ਭੀਖੀ, ਗੁਰਦਾਸਪੁਰ, 8 ਜੁਲਾਈ (ਸਰਬਜੀਤ ਸਿੰਘ)– ਬੀ ਡੀ ਪੀ ਓ ਦਫਤਰ ਤੋੜਣ ਖਿਲਾਫ਼ ਚੱਲ ਪੱਕੇ ਮੋਰਚੇ ਦੌਰਾਨ ਅੱਜ ਹਰਭਗਵਾਨ ਭੀਖੀ ਦੀ ਕਿਤਾਬ ਚੁੱਪ ਦੇ ਸਵਾਲ ਰੀਲੀਜ਼ ਕੀਤੀ ਗਈ।
ਵਰਨਣਯੋਗ ਇਸ ਹੈ ਇਸ ਤੋਂ ਪਹਿਲਾਂ ਦੁਨਿਆਂ ਭਰ ਚਰਚਤ ਰਹੀਆਂ ਸ਼ਹੀਦ ਬਲਦੇਵ ਸਿੰਘ ਮਾਨ, ਸ਼ਹੀਦ ਅਮਰ ਸਿੰਘ ਅੱਚਰਵਾਲ , ਕਾਮਰੇਡ ਜੀਤਾ ਕੌਰ ਵੀ ਭੀਖੀ ਸੰਪਾਦਿਤ ਕਰ ਚੁੱਕਾ ਹੈ। ਭੀਖੀ ਬੀ ਡੀ ਓ ਦਫਤਰ ਨੂੰ ਤੋੜ ਖਿਲਾਫ਼ ਚੱਲ ਰਹੇ ਮੋਰਚੇ ਦੌਰਾਨਰੀਲੀਜ਼ ਕੀਤੀ ਹਰਭਗਵਾਨ ਭੀਖੀ ਦੀ ਪੁਸਤਕ ਚੁੱਪ ਦੇ ਸਵਾਲ ਤੇਮਾਸਟਰ ਛੱਜੂ ਰਾਮ ਰਿਸੀ ਨੇ ਕਿਹਾ ਚੰਗੀ ਪਿਰਤ ਹੈ ਲੋਕਾਂ ਨੂੰ ਸਮਰਪਿਤ ਕਿਤਾਬਾਂ ਬੰਦ ਕਮਰਿਆਂ ਦੀ ਬਜਾਏ ਲੋਕ ਘੋਲਾਂ ਪਰਦਿਸ਼ਤ ਹੋਣ। ਇਸ ਮੌਕੇ ਕਰਨੈਲ ਭੀਖੀ, ਭੋਲਾ ਸਿੰਘ ਸਮਾਓ, ਰੂਪ ਸਿੰਘ ਢਿੱਲੋਂ, ਕਰਨੈਲ ਭੀਖੀ, ਗੁਲਾਬ ਖੀਵਾ, ਭੂਰਾ ਸਿੰਘਸਮਾਓ, ਦਿਨੇਸ਼ ਸੋਨੀ ਆਦਿ ਸ਼ਾਮਲ ਸਨ।


