ਮਾਨਸਾ, ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)– ਵਾਰਡ ਨੰਬਰ 17 ਭਾਈ ਜੀਵਨ ਸਿੰਘ ਧਰਮਸ਼ਾਲਾ ਮੁਹੱਲੇ ਦੀਆਂ ਔਰਤਾਂ ਨੇ ਪੁਲਸ ਪ੍ਰਸ਼ਾਸਨ ਦੀ ਨਲਾਇਕੀ ਤੋਂ ਬਾਅਦ ਨਸ਼ਿਆਂ ਖ਼ਿਲਾਫ਼ ਮੋਰਚਾ ਲਗਾ ਦਿੱਤਾ ਗਿਆ ਹੈ।
ਮੁਹੱਲੇ ਦੀਆਂ ਔਰਤਾਂ ਮਨਦੀਪ ਕੌਰ ਅਮਰਜੀਤ ਕੌਰ, ਸੀਤੋ ਕੌਰ ਕਮਲ ਕੌਰ, ਕਿਰਨਦੀਪ ਕੌਰ, ਜਸਵੀਰ ਕੌਰ ਨੇ ਦੱਸਿਆ ਕਿ ਇਸ ਮਜ਼ਦੂਰ ਮੁਹੱਲੇ ਵਿਚ ਨਜਾਇਜ਼ ਸ਼ਰਾਬ , ਸਮੈਕ ਚਿੱਟਾ ਨਸ਼ੀਲੀਆਂ ਗੋਲੀਆਂ ਕੁੱਝ ਵਿਆਕਤੀਆਂ ਵੱਲੋਂ ਸ਼ਰੇਆਮ ਵੇਚੀਆ ਜਾ ਰਹੀਆਂ ਸਨ ਨਸ਼ੇੜੀ ਦਿਨ ਰਾਤ ਨਸ਼ਾ ਲੈਣ ਲਈ ਆਉਂਦੇ ਸਨ ਔਰਤਾਂ ਨੂੰ ਘਰਾਂ ਵਿਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀ । ਔਰਤਾਂ ਨੇ ਇੱਕਠੇ ਹੋ ਕੇ ਰੋਕਣਾ ਚਾਹਿਆ ਪਰ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਅਸੀਂ ਪੁਲਸ ਨੂੰ ਮਹੀਨਾ ਦਿੰਦੇ ਹਾਂ ਸਾਨੂੰ ਕੋਈ ਨਹੀ ਰੋਕ ਸਕਦਾ। ਅਖੀਰ ਅੱਕ ਕੇ ਔਰਤਾਂ ਪਿਛਲੇ 15 ਦਿਨਾਂ ਤੋਂ ਡਾਂਗਾਂ ਨਾਲ ਲੈਸ ਹੋ ਕੇ ਮੁਹੱਲੇ ਵਿਚ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਹੈ। ਔਰਤਾਂ ਤੋਂ ਡਰਦੇ ਨਸ਼ੇੜੀਆਂ ਨੇ ਮੁਹੱਲੇ ਵਿਚ ਵੜਨਾ ਛੱਡ ਦਿੱਤਾ ਹੈ। ਅੱਜ ਮੁਹੱਲੇ ਵਿਚ ਨਸ਼ਿਆਂ ਦੇ ਖਿਲਾਫ ਰੈਲੀ ਕੀਤੀ ਗਈ ਜਿਸ ਨੂੰ ਲਿਬਰੇਸ਼ਨ ਪਾਰਟੀ ਦੇ ਆਗੂ ਸੁਰਿੰਦਰਪਾਲ ਸ਼ਰਮਾ, ਪ੍ਰਗਤੀਸ਼ੀਲ ਇਸਤਰੀ ਸਭਾ ਦੇ ਆਗੂ ਬਲਵਿੰਦਰ ਕੌਰ ਖਾਰਾ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਮਖੱਣ ਸਿੰਘ ਮਾਨ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਨਿਰਮਲ ਸਿੰਘ ਝੰਡੂਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪੁਲਸ ਪ੍ਰਸ਼ਾਸਨ ਨੇ ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਖਿਲਾਫ ਠੋਸ ਕਦਮ ਨਾ ਚੁੱਕੇ ਤਾਂ ਐਸ ਐਸ ਪੀ ਮਾਨਸਾ ਤੇ ਭਗਵੰਤ ਮਾਨ ਸਰਕਾਰ ਦੀ ਅਰਥੀ ਸਿਟੀ ਥਾਣਾ ਮਾਨਸਾ ਅੱਗੇ ਸਾੜੀ ਜਾਵੇਗੀ ।