ਕਾਮਰੇਡ ਮਨਜੀਤ ਗਾਮੀਵਾਲਾ ਕ਼ਤਲ ਕਾਂਡ ,ਬੋਹਾ ਪੁਲਸ ਮੁਲਜ਼ਮਾਂ ਨੂੰ ਬਚਾਉਣ ਲੱਗੀ, ਇਨਸਾਫ਼ ਲਈ ਥਾਣਾ ਬੋਹਾ ਦਾ ਘਿਰਾਓ 2 ਮਈ ਨੂੰ-ਚੌਹਾਨ, ਉੱਡਤ

ਬਠਿੰਡਾ-ਮਾਨਸਾ

ਘਿਰਾਓ ਮੌਕੇ ਐਸ ਕੇ ਐਮ, ਰਾਜਸੀ ਧਿਰਾਂ ਸਮੇਤ ਮਜ਼ਦੂਰ ਸੰਗਠਨ ਵੀ ਸ਼ਾਮਲ ਹੋਣ ਦੀ ਅਪੀਲ

ਮਾਨਸਾ, ਗੁਰਦਾਸਪੁਰ, 28 ਅਪ੍ਰੈਲ (ਸਰਬਜੀਤ ਸਿੰਘ)– ਕੌਮਾਂਤਰੀ ਇਸਤਰੀ ਦਿਵਸ ਮੌਕੇ 8 ਮਾਰਚ ਨੂੰ ਦਿਨ ਦਿਹਾੜੇ, ਭਰੇ ਬਜ਼ਾਰ ਕਸਬਾ ਬੋਹਾ ਵਿੱਚ ਸੀ ਪੀ ਆਈ ਦੇ ਸੂਬਾ ਕੌਂਸਲ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨ ਪੰਜਾਬ ਇਸਤਰੀ ਸਭਾ ਮਨਜੀਤ ਕੌਰ ਗਾਮੀਵਾਲਾ ਦਾ ਇੱਕ ਡੂੰਘੀ ਸਾਜ਼ਿਸ਼ ਤਹਿਤ ਕ਼ਤਲ ਕੀਤਾ ਗਿਆ, ਪ੍ਰੰਤੂ ਬੋਹਾ ਪੁਲਸ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਬਜਾਏ, ਦੋਸ਼ੀਆਂ ਨੂੰ ਬਚਾਉਣ ਤੇ ਲੱਗੀ ਹੋਈ ਹੈ। ਉਕਤ ਮਾਮਲੇ ਵਿੱਚ ਹੋ ਰਹੀ ਬੇ ਇਨਸਾਫੀ ਵਿਰੁੱਧ 2 ਮਈ ਨੂੰ ਸੀ ਪੀ ਆਈ ਵੱਲੋਂ ਮਜਬੂਰੀ ਵਸ ਥਾਣਾ ਬੋਹਾ ਦਾ ਘਿਰਾਓ ਕੀਤਾ ਜਾਵੇਗਾ। ਉਕਤ ਜਾਣਕਾਰੀ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ।

   ਇਸ ਆਗੂਆਂ ਨੇ ਇਸ ਕਤਲ ਕੇਸ ਵਿੱਚ ਮੁੱਖ ਸਾਜ਼ਿਸ਼ ਕਰਤਾ ਐਚ ਐਚ ਓ ਬੋਹਾ ਦੀ ਸੁਵੱਲੀ ਨਜ਼ਰ ਕਰਕੇ ਮੁੱਖ ਦੋਸ਼ੀ ਬਾਹਰ ਘੁੰਮ ਫਿਰ ਹੈ।ਐਸ ਐਚ ਓ ਦਾ ਲਗਾਤਾਰ ਰੋਲ਼ ਨਾ ਪੱਖੀ ਰਿਹਾ ਹੈ,ਉਹ ਸ਼ੂਰੁ ਤੋਂ ਹੀ ਕੇਸ਼ ਨੂੰ ਕਮਜ਼ੋਰ ਦਾ ਯਤਨ ਕਰਦਾ ਆ ਰਿਹਾ ਹੈ,ਉਸੇ ਕਰਕੇ ਦੋ ਦੋਸ਼ੀਆਂ ਨੂੰ ਕੇਸ਼ ਵਿੱਚੋਂ ਬਾਹਰ ਕੱਢਿਆ ਗਿਆ, ਰਹਿੰਦੇ ਦੋਸ਼ੀਆਂ ਨੂੰ ਇਸ ਕੇਸ ਵਿੱਚੋ ਬਾਹਰ ਕਰਕੇ ਕੇਸ਼ ਖਤਮ ਕਰਨ ਦੀ ਤਾਂਘ ਵਿੱਚ ਹੈ। ਲਗਭਗ ਦੋ ਮਹੀਨੇ ਬੀਤਣ ਉਪਰੰਤ ਵੀ ਰਹਿੰਦੇ ਇੱਕ ਦੋਸ਼ੀ ਨੂੰ ਗਿਰਫ਼ਤਾਰ ਨਹੀਂ ਕੀਤਾ ਗਿਆ। ਬੇਸ਼ੱਕ ਐਸ ਐਚ ਓ ਬੋਹਾ ਨੂੰ ਤਬਦੀਲ ਕਰਕੇ ਬੁਢਲਾਡਾ ਸਦਰ ਲਾਇਆ ਗਿਆ ਹੈ, ਪ੍ਰੰਤੂ ਉਸਨੂੰ ਮੁਅੱਤਲ ਕਰਨ ਸਮੇਤ ਵੱਖ ਵੱਖ ਮੰਗਾਂ ਨੂੰ ਲੈ ਕੇ ਸੀ ਪੀ ਆਈ ਨੂੰ ਮਜਬੂਰਨ ਮਨਜੀਤ ਗਾਮੀਵਾਲਾ ਨੂੰ ਇਨਸਾਫ਼ ਦਿਵਾਉਣ ਲਈ 2 ਮਈ ਸਵੇਰੇ 10 ਵਜੇ ਥਾਨਾ ਬੋਹਾ ਦਾ ਘਿਰਾਓ ਕਰਨਾ ਪੈ ਰਿਹਾ ਹੈ।

ਉਹਨਾਂ ਮੰਗ ਕੀਤੀ  ਕਿ ਦੋਸ਼ੀ ਮੁੱਖ ਸਾਜ਼ਿਸ਼ ਕਰਤਾ ਨੂੰ ਵੀ ਬਚਾਉਣ ਵਾਲੇ ਐਸ ਐਚ ਓ ਤੁਰੰਤ ਮੁਅੱਤਲ ਕੀਤਾ ਜਾਵੇ।ਕੱਢੇ ਗਏ ਦੋ ਦੋਸ਼ੀਆਂ ਨੂੰ ਗਿਰਫ਼ਤਾਰ ਕਰਕੇ ਅਦਾਲਤ ਪੇਸ਼ ਕੀਤੇ ਜਾਣ, ਕਤਲ ਕੇਸ ਦੇ ਮੁੱਖ ਸਾਜ਼ਿਸ਼ ਕਰਤਾ ਦੀ ਡੂੰਘਾਈ ਨਾਲ ਜਾਂਚ ਕਰਕੇ ਉਸ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਰਹਿੰਦੇ ਦੋਸ਼ੀ ਨੂੰ ਬਿਨਾਂ ਦੇਰੀ ਗਿਰਫ਼ਤਾਰ ਕੀਤਾ ਜਾਵੇ। ਕਮਿਊਨਿਸਟ ਆਗੂਆਂ ਨੇ ਜ਼ਿਲ੍ਹਾ ਮਾਨਸਾ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਨੂੰ ਉਕਤ ਘਿਰਾਓ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *