ਼ ਲਾਇਆ ਇਹ ਸਾਰਾ ਕੁਝ ਬਾਦਲਕਿਆਂ ਨੂੰ ਸਿਆਸੀ ਲਾਭ ਦੇਣ ਹਿੱਤ ਜਥੇਦਾਰ ਤੇ ਪ੍ਰਧਾਨ ਕੌਮ ਨੂੰ ਗੁੰਮਰਾਹ ਕਰਕੇ ਕਰ ਰਹੇ ਹਨ , ਉਨ੍ਹਾਂ ਕਿਹਾ ਅਗਰ ਜਥੇਦਾਰ ਸਾਹਿਬ ਨੇ ਅੰਮ੍ਰਿਤਪਾਲ ਦੀਆਂ ਗ਼ਲਤ ਧਾਰਮਿਕ ਸਰਗਰਮੀਆਂ ਦਾ ਨੋਟਿਸ ਲਿਆ ਹੁੰਦਾ ਤਾਂ ਪੰਥ ਨੂੰ ਇਹ ਮਹੋਲ ਨਹੀਂ ਸੀ ਦੇਖਣਾ ਪੈਣਾ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜਥੇਦਾਰ ਵੱਲੋਂ ਹਰ ਕੌਮੀ ਮੁੱਦੇ ਤੇ ਬਾਦਲਕਿਆਂ ਨੂੰ ਸਿਆਸੀ ਲਾਭ ਦੇਣ ਵਾਲੀ ਨੀਤੀ ਦੀ ਨਿੰਦਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਈਆਂ ਜਾਣ ਤੇ ਬੇਕਸੂਰ ਫੜੇ ਗਏ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਰਿਹਾਅ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਰਾਜ ਵਿਚ ਅਮਨ ਸ਼ਾਂਤੀ ਕਾਇਮ ਰੱਖੀਂ ਜਾ ਸਕੇ। ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਕਮਾਲਕੇ ਮੋਗਾ ਭਾਈ ਸਵਰਨਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਠੇਕੇਦਾਰ ਗਰਮੀਤ ਸਿੰਘ ਮੱਖੂ ਭਾਈ ਸੁਖਚੈਨ ਸਿੰਘ ਫਿਰੋਜ਼ਪੁਰੀਆਂ ਭਾਈ ਪ੍ਰਿਤਪਾਲ ਸਿੰਘ ਧਾਲੀਵਾਲ ਆਦਿ ਆਗੂ ਹਾਜ਼ਰ ਸਨ।
