ਗੁਰਦਾਸਪੁਰ, 18 ਦਸੰਬਰ (ਸਰਬਜੀਤ ਸਿੰਘ)- ਡਾਕਟਰ ਮਨਦੀਪ ਸਿੰਘ ਐਮ.ਬੀ.ਬੀ.ਐਸ, ਐਮ.ਡੀ (ਪਲਮੋਨਰੀ ਮੈਡੀਸਨ), ਸੁਪਰ ਸਪੈਸ਼ਲਿਸਟ ਛਾਤੀ ਤੇ ਰੋਗਾਂ ਦੇ ਮਾਹਿਰ , ਵੀ.ਪੀ ਚਸਟ ਇੰਸਟੀਚਿਊਟ, ਡਿਪਲੋਮੈਟ ਯੂਰੀਪਿਅਨ, ਡਿਪਲੋਮੈਟ ਯੂਰਪੀਨਸ, ਡਿਪਲੋਮਾ ਇੰਨ ਰੈਸਪੋਰੈਟਰੀ ਮੈਡੀਸਨ ਨੇ ਦੱਸਿਆ ਕਿ ਅਜੌਕੇ ਯੁੱਗ ਵਿੱਚ ਸਾਡਾ ਹਵਾ ਤੇ ਪਾਣੀ ਪ੍ਰਦੂਸ਼ਿਤ ਹੋ ਚੁੱਕਿਆ ਹੈ | ਜਿਸ ਕਰਕੇ ਵਧੇਰੇ ਮਾਤਰਾ ਵਿੱਚ ਮਰੀਜ਼ ਸਾਹ ਦੀ ਬੀਮਾਰੀਆ ਅਤੇ ਅਲਰਜੀ ਦੇ ਸ਼ਿਕਾਰ ਹੋ ਰਹੇ ਹਨ | ਜਦੋਂ ਤੱਕ ਸਾਡਾ ਹਵਾ ਦਾ ਇੰਡੈਕਸ ਆਪਣੀ ਰੇਸੋ ਦੇ ਆਧਾਰ ‘ਤੇ ਸ਼ੁੱਧ ਨਹੀਂ ਹੋ ਜਾਂਦਾ, ਉਦੋਂ ਤੱਕ ਅਜਿਹੀਆਂ ਬੀਮਾਰੀਆਂ ਜਨਮ ਲੈਂਦੀਆਂ ਰਹਿਣਗੀਆ | ਭਾਵੇਂ ਇਹ ਬੀਮਾਰੀ ਘਾਤਕ ਨਹੀਂ ਸਿੱਧ ਹੁੰਦੀ, ਪਰ ਫਿਰ ਵੀ ਇਸ ਦੀ ਕਾਫੀ ਲੰਮੇ ਸਮੇਂ ਤੱਕ ਦਵਾਈ ਲੈਣ ਨਾਲ ਮਰੀਜ਼ ਤੰਦਰੁਸਤ ਹੋ ਜਾਂਦਾ ਹੈ |
ਡਾਕਟਰ ਮਨਦੀਪ ਸਿੰਘ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜਿਹੇ ਮਰੀਜ਼ਾ ਨੂੰ ਹੋਰ ਬੀਮਾਰੀ ਅਗਾਂਹ ਨਾ ਵੱਧ ਸਕੇ | ਇਸ ਲਈ ਧੂਲ ਮਿੱਟੀ ਅਤੇ ਵਾਹਨਾਂ ਦਾ ਪ੍ਰਦੂਸ਼ਣ ਤੋਂ ਬੱਚਣਾ ਚਾਹੀਦਾ ਹੈ | ਫੱਲ ਫਰੂਟ ਦੀ ਵਧੇਰੇ ਮਾਤਰਾ ਵਿੱਚ ਲੈਣਾ ਚਾਹੀਦਾ ਹੈ, ਕਿਉਂਕਿ ਉਸ ਵਿੱਚ ਵਿਟਾਮਿਨ ਸੀ ਕਾਫੀ ਮਾਤਰਾ ਵਿੱਚ ਹੁੰਦੀ ਹੈ, ਜੋ ਕਿ ਰੋਗਾਂ ਨੂੰ ਰੋਕਣ ਵਿੱਚ ਸਹਾਈ ਹੁੰਦੀ ਹੈ | ਇਸ ਕਰਕੇ ਕਈ ਅਜਿਹੇ ਮਰੀਜ ਵੀ ਹਨ, ਜਿੰਨ੍ਹਾਂ ਘਰਾਂ ਵਿੱਚ ਸਾਫ ਸਫਾਈ ਨਾ ਹੋਣ ਕਰਕੇ ਅਤੇ ਸ਼ੁੱਧ ਹਵਾ ਨਾ ਮਿਲਣ ਕਰਕੇ ਬੀਮਾਰੀਆ ਦੀ ਚਪੇਟ ਵਿੱਚ ਆ ਜਾਂਦੇ ਹਨ। ਅਜਿਹੇ ਘਰਾਂ ਵਿੱਚ ਜਾਣ ਤੋਂ ਗੁਰੇਜ ਕਰਨਾ ਚਾਹੀਦਾ ਹੈ।
ਵਰਣਯੋਗ ਹੈ ਕਿ ਡਾ. ਮਨਦੀਪ ਸਿੰਘ ਅੰਮਿ੍ਤਸਰ, ਪਠਾਨਕੋਟ, ਗੁਰਦਾਸਪੁਰ ਜ਼ਿਲਿਆ ਦੇ ਇੱਕੋ ਇੱਕ ਛਾਤੀ ਦੇ ਰੋਗਾਂ ਦੇ ਸੁਪਰ ਸਪੈਸ਼ਲਿਸਟ ਡਾਕਟਰ ਹਨ।