ਗੁਰਦਾਸਪੁਰ 28 ਅਕਤੂਬਰ (ਸਰਬਜੀਤ ਸਿੰਘ) – ਸੀ.ਬੀ.ਏ. ਇੰਨਫੋਟੈਕ ਦੇ ਐਮ. ਡੀ. ਇੰਜੀ: ਸੰਦੀਪ ਕੁਮਾਰ ਨੇ ਦੱਸਿਆ ਕਿ ਸੀ. ਬੀ. ਏ. ਇੰਨਫੋਟੈਕ ਦੀ ਮਿਹਨਤ ਅਤੇ ਜੁਝਾਰੂ ਸਟਾਫ਼ ਨੇ ਹਮੇਸ਼ਾ ਹੀ ਨਵੀਆਂ ਉਚਾਈਆ ਨੂੰ ਛੂਹਿਆ ਹੈ। ਲਗਾਤਾਰ ਤਰੱਕੀ ਦੀਆ ਲੀਹਾਂ ’ਤੇ ਦੌੜ ਰਹੀ ਸੀ.ਬੀ.ਏ. ਇੰਨਫੋਟੈਕ ਦੀ ਇੰਜੀ: ਮੁਸਕਾਨ ਨੂੰ ਬੈਸਟ ਸਟਾਫ਼ ਮੈਂਬਰ ਦਾ ਖਿਤਾਬ ਮਿਲਿਆ।
ਐਮ.ਡੀ ਸੰਦੀਪ ਕੁਮਾਰ ਨੇ ਕਿਹਾ ਕਿ ਸਾਡੇ ਸਟਾਫ਼ ਦੀ ਸਖ਼ਤ ਮਿਹਨਤ ਕਰਕੇ ਅੱਜ ਅਸੀਂ ਇਸ ਮੁਕਾਮ ’ਤੇ ਪੁੱਜੇ ਹਾਂ। ਉਹਨਾਂ ਕਿਹਾ ਕਿ ਸੀ. ਬੀ. ਏ. ਇੰਨਫੋਟੈਕ ਦਾ ਸਮੁੱਚਾ ਸਟਾਫ਼ ਬਹੁਤ ਮਿਹਨਤੀ ਅਤੇ ਹੋਣਹਾਰ ਹੈ। ਜਿਸ ਦੇ ਚੱਲਦਿਆਂ ਹੀ ਅੱਜ ਮੁਸਕਾਨ ਨੂੰ ਬੈਸਟ ਸਟਾਫ਼ ਦਾ ਖਿਤਾਬ ਦਿੱਤਾ ਗਿਆ ਹੈ। ਇਸ ਮੌਕੇ ਇੰਜੀ: ਮੁਸਕਾਨ ਨੇ ਐਮ. ਡੀ. ਸੰਦੀਪ ਕੁਮਾਰ ਅਤੇ ਆਪਣੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਇਸੇ ਤਰ੍ਹਾਂ ਮਿਹਨਤ ਨਾਲ ਕੰਮ ਕਰਦੀ ਰਹੇਗੀ।



