ਮਾਨਸਾ, ਗੁਰਦਾਸਪੁਰ, 24 ਜੁਲਾਈ ( ਸਰਬਜੀਤ ਸਿੰਘ)- ਉੱਘੇ ਮੁਲਾਜਮ ਆਗੂ ਤੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸਨ ਦੇ ਸਿਰਮੌਰ ਆਗੂ ਸਾਥੀ ਰਣਬੀਰ ਸਿੰਘ ਢਿੱਲੋ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆ ਸੀਪੀਆਈ ਦੇ ਕੌਮੀ ਕੌਸਲ ਮੈਬਰ ਕਾਮਰੇਡ ਹਰਦੇਵ ਸਿੰਘ ਅਰਸੀ , ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ , ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਕੁਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲੋ , ਮਲਕੀਤ ਸਿੰਘ ਮੰਦਰਾ , ਬਲਦੇਵ ਸਿੰਘ ਬਾਜੇਵਾਲਾ , ਹਰਮੀਤ ਸਿੰਘ ਬੌੜਾਵਾਲ , ਦਲਜੀਤ ਮਾਨਸਾਹੀਆ , ਪੰਜਾਬ ਖੇਤ ਮਜਦੂਰ ਸਭਾ ਦੇ ਜਿਲ੍ਹਾ ਪ੍ਰਧਾਨ ਕੇਵਲ ਸਿੰਘ ਸਮਾਉ , ਸੀਤਾਰਾਮ ਗੋਬਿੰਦਪੁਰਾ , ਗੁਰਪਿਆਰ ਫੱਤਾ , ਪੰਜਾਬ ਇਸਤਰੀ ਸਭਾ ਦੇ ਜਿਲ੍ਹਾ ਪ੍ਰਧਾਨ ਮਨਜੀਤ ਕੌਰ ਗਾਮੀਵਾਲਾ , ਜਿਲ੍ਹਾ ਸਕੱਤਰ ਚਰਨਜੀਤ ਕੌਰ ਮਾਨਸਾ , ਸਰਬ ਭਾਰਤ ਨੌਜਵਾਨ ਸਭਾ ਦੇ ਜਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਹੀਰੇਵਾਲਾ , ਜ਼ਿਲ੍ਹਾ ਸਕੱਤਰ ਹਰਪ੍ਰੀਤ ਸਿੰਘ ਮਾਨਸਾ , ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ਏਟਕ ਦੇ ਸੀਨੀਅਰ ਆਗੂ ਕਰਨੈਲ ਭੀਖੀ , ਵੇਦ ਪ੍ਰਕਾਸ ਬੁਢਲਾਡਾ , ਨਰੇਸ ਬੁਰਜਹਰੀ , ਰਤਨ ਭੋਲਾ , ਪੂਰਨ ਸਿੰਘ ਸਰਦੂਲਗੜ੍ਹ , ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਏਟਕ ਦੇ ਜਿਲ੍ਹਾ ਪ੍ਰਧਾਨ ਕਾਲਾ ਖਾਂ ਭੰਮੇ , ਨਿਰਮਲ ਸਿੰਘ ਬੱਪੀਆਣਾ , ਗੁਰਜਿੰਦਰ ਸਿੰਘ ਜੋਗਾ , ਆਰਾ ਵਰਕਰ ਯੂਨੀਅਨ ਏਟਕ ਦੇ ਜਿਲ੍ਹਾ ਪ੍ਰਧਾਨ ਮਨਦੀਪ ਸਿੰਘ ਭੋਲਾ , ਆਟੋ ਵਰਕਰ ਯੂਨੀਅਨ ਦੇ ਆਗੂ ਬਲਤੇਜ ਸਿੰਘ ਮਾਨਸਾ , ਬਾਬਾ ਵਿਸ਼ਵਕਰਮਾ ਪੇਟਰ ਯੂਨੀਅਨ ਏਟਕ ਦੇ ਆਗੂ ਪਵਨ ਕੁਮਾਰ ਮਾਨਸਾ , ਮਿਡ ਡੇ ਮੀਲ ਵਰਕਰ ਯੂਨੀਅਨ ਦੇ ਆਗੂ ਰਾਜ ਕੌਰ ਝੰਡੂਕੇ ਨੇ ਕਿਹਾ ਕਿ ਸਾਥੀ ਰਣਬੀਰ ਸਿੰਘ ਢਿੱਲੋ ਨੇ ਛੇ ਦਹਾਕੇ ਮੁਲਾਜਮ ਲਹਿਰ ਤੇ ਟਰੇਡ ਯੂਨੀਅਨ ਲਹਿਰ ਵਿੱਚ ਲਾਮਿਸਾਲ ਕੰਮ ਕੀਤਾ ਤੇ ਮੁਲਾਜਮ ਲਹਿਰ ਦੀ ਅਗਵਾਈ ਕੀਤੀ । ਆਗੂਆਂ ਨੇ ਕਿਹਾ ਕਿ ਰਣਬੀਰ ਸਿੰਘ ਢਿੱਲੋ ਦੀ ਬੇਵਕਤ ਮੌਤ ਨਾਲ ਮੁਲਾਜਮ ਲਹਿਰ , ਟਰੇਡ ਯੂਨੀਅਨ ਲਹਿਰ ਤੇ ਕਮਿਉਨਿਸਟ ਲਹਿਰ ਨੂੰ ਨਾ ਪੂਰਾ ਹੋਣ ਵਾਲਾ ਆਟਾ ਪਿਆ ਹੈ । ਉਨ੍ਹਾਂ ਕਿਹਾ ਕਿ ਸਾਥੀ ਰਣਬੀਰ ਸਿੰਘ ਢਿੱਲੋ ਜੀ ਦਾ ਜੀਵਨ ਸਦਾ ਸੰਘਰਸ ਸੀਲ ਲੋਕਾਂ ਲਈ ਸਦਾ ਪ੍ਰੇਰਨਾ ਦਾ ਸਰੋਤ ਬਣਿਆ ਰਹੇਗਾ ।