ਗੁਰਦੁਆਰਾ ਸ਼ਹੀਦਾਂ ਮੱਖੂ ਵਿਖੇ 3 ਰੋਜਾ ਸਲਾਨਾ ਸ਼ਹੀਦੀ ਸਮਾਗਮ ਕੱਲ੍ਹ ਤੋਂ ਕਰਵਾਏ ਜਾਣਗੇ- ਬਾਬਾ ਅਵਤਾਰ ਸਿੰਘ ਚੰਦ

ਗੁਰਦਾਸਪੁਰ

ਗੁਰਦਾਸਪੁਰ, 23 ਦਸੰਬਰ (ਸਰਬਜੀਤ ਸਿੰਘ)– ਗੁਰਦੁਆਰਾ ਸ਼ਹੀਦਾਂ ਨੇੜੇ ਰੇਲਵੇ ਸਟੇਸ਼ਨ ਮੱਖੂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਹਿਬਯਾਦੇ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁੱਜਰ ਕੌਰ ਜੀ ਦੀ ਸ਼ਹੀਦੀ ਯਾਦ ਨੂੰ ਸਮਰਪਿਤ ਇੱਕ ਵੱਡਾ ਸਲਾਨਾ ਸ਼ਹੀਦੀ ਸਮਾਗਮ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਸੰਤ ਮਹਾਂਪੁਰਸ਼ ਬਾਬਾ ਘੋਲਾ ਸਿੰਘ ਅਤੇ ਮੁੱਖ ਪ੍ਰਬੰਧਕ ਸੰਤ ਬਾਬਾ ਅਵਤਾਰ ਸਿੰਘ ਚੰਦ ਜੀ ਕਾਰਸੇਵਾ ਬਾਬਾ ਤਾਰਾ ਸਿੰਘ ਸਰਹਾਲੀ ਵਾਲਿਆਂ ਦੀ ਦੇਖ ਰੇਖ ਹੇਠ 24,25,26 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧ’ਚ ਗੁਰਦੁਆਰਾ ਸਾਹਿਬ ਵਿਖੇ ਸ਼ਰਧਾਲੂਆਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਲੜੀਵਾਰ ਅਖੰਡ ਪਾਠ ਸਾਹਿਬ 1 ਦਸੰਬਰ ਤੋਂ ਲਗਾਤਾਰ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਹਨ ਅਤੇ ਸ਼ਹੀਦੀ ਸਮਾਗਮ ਦੀ ਆਖਰੀ ਲੜੀ 24 ਦਸੰਬਰ ਨੂੰ ਆਰੰਭ ਹੋਵੇਗੀ ਅਤੇ 26 ਦਸੰਬਰ ਨੂੰ ਸੰਪੂਰਨ ਭੋਗ ਅਰਦਾਸ ਤੋਂ ਉਪਰੰਤ ਇਕ ਵੱਡਾ ਤੇ ਵਿਸ਼ਾਲ ਸ਼ਹੀਦੀ ਸਮਾਗਮ ਕਰਵਾਇਆ ਜਾਵੇਗਾ। ਜਿਸ ਵਿੱਚ ਪੰਥ ਦੇ ਨਾਮਵਰ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾਂ ਤੋਂ ਇਲਾਵਾ ਕਈ ਸੰਪ੍ਰਦਾਵਾਂ ਦੇ ਮੁਖੀ ਸੰਤ ਮਹਾਂਪੁਰਸ਼ ਵੀ ਸ਼ਹੀਦੀ ਸਮਾਗਮ ਦੀ ਹਾਜ਼ਰੀ ਲਵਾਉਣਗੇ,24 ਦਸੰਬਰ ਨੂੰ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, 25 ਤਰੀਕ ਨੂੰ ਰਾਤਰੀ ਧਾਰਮਿਕ ਦੀਵਾਨ ਸਜਾਏ ਜਾਣਗੇ ਅਤੇ 26 ਦਸੰਬਰ ਨੂੰ ਆਰੰਭ ਕੀਤੇ ਲੜੀਵਾਰ ਅਖੰਡ ਪਾਠਾਂ ਦੇ ਭੋਗ ਤੇ ਅਰਦਾਸ ਤੋਂ ਉਪਰੰਤ ਸ਼ਹੀਦੀ ਸਮਾਗਮ ਦੀ ਅਰੰਭਤਾ ਹੋਵੇਗਾ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਪ੍ਰਬੰਧਕ ਸੰਤ ਬਾਬਾ ਅਵਤਾਰ ਸਿੰਘ ਚੰਦ ਮੁੱਖ ਪ੍ਰਬੰਧਕ ਨਾਲ ਟੈਲੀਫੋਨ ਤੇ ਗੱਲਬਾਤ ਕਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ,ਭਾਈ ਖਾਲਸਾ ਨੇ ਦੱਸਿਆ 26 ਦਸੰਬਰ ਨੂੰ ਸ਼ਹੀਦੀ ਸਮਾਗਮ ਦੀ ਸਮਾਪਤੀ ਤੋਂ ਉਪਰੰਤ ਕਬੱਡੀ ਟੂਰਨਾਮੈਂਟ ਕਰਵਾਏ ਜਾਣਗੇ ਤੇ ਜੇਤੂਆਂ ਨੂੰ ਸ਼੍ਰੀ ਮਾਨ ਸੰਤ ਮਹਾਂਪੁਰਸ਼ ਬਾਬਾ ਘੋਲਾ ਸਿੰਘ ਜੀ ਕਾਰਸੇਵਾ ਬਾਬਾ ਤਾਰਾ ਸਿੰਘ ਸਰਹਾਲੀ ਵਾਲੇ ਇਨਾਮ ਤਕਸੀਮ ਕਰਨਗੇ ਵੱਖ ਵੱਖ ਸੰਪ੍ਰਦਾਵਾਂ ਦੇ ਸੰਤਾਂ ਤੇ ਧਾਰਮਿਕ ਬੁਲਾਰਿਆਂ ਦਾ ਮੁੱਖ ਪ੍ਰਬੰਧਕ ਸੰਤ ਬਾਬਾ ਅਵਤਾਰ ਸਿੰਘ ਚੰਦ ਵੱਲੋਂ ਕੀਤਾ ਜਾਵੇਗਾ ਇਹਨਾਂ ਸਮਾਗਮਾਂ ਵਿੱਚ ਇਕ ਮਹੀਨੇ ਤੋਂ ਜਿਥੇ ਲੜੀਵਾਰ ਅਖੰਡ ਪਾਠਾਂ ਦੇ ਜਾਪ ਹੋ ਰਹੇ ਹਨ, ਉਥੇ ਲੰਗਰ ਵੀ ਅਤੁੱਟ ਚਲਾਏ ਜਾ ਰਹੇ ਹਨ, ਬਾਬਾ ਅਵਤਾਰ ਸਿੰਘ ਚੰਦ ਮੁੱਖ ਪ੍ਰਬੰਧਕ ਜੀ ਨੇ ਹੈਡ ਗ੍ਰੰਥੀ ਭਾਈ ਅਵਤਾਰ ਸਿੰਘ, ਬਾਬਾ ਮਹਾਂਵੀਰ ਸਿੰਘ, ਠੇਕੇਦਾਰ , ਸਰਪੰਚ , ਰੇਸ਼ਮ ਸਿੰਘ ਤੇ ਭਾਈ ਲਾਡੀ ਸਮੇਤ ਦੋ ਦਰਜਨ ਤੋਂ ਵੱਧ ਸੇਵਾਦਾਰਾਂ ਦੀ ਵਿਸ਼ੇਸ਼ ਡਿਉਟੀਆਂ ਲਗਾਂ ਦਿਤੀਆਂ ਗਈਆਂ ਹਨ,ਉਹਨਾਂ ਸਮੂਹ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਆਪਣੇ ਪ੍ਰਵਾਰਾਂ ਸਮੇਤ ਹਾਜ਼ਰੀ ਭਰ ਕੇ ਆਪਣਾ ਮਨੁੱਖੀ ਜੀਵਨ ਸਫਲ ਬਣਾਉਣ ਦੀ ਲੋੜ ਤੇ ਜ਼ੋਰ ਦੇਣ ਦਾ ਖੁਲਾ ਸੱਦਾ ਦਿੱਤਾ ਜਾਂਦਾ ਹੈ।

ਸ਼ਹੀਦੀ ਸਮਾਗਮ ਦੇ ਸਬੰਧ’ਚ ਚੱਲ ਰਹੀ 1 ਦਸੰਬਰ ਤੋਂ ਲੜੀਵਾਰ ਅਖੰਡ ਪਾਠਾਂ ਦੀ ਲੜੀ ਮੌਕੇ ਬਾਬਾ ਅਵਤਾਰ ਸਿੰਘ ਚੰਦ ਤੇ ਭਾਈ ਅਵਤਾਰ ਸਿੰਘ ਗ੍ਰੰਥੀ ।

Leave a Reply

Your email address will not be published. Required fields are marked *