9 ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਦੀਆ ਸਾਰੀਆ ਤਿਆਰੀਆ ਮੁਕੰਮਲ
ਮਾਨਸਾ, ਗੁਰਦਾਸਪੁਰ, 8 ਜੁਲਾਈ (ਸਰਬਜੀਤ ਸਿੰਘ)— ਕੇਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਮਾਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਦੇਸ ਦੀਆ ਪ੍ਰਮੁੱਖ 10 ਟਰੇਡ ਯੂਨੀਅਨਾ , ਮੁਲਾਜਮ ਫੈਡਰੇਸਨਾ ਤੇ ਸੰਯੁਕਤ ਕਿਸਾਨ ਮੋਰਚੇ ਦੇ ਦੇਸ ਵਿਆਪੀ ਸੱਦੇ ਤੇ 9 ਜੁਲਾਈ ਦੀ ਹੜਤਾਲ ਮੋਕੇ ਤੇ ਸਵੇਰੇ 10 ਵਜੇ ਮਾਲ ਗੁਦਾਮ ਮਾਨਸਾ ਵਿੱਖੇ ਪ੍ਰਭਾਵਸ਼ਾਲੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੱਢਿਆ ਜਾਵੇਗਾ , ਜਿਸ ਵਿੱਚ ਵੱਡੀ ਤਦਾਦ ਵਿੱਚ ਮਜ਼ਦੂਰ , ਮੁਲਾਜਮ ਤੇ ਕਿਸਾਨ ਸ਼ਮੂਲੀਅਤ ਕਰਨਗੇ, ਜਿਸ ਦੀਆ ਸਾਰੀਆ ਤਿਆਰੀਆ ਮੁਕੰਮਲ ਹੋ ਚੁੱਕੀਆਂ ਹਨ , ਇਹ ਜਾਣਕਾਰੀ ਬਾਬਾ ਬੂਝਾ ਸਿੰਘ ਭਵਨ ਵਿਖੇ ਤਿਆਰੀ ਕਮੇਟੀ ਦੀ ਮੀਟਿੰਗ ਕਰਨ ਉਪਰੰਤ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਾਮਰੇਡ ਰਾਜਵਿੰਦਰ ਸਿੰਘ ਰਾਣਾ , ਕਾਮਰੇਡ ਕ੍ਰਿਸ਼ਨ ਚੋਹਾਨ , ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਮਹਿੰਦਰ ਸਿੰਘ ਭੈਣੀਬਾਘਾ , ਡਾਕਟਰ ਧੰਨਾ ਮੱਲ ਗੋਇਲ ਤੇ ਕਾਮਰੇਡ ਮੇਜਰ ਸਿੰਘ ਦੂਲੋਵਾਲ ਨੇ 9 ਜੁਲਾਈ ਦੀ ਹੜਤਾਲ ਮਜਦੂਰ ਅੰਦੋਲਨ ਦੇ ਇਤਿਹਾਸ ਵਿੱਚ ਮੀਲ ਪੱਥਰ ਸਾਬਤ ਹੋਵੇਗੀ ਤੇ ਸਮੇ ਦੇ ਹਾਕਮਾ ਨੂੰ ਸੋਚਣ ਲਈ ਮਜਬੂਰ ਕਰੇਗੀ । ਆਗੂਆ ਨੇ ਕਿਹਾ ਕਿ ਕੇਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਮਾਨ ਸਰਕਾਰ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਦੇ ਹੱਥਾ ਵਿੱਚ ਖੇਡ ਰਹੀਆ ਹਨ ਤੇ ਲਗਾਤਾਰ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀਆ ਹਨ , ਜਿਸ ਦੇ ਬਰਖਿਲਾਫ ਦੇਸ ਦੇ ਮਿਹਨਤਕਸ ਲੋਕ ਸੰਘਰਸ ਕਰ ਰਹੇ ਹਨ । ਆਗੂਆ ਨੇ ਮਾਨਸਾ ਜਿਲ੍ਹੇ ਦੇ ਸਾਰੇ ਸੰਘਰਸਸੀਲ, ਅਗਾਂਹਵਧੂ ਤੇ ਜਝਾਰੂ ਲੋਕਾ ਨੂੰ ਸਮੇ ਸਿਰ ਪ੍ਰਦਰਸ਼ਨ ਵਿੱਚ ਸਮੇ ਸਿਰ ਪਹੁੰਚਣ ਦੀ ਅਪੀਲ ਕੀਤੀ ਤਾ ਕਿ 9 ਜੁਲਾਈ ਦੇ ਪ੍ਰਦਰਸ਼ਨ ਨੂੰ ਲਾਮਿਸਾਲ ਤੇ ਇਤਿਹਾਸਕ ਬਣਾ ਜਾ ਸਕੇ ।


