ਲੋਕਸਭਾ ਵਿੱਚ 142 ਸੰਸਦ ਮੈਬਰਂ ਨੂੰ ਬਰਖਾਸਤ ਕੀਤੇ ਜਾਣ ਦੇ ਵਿਰੋਧ ਵਿੱਚ ਪ੍ਰਧਾਨਮੰਤਰੀ ਅਤੇ ਕੇਂਦਰ ਸਰਕਾਰ ਦੇ ਸਾੜੇ ਪੁਤਲੇ
ਸੰਵਿਧਾਨ ਨੂੰ ਬਚਾਉਣ ਤੇ ਸਸਪੈਡ ਕੀਤੇ ਮੈਬਰ ਪਾਰਲੀਮੈਟ ਬਹਾਲ ਕਰਵਾਉਣ ਲਈ ਪ੍ਰਦਰਸਨ
ਮਾਨਸਾ, ਗੁਰਦਾਸਪੁਰ, 23 ਦਸੰਬਰ (ਸਰਬਜੀਤ ਸਿੰਘ)– ਜਦੋ ਦੀ ਮੋਦੀ ਹਕੂਮਤ ਸੱਤਾ ਵਿੱਚ ਆਈ ਹੈ , ਉਦੋ ਤੋ ਹੀ ਪਿਛਾਂਹ ਖਿੱਚੂ ਫਿਰਕੂ ਫਾਸੀਵਾਦੀ ਸੋਚ ਤਹਿਤ ਕੰਮ ਕਰਦਿਆ ਭਾਰਤੀ ਸੰਵਿਧਾਨ ਦੀਆਂ ਮੂਲ ਪ੍ਰਵਿਰਤੀਆਂ ਤੇ ਸੰਵਿਧਾਨਿਕ ਸੰਸਥਾਵਾਂ ਨੂੰ ਦਰਕਿਨਾਰ ਕਰਕੇ ਲੋਕ ਵਿਰੋਧੀ ਨੀਤੀਆਂ ਧੜੱਲੇ ਨਾਲ ਲਾਗੂ ਕਰ ਰਹੀ ਹੈ , ਮੋਦੀ ਹਕੂਮਤ ਫਿਰਕੂ ਫਾਸੀਵਾਦੀ ਸੰਘੀ ਸੋਚ ਤਹਿਤ ਦੇਸ ਦੇ ਸੰਸਦੀ ਲੋਕਤੰਤਰ ਪ੍ਰਣਾਲੀ ਨੂੰ ਖਤਮ ਕਰਕੇ ਕੇ ਤਾਨਾਸ਼ਾਹੀ ਵੱਲ ਵੱਧ ਰਹੀ ਹੈ ਤੇ ਪਿਛਲੇ ਦਿਨੀ ਦੌਰਾਨ ਜੋ 142 ਸੰਸਦ ਮੈਬਰਾ ਨੂੰ ਸਸਪੈਡ ਕਰਕੇ ਲੋਕ ਵਿਰੋਧੀ ਕਾਲੇ ਬਿੱਲ ਪਾਰਲੀਮੈਟ ਵਿੱਚ ਪੇਸ ਕਰ ਹੈ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਿਕ ਬਾਰਾ ਹੱਟਾ ਚੌਕ ਵਿੱਚ ਲੋਕਸਭਾ ਵਿੱਚ 142 ਸੰਸਦ ਮੈਬਰਂ ਨੂੰ ਬਰਖਾਸਤ ਕੀਤੇ ਜਾਣ ਦੇ ਵਿਰੋਧ ਵਿੱਚ ਪ੍ਰਧਾਨਮੰਤਰੀ ਅਤੇ ਕੇਂਦਰ ਸਰਕਾਰ ਦੇ ਪੁਤਲੇ ਸਾੜਨ ਤੋਂ ਬਾਅਦ ਸੰਬੋਧਨ ਕਰਦਿਆ ਕਾਗਰਸ ਦੇ ਜਿਲ੍ਹਾ ਪ੍ਰਧਾਨ ਅਰਸਦੀਪ ਸਿੰਘ ਮਾਈਕਲ ਗਾਗੋਵਾਲ , ਸੁਰੇਸ ਕਮਾਰ ਨੰਦਗੜ੍ਹ , ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ , ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਸੀਪੀਆਈ ਐਮ ਐਲ ਲਿਬਰੇਸਨ ਦੇ ਰਾਜਵਿੰਦਰ ਸਿੰਘ ਰਾਣਾ , ਆਰ .ਐਮ. ਪੀ.ਆਈ. ਦੇ ਧੰਨਾ ਸਿੰਘ ਟਾਹਲੀਆਂ ਨੇ ਕਿਹਾ ਕਿ ਮੋਦੀ ਹਕੂਮਤ ਨੂੰ ਸਾਡੀਆਂ ਖੂਬਸੂਰਤ ਰਿਵਾਇਤਾ ਏਕਤਾ ਵਿੱਚ ਅਨੇਕਾ ਨੂੰ ਨਫਰਤ ਕਰਦੇ ਹੈ ਤੇ ਲੋਕਤੰਤਰੀ ਕਦਰਾਂ-ਕੀਮਤਾਂ ਵਿੱਚ ਵਿਸ਼ਵਾਸ ਨਹੀਂ ਕਰਦੀ ।
ਆਗੂਆਂ ਨੇ ਕਿਹਾ ਕਿ ਆਉਣ ਵਾਲੀਆਂ 2024 ਦੀਆਂ ਆਮ ਚੋਣਾਂ ਵਿੱਚ ਇੰਡੀਆ ਗਠਜੋਡ਼ ਪੂਰੀ ਤਿਆਰੀ ਨਾਲ ਉਤਰੇਗਾ ਤੇ ਮੋਦੀ ਹਕੂਮਤ ਨੂੰ ਚੱਲਦਾ ਕਰਕੇ ਲੋਕਤੰਤਰੀ ਪ੍ਰਣਾਲੀ ਦੀ ਰਾਖੀ ਕਰੇਗਾ । ਇਸ ਮੌਕੇ ਤੇ ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਬਲਕਰਨ ਬੱਲੀ , ਸਤੀਸ ਮਹਿਤਾ , ਸੁਖਦਰਸ਼ਨ ਖਾਰਾ , ਸੁਖਦਰਸ਼ਨ ਨੱਤ , ਜਸਵੀਰ ਕੌਰ ਨੱਤ , ਨੇਮ ਚੰਦ ਚੋਧਰੀ , ਗੁਰਪ੍ਰੀਤ ਮੋਨੀ , ਬੰਤ ਕੋਰਵਾਲਾ , ਗੁਰਮੀਤ ਮੀਆਂ , ਸੰਦੀਪ ਸਰਮਾ , ਸੁਰਿੰਦਰ ਨਿਭੋਰੀਆ , ਰਾਮ ਸਿੰਘ ਫਤਹਿਪੁਰ , ਵਿਨੋਦ ਗਾਂਧੀ , ਜਤਿੰਦਰ ਆਗਰਾ , ਪਵਨ ਕੁਮਾਰ , ਅੰਮ੍ਰਿਤਪਾਲ ਗੋਗਾ , ਕਾਮਰੇਡ ਦਲਜੀਤ ਮਾਨਸਾਹੀਆ , ਅੰਮਿ੍ਤਪਾਲ ਸਿੰਘ ਕੂਕਾ , ਸੁਖਦੇਵ ਸਿੰਘ ਮਾਨਸਾ , ਰਤਨ ਭੋਲਾ ਹਾਜਰ ਸਨ।