ਗੁਰਦਾਸਪੁਰ, 8 ਜੁਲਾਈ (ਸਰਬਜੀਤ ਸਿੰਘ)– ਬੀਤੇ ਦਿਨੀ ਮੋਗੇ ਦੇ ਚਲਾਕ ਆੜਤੀਏ ਨੇ ਇੱਕ ਵਿਧਵਾ ਔਰਤ ਦੇ 1800 ਵਿਆਜੂ ਰੁਪਏ ਨੂੰ ਕਰੋੜਾਂ ਬਣਾ ਉਸ ਦੀ ਅੱਧਾ ਕਿਲਾ ਜ਼ਮੀਨ ਪ੍ਰਸ਼ਾਸਨ ਤੇ ਸਥਾਨਕ ਐਮ ਐਲ ਏ ਦੀ ਮਿਲੀਭੁਗਤ ਨਾਲ ਜਬਰੀ ਹੜੱਪ ਲਈ, ਪਰ ਇਸ ਘਟਨਾ ਵਿਚ ਉਦੋਂ ਵੱਖਰਾ ਮੋੜ ਵੇਖਣ ਨੂੰ ਮਿਲਿਆ, ਜਦੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਹਜ਼ਾਰਾਂ ਜੁਝਾਰੂ ਕਿਸਾਨਾਂ ਨੇ ਇਕੱਠੇ ਹੋ ਕੇ ਵਿਧਵਾ ਦੀ ਕਬਜ਼ਾ ਕੀਤੀ ਜ਼ਮੀਨ ਤੇ ਝੋਨਾ ਲਾ ਸਾਹੁਕਾਰ ਆੜਤੀਏ ਦੀ ਧੱਕਾ ਸ਼ਾਹੀ ਦਾ ਮੋੜਣਾ ਜੁਵਾਬ ਦੇ ਕੇ ਇੱਕ ਬਹੁਤ ਹੀ ਇਨਸਾਫ ਪਸੰਦ ਕੰਮ ਕੀਤਾ ਹੈ, ਸਥਾਨਕ ਲੋਕਾਂ ਵੱਲੋਂ ਵਿਧਵਾ ਨੂੰ ਇਨਸਾਫ ਦਿਵਾਉਣ ਲਈ ਕੀਤੀ ਕਾਰਵਾਈ ਦੀ ਸੋਭਾ ਕੀਤੀ ਜਾ ਰਹੀ ਤੇ ਆੜਤੀਆਂ ਦੇ ਨਾਲ ਨਾਲ ਵਿਧਵਾ ਦੀ ਜ਼ਮੀਨ ਤੇ ਪ੍ਰਸ਼ਾਸਨ ਦੀ ਮਦਦ ਨਾਲ ਕਬਜ਼ਾ ਦਿਵਾਉਣ ਵਾਲੇ ਸਥਾਨਕ ਐਮ ਐਲ ਏ ਨੂੰ ਲਾਹਨਤਾਂ ਪਾ ਰਹੇ ਹਨ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਵਿਧਵਾ ਨੂੰ ਜ਼ਮੀਨ ਦੁਖਾਉਣ ਵਾਲੀ ਕੀਤੀ ਜੁਝਾਰੂ ਕਾਰਵਾਈ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਵਿਧਵਾ ਔਰਤ ਨਾਲ ਧੋਖਾ ਧੜੀ ਕਰਨ ਵਾਲੀ ਆੜਤੀਏ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਵਿਅਕਤੀ ਅਜਿਹਾ ਕਰਨ ਦੀ ਜੁਰਅਤ ਨਾ ਕਰ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਮੋਗੇ ਦੇ ਆੜਤੀਏ ਵੱਲੋਂ ਵਿਧਵਾ ਦੀ ਕਬਜ਼ਾ ਕੀਤੀ ਜ਼ਮੀਨ ਦਾ ਕੀਤੀ ਜ਼ਮੀਨ ਨੂੰ ਵਾਪਸ ਦੁਵਾਉਣ ਵਾਲੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਕਾਰਵਾਈ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਬੀਤੇ ਦਿਨ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਸ ਵਿੱਚ ਇੱਕ ਵਿਧਵਾ ਔਰਤ ਪਿੱਟ ਰਹੀ ਸੀ ਅਤੇ ਸਥਾਨਕ ਐਮ ਐਲ ਏ ਪ੍ਰਸ਼ਾਸਨ ਦੀ ਮਦਦ ਨਾਲ ਵਿਧਵਾ ਦੀ ਅੱਧਾ ਕਿਲਾ ਜ਼ਮੀਨ ਤੇ ਟਰੈਕਟਰ ਚਲਾ ਰਿਹਾ ਸੀ, ਭਾਈ ਖਾਲਸਾ ਨੇ ਦੱਸਿਆ ਕਿਸਾਨ ਮਜ਼ਦੂਰ ਸੰਗਰਸ ਕਮੇਟੀ ਦੇ ਸੈਂਕੜੇ ਜੂਝਾਰੂਆਂ ਨੇ ਅੱਜ ਮੁੜ ਉਸ ਵਿਧਵਾ ਦੇ ਹੱਕ ਵਿੱਚ ਵੱਡਾ ਫੈਸਲਾ ਲੈਂਦਿਆਂ ਉਸ ਦੀ ਜ਼ਮੀਨ ਤੇ ਝੂਨਾ ਲਾ ਕੇ ਪੁਲਿਸ ਪ੍ਰਸ਼ਾਸਨ ਨੂੰ ਮੋੜਵਾਂ ਜਵਾਬ ਦਿੱਤਾ ਹੈ ਅਤੇ ਇਸ ਕਾਰਵਾਈ ਦੀ ਜ਼ੋਰਦਾਰ ਸ਼ਬਦਾਂ’ਚ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨਾਂ ਵੱਲੋਂ ਵਿਧਵਾ ਔਰਤ ਨੂੰ ਇਨਸਾਫ ਦਿਵਾਉਣ ਲਈ ਵਰਤੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਵਿਧਵਾ ਔਰਤ ਨੂੰ 1800 ਰੁਪਏ ਵਿਆਜੂ ਦੇ ਕੇ ਕਾਗਜੀ ਕਾਰਵਾਈ ਰਾਹੀਂ ਕਰੋੜਾਂ ਬਣਾਉਣ ਵਾਲੇ ਆੜਤੀਏ ਅਤੇ ਸਥਾਨਕ ਐਮ ਐਲ ਏ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਕਿਸੇ ਗਰੀਬ ਨੂੰ ਧੋਖਾ ਦੇਣ ਦੀ ਕੋਸ਼ਿਸ਼ ਨਾ ਕਰ ਸਕੇ ।


