ਮੁੱਖ ਮੰਤਰੀ ਪੰਜਾਬ ਤੋਂ ਕੀਤੀ ਪ੍ਰਬੰਧਕ ਲਗਾਉਣ ਦੀ ਮੰਗ
ਗੁਰਦਾਸਪੁਰ, 12 ਜੂਨ (ਸਰਬਜੀਤ)-ਪੰਜਾਬ ਦੀਆਂ 157 ਮਾਰਕਿਟ ਕਮੇਟੀਆਂ ਵਿੱਚ ਪ੍ਰਬੰਧਕ ਨਾ ਹੋਣ ਕਰਕੇ ਮੁਲਾਜ਼ਮ ਪ੍ਰੇਸਾਨ ਹੋ ਰਹੇ ਹਨ। ਇਵੇਂ ਕਿ ਪੰਜਾਬ ਸਰਕਾਰ ਬਣਨਦੇ ਹੀ ਪੰਜਾਬ ਦੇ ਮੁੱਖਮੰਤਰੀ ਭਗਵੰਤ ਸਿੰਘ ਮਾਨ ਨੇ ਬੋਰਡ, ਕਾਰਪੋਰੇਸ਼ਨਾਂ ਅਤੇ ਮਾਰਕਿਟ ਕਮੇਟੀਆ ਦੇ ਚੇਅਰਮੈਨ ਭੰਗ ਕਰ ਦਿੱਤੇ ਸਨ। ਅੱਜ ਤਕਰੀਬਨ 3 ਮਹੀਨੇ ਸਮਾਂ ਬੀਤ ਚੁੱਕਾ ਹੈ, ਪਰ ਮਾਰਕਿਟ ਕਮੇਟੀਆ ਦੇ ਸਰਕਾਰ ਵੱਲੋਂ ਪ੍ਰਬੰਧਕ ਨਾ ਲਗਾਏ ਜਾਣ ਤੱਕ ਕਰਮਚਾਰੀਆ ਦੇ ਕੰਮਾਂ ਵਿੱਚ ਦਿੱਕਤ ਆ ਰਹੀ ਹੈ। ਜਿਵੇਂ ਕਿ ਮੈਡੀਕਲ ਬਿੱਲ, ਪਿੱਛਲਾ ਬਕਾਇਆ, ਸਲਾਨਾ ਇੰਕਰੀਮੈਂਟ, ਐਕਸ ਇੰਡੀਆ ਲੀਵ ਦੀ ਪ੍ਰਵਾਨਗੀ ਲੈਣ ਲਈ ਇਹ ਕੰਮ ਬਿਨਾ ਪ੍ਰਬੰਧਕ ਦਾ ਨਹੀਂ ਹੋ ਸਕਦਾ।
ਇਸ ਸਬੰਧੀ ਸਮੂਹ ਮਾਰਕਿਟ ਕਮੇਟੀਆ ਦੇ ਕਰਮਚਾਰੀਆਂ ਦੀ ਪੰਜਾਬ ਦੇਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਉਹ ਮਾਰਕਿਟ ਕਮੇਟੀਆ ਦੇ ਪ੍ਰਬੰਧਕ ਜਲਦ ਨਿਯੁਕਤ ਕਰਨ ਤਾਂ ਜੋ ਉਨਾਂ ਦੇ ਕੰਮ ਨੇਪੜੇ ਚੜ ਸਕਣ।
ਕੀ ਕਹਿੰਦੇ ਹਨ ਮੰਡੀ ਬੋਰਡ ਦੇ ਅਧਿਕਾਰੀ
ਇਸ ਸਬੰਧੀ ਜਦੋਂ ਪੰਜਾਬ ਮੰਡੀ ਬੋਰਡ ਦੇ ਉੱਚ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਸੂਬੇ ਦੇ 157 ਮਾਰਕਿਟ ਕਮੇਟੀਆ ਲਈ ਪੀ.ਸੀ.ਐਸ ਅਫਸਰ,ਐਸ.ਡੀ.ਐਮ, ਪ੍ਰਬੰਧਕ ਲਗਾਉਣ ਲਈ ਯੋਗ ਵਿਧੀ ਅਪਣਾ ਕੇ ਫਾਈਲਾਂ ਤਿਆਰ ਕਰਕੇ ਗਵਰਨਰ ਹਾਊਸ ਵਿੱਚ ਭੇਜੀਆ ਗਈਆਂ ਹਨ ਤਾਂ ਜੋ ਉਹ ਨੋਟੀਫਿਕੇਸ਼ਨ ਕਰ ਦੇਣ। ਪਰ ਅਜੇ ਤੱਕ ਨੋਟੀਫਿਕੇਸ਼ਨ ਨਾ ਹੋਣ ਕਰਕੇ ਪ੍ਰਬੰਧਕ ਨਹੀਂ ਲੱਗ ਸਕੇ।


