ਗੁਰਦਾਸਪੁਰ, 12 ਜੂਨ (ਸਰਬਜੀਤ)-ਤੇਜ ਰਫਤਾਰ ਆਲਟੋ ਕਾਰ ਨੇ ਵਿਅਕਤੀ ਨੂੰ ਸਾਈਡ ਮਾਰ ਦਿੱਤੀ।ਜਿਸ ਨਾਲ ਉਸਦੀ ਮੌਤ ਹੋ ਗਈ। ਇਸ ਮਾਮਲੇ ਵਿੱਚਥਾਣਾ ਸਿਟੀ ਦੀ ਪੁਲਸ ਨੇ ਆਲਟੋ ਕਾਰ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਸੰਗੀਤਾ ਪਤਨੀ ਲੇਟ ਸੁਨੀਲ ਕੁਮਾਰ ਵਾਸੀ ਇੰਪਰੂਵਮੈਂਟ ਟਰੱਸਟ ਕਲੋਨੀ ਜੇਲ ਰੋਡ ਗੁਰਦਾਸਪੁਰ ਨੇ ਦੱਸਿਆ ਕਿ ਉਸਦਾ ਭਰਾ ਕਿ੍ਰਸ਼ਨ ਪੁੱਤਰ ਰਤਨ ਚੰਦ ਵਾਸੀ ਪਠਾਨਕੋਟ 11 ਜੂਨ ਨੂੰ ਉਹ ਆਪਣੇ ਭਰਾ ਭਰਾ ਕਿ੍ਰਸਨ ਪੈਦਲ ਹੀ ਜੇਲ ਰੋਡ ਪਰ ਆਪਣੇ ਘਰ ਨੂੰ ਜਾ ਰਹੇ ਸੀ। ਜਦੋਂ ਉਹ ਵਕੀਲ ਹਰਭਜਨ ਸਿੰਘ ਦੇ ਘਰ ਸਾਹਮਣੇ ਪੁੱਜੇ ਤਾਂ ਪਿੱਛਲੇ ਪਾਸੋਂ ਇੱਕ ਆਲਟੋ ਕਾਰ ਤੇਜ ਰਫਤਾਰ ਨਾਲ ਆਈ। ਜਿਸਨੂੰ ਕੋਈ ਨਾਮਲੂਮ ਵਿਅਕਤੀ ਚਲਾ ਰਿਹਾ ਸੀ ਜਿਸਨੇ ਆਪਣੀ ਕਾਰ ਬਿਨਾਂ ਹਾਰਨ ਦਿੱਤੇ ਲਾਪ੍ਰਵਾਹੀ ਨਾਲ ਚਲਾ ਕੇ ਕਿ੍ਰਸਨ ਨੂੰ ਸਾਇਡ ਮਾਰ ਦਿੱਤੀ ਜਿਸ ਨਾਲ ਉਸਦਾ ਸਿਰ ਸੜਕ ਪਰ ਵੱਜਣ ਕਰਕੇ ਉਸਦੀ ਮੌਕਾ ਪਰ ਹੀ ਮੌਤ ਹੋ ਗਈ ਹੈ।


