ਬਿੱਲ ਲਿਆਓ ਇਨਾਮ ਪਾਓ ਸਕੀਮ ਤਹਿਤ ਜਿੱਤੇ ਜਾ ਸਕਦੇ ਹਨ 29 ਲੱਖ ਰੁਪਏ ਤੱਕ ਦੇ ਇਨਾਮ-ਚੇਅਰਮੈਨ ਸੇਖਵਾਂ

ਗੁਰਦਾਸਪੁਰ

ਗੁਰਦਾਸਪੁਰ, 5 ਸਤੰਬਰ (ਸਰਬਜੀਤ ਸਿੰਘ)–ਪੰਜਾਬ ਸਰਕਾਰ ਵੱਲੋਂ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਲਾਗੂ ਕੀਤੀ ਗਈ ਹੈ। ਸਕੀਮ ਅਧੀਨ ਮੇਰਾ ਬਿੱਲ ਐਪ `ਤੇ ਪੰਜਾਬ ਰਾਜ ਵਿੱਚ ਕੀਤੀ ਗਈ ਖਰੀਦ ਦਾ ਬਿੱਲ ਅਪਲੋਡ ਕਰਕੇ ਉਪਭੋਗਤਾਵਾਂ ਵੱਲੋਂ ਪੰਜਾਬ ਦੇ 29 ਸਹਾਇਕ ਕਮਿਸ਼ਨਰ ਰਾਜ ਕਰ ਦਫ਼ਤਰਾਂ ਵਿੱਚ 29 ਲੱਖ ਤੱਕ ਦੇ ਇਨਾਮ ਜਿੱਤੇ ਜਾ ਸਕਦੇ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਇਸ ਤਰ੍ਹਾਂ ਹਰ ਜ਼ਿਲ੍ਹੇ ਵਿੱਚ ਹਰ ਮਹੀਨੇ 10 ਇਨਾਮ ਜਿੱਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਿੱਲ ਦਾ ਘੱਟੋ-ਘੱਟ ਮੁੱਲ 200 ਰੁਪਏ ਹੋਣਾ ਚਾਹੀਦਾ ਹੈ (ਟੈਕਸ ਫ੍ਰੀ ਵਸਤਾਂ ਅਤੇ ਜੀ.ਐਸ.ਟੀ ਤੋਂ ਬਿਨ੍ਹਾਂ), ਜਿਸ ਮਹੀਨੇ ਵਿੱਚ ਕੋਈ ਖਰੀਦ ਕੀਤੀ ਹੈ, ਉਸ ਮਹੀਨੇ ਵਿੱਚ ਅਪਲੋਡ ਕੀਤਾ ਗਿਆ ਬਿੱਲ ਹੀ ਲੱਕੀ ਡਰਾਅ ਲਈ ਯੋਗ ਮੰਨਿਆ ਜਾਵੇਗਾ। ਇਨਾਮ ਦੀ ਰਾਸ਼ੀ ਵਸਤਾਂ/ਸਰਵਿਸਜ਼ ਦੀ ਟੈਕਸੇਬਲ ਵੈਲਯੂ ਤੋਂ ਪੰਜ ਗੁਣਾਂ ਜਾਂ ਵੱਧ ਤੋਂ ਵੱਧ 10 ਹਜ਼ਾਰ ਰੁਪਏ ਪ੍ਰਤੀ ਇਨਾਮ ਹੋਵੇਗੀ।

ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਗੂਗਲ ਪਲੇਅ ਸਟੋਰ ਅਤੇ ਐਪ ਸਟੋਰ (ਆਈ.ਓ.ਐਸ) ਤੋਂ ਮੇਰਾ ਬਿੱਲ ਐਪ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। ਅਪਲੋਡ ਕੀਤੇ ਬਿੱਲਾਂ ਵਿੱਚੋਂ ਹੀ ਅਗਲੇ ਮਹੀਨੇ ਦੀ 7 ਤਾਰੀਖ ਨੂੰ ਲੱਕੀ ਡਰਾਅ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੈਟਰੋਲੀਅਮ ਉਤਪਾਦ ਅਤੇ ਸ਼ਰਾਬ ਦੇ ਵਿਕਰੀ ਬਿੱਲ ਡਰਾਅ ਲਈ ਯੋਗ ਨਹੀਂ ਹਨ। ਜੇਤੂਆਂ ਦੀ ਲਿਸਟ ਟੈਕਸੇਸ਼ਨ ਵਿਭਾਗ ਦੀ ਵੈੱਬਸਾਈਟ www.taxation.punjab.gov.in ‘ਤੇ ਡਿਸਪਲੇਅ ਕੀਤੀ ਜਾਵੇਗੀ ਅਤੇ ਉਹਨਾਂ ਨੂੰ  ਮੋਬਾਇਲ ਫੋਨ ‘ਤੇ ਵੀ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਤੂ ਉਭੋਗਤਾਵਾਂ ਵੱਲੋਂ ਮੋਬਾਇਲ ਐਪ `ਤੇ ਵੈਲਿਡ ਬੈਂਕ ਅਕਾਊਂਟ ਨੰਬਰ ਅਤੇ ਆਈ.ਐਫ.ਐਸ.ਸੀ. ਅਪਡੇਟ ਕਰਨਾ ਜ਼ਰੂਰੀ ਹੋਵੇਗਾ ਅਤੇ ਇਨਾਮ ਦੀ ਰਾਸ਼ੀ ਉਨ੍ਹਾਂ ਦੇ ਦਿੱਤੇ ਗਏ ਬੈਂਕ ਖਾਤੇ ਵਿਚ ਸਿੱਧੇ ਤੌਰ `ਤੇ ਭੇਜੀ ਜਾਵੇਗੀ।

Leave a Reply

Your email address will not be published. Required fields are marked *