ਅਬਾਦ ਖੇਡ ਟੂਰਨਾਮੈਂਟ ਵਿੱਚ ਵੱਖ-ਵੱਖ ਖੇਡਾਂ ਦੇ ਮੁਕਾਬਲੇ ਜਾਰੀ

ਗੁਰਦਾਸਪੁਰ

ਹਾਕੀ ਅਤੇ ਫੁੱਟਬਾਲ ਦੀਆਂ ਟੀਮਾਂ ਦੇ ਸੈਮੀਫਾਈਨਲ ਮੈਚ ਮੁਕੰਮਲ ਹੋਏ

ਗੁਰਦਾਸਪੁਰ, 24 ਦਸੰਬਰ (ਸਰਬਜੀਤ ਸਿੰਘ)– ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਨਾਲ ਜੋੜਨ ਦੇ ਮਕਸਦ ਤਹਿਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਉਲੰਪਿਕ ਐਸੋਸੀਏਸ਼ਨ ਅਤੇ ਅਖਿਲ ਭਾਰਤੀਯ ਅਗਰਵਾਲ ਸੰਮੇਲਨ, ਪੰਜਾਬ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ‘ਅਬਾਦ ਖੇਡ ਟੂਰਨਾਮੈਂਟ’ ਦੇ ਵੱਖ-ਵੱਖ ਖੇਡਾਂ ਦੇ ਮੁਕਾਬਲੇ ਜਾਰੀ ਹਨ।

ਜ਼ਿਲ੍ਹਾ ਖੇਡ ਅਫ਼ਸਰ ਗੁਰਦਾਸਪੁਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਫੁੱਟਬਾਲ ਦੇ ਮੈਚਾਂ ਵਿੱਚ ਖੋਖਰ ਫ਼ੌਜੀਆਂ ਅਤੇ ਮੰਮਰਾਵਾਂ ਦਰਮਿਆਨ ਪਹਿਲਾ ਮੈਚ ਖੇਡਿਆ ਗਿਆ, ਜਿਸ ਵਿਚ ਮੰਮਰਾਵਾਂ ਦੀ ਟੀਮ ਜੇਤੂ ਰਹੀ। ਦੂਜਾ ਮੈਚ ਧਾਰੋਵਾਲੀ ਤੇ ਖੁਜਾਲਾ ਦਰਮਿਆਨ ਖੇਡਿਆ ਗਿਆ ਅਤੇ ਧਾਰੋਵਾਲੀ ਜੇਤੂ ਰਹੀ। ਤੀਜਾ ਮੈਚ ਕਾਲਾ ਅਫ਼ਗਾਨਾਂ ਅਤੇ ਦਿਆਲਗੜ੍ਹ ਦਰਮਿਆਨ ਖੇਡਿਆ ਗਿਆ, ਜਿਸ ਵਿੱਚ ਕਾਲਾ ਅਫ਼ਗਾਨਾ ਜੇਤੂ ਰਿਹਾ। ਚੌਥਾ ਮੈਚ ਆਜ਼ਮਪੁਰ ਤੇ ਗੁਰਦਾਸਪੁਰ ਵਿੱਚ ਖੇਡਿਆ ਗਿਆ, ਜਿਸ ਵਿਚੋਂ ਆਜ਼ਮਪੁਰ ਦੀ ਟੀਮ ਜੇਤੂ ਰਹੀ।

ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਫੁੱਟਬਾਲ ਦਾ ਪਹਿਲਾ ਸੈਮੀਫਾਈਨਲ ਮੈਚ ਮੰਮਰਾਵਾਂ ਅਤੇ ਕਾਲਾ ਅਫ਼ਗਾਨਾ ਦਰਮਿਆਨ ਖੇਡਿਆ ਗਿਆ, ਜਿਸ ਵਿਚੋਂ ਮੰਮਰਾਵਾਂ ਦੀ ਟੀਮ ਜੇਤੂ ਰਹੀ। ਦੂਜਾ ਸੈਮੀਫਾਈਨਲ ਪਿੰਡ ਆਜ਼ਮਪੁਰ ਤੇ ਧਾਰੋਵਾਲੀ ਦਰਮਿਆਨ ਖੇਡਿਆ ਅਤੇ ਇਸ ਮੈਚ ਵਿੱਚ ਆਜ਼ਮਪੁਰ ਟੀਮ ਜੇਤੂ ਰਹੀ। ਫੁੱਟਬਾਲ ਦਾ ਫਾਈਨਲ ਮੈਚ ਮੰਮਰਾਵਾਂ ਅਤੇ ਆਜ਼ਮਪੁਰ ਦਰਮਿਆਨ ਹੋਵੇਗਾ।

ਓਧਰ ਹਾਕੀ ਦੇ ਮੁਕਾਬਲਿਆਂ ਵਿੱਚ ਵੀ ਵੱਖ-ਵੱਖ ਟੀਮਾਂ ਵੱਲੋਂ ਜਿੱਤਾਂ ਦਰਜ ਕੀਤੀਆਂ ਗਈਆਂ ਹਨ। ਹਾਕੀ ਦਾ ਪਹਿਲਾ ਮੈਚ ਗੁਰੂ ਗੋਬਿੰਦ ਸਿੰਘ ਹਾਕੀ ਕਲੱਬ ਮਰੜ੍ਹ ਅਤੇ ਚੀਮਾ ਹਾਕੀ ਸਟੇਡੀਅਮ ਬਟਾਲਾ ਦਰਮਿਆਨ ਖੇਡਿਆ ਜਿਸ ਵਿਚੋਂ ਮਰੜ ਦੀ ਟੀਮ ਜੇਤੂ ਰਹੀ। ਹਾਕੀ ਦਾ ਦੂਸਰਾ ਮੈਚ ਘੁੰਮਣ ਕਲਾਂ ਹਾਕੀ ਸੈਂਟਰ ਦਾ ਮੁਕਾਬਲਾ ਹਾਲੀਵੁੱਡ ਸਕੂਲ ਹਰਦੋ-ਝੰਡੇ ਨਾਲ ਹੋਇਆ, ਜਿਸ ਵਿਚੋਂ ਘੁੰਮਣ ਕਲਾਂ ਦੀ ਟੀਮ ਜੇਤੂ ਰਹੀ। ਹਾਕੀ ਦਾ ਤੀਜਾ ਮੈਚ ਬੁਰਜ ਸਾਹਿਬ ਧਾਰੀਵਾਲ ਤੇ ਰੈਂਕਰ ਹਾਕੀ ਅਕੈਡਮੀ ਕੋਟ ਧੰਦਲ ਦਰਮਿਆਨ ਖੇਡਿਆ ਗਿਆ, ਜਿਸ ਵਿਚੋਂ ਰੈਂਕਰ ਹਾਕੀ ਅਕੈਡਮੀ ਕੋਟ ਧੰਦਲ ਦੀ ਟੀਮ ਜੇਤੂ ਰਹੀ। ਚੌਥਾ ਮੈਚ ਗੁਰਦਾਸਪੁਰ ਹਾਕੀ ਕਲੱਬ ਤੇ ਦੁੱਲਾ ਨੰਗਲ ਧਾਰੀਵਾਲ ਵਿਚਾਲੇ ਖੇਡਿਆ ਗਿਆ, ਜਿਸ ਵਿਚੋਂ ਗੁਰਦਾਸਪੁਰ ਹਾਕੀ ਕੱਲਬ ਦੀ ਟੀਮ ਜੇਤੂ ਰਹੀ।

ਜ਼ਿਲ੍ਹਾ ਖੇਡ ਅਫ਼ਸਰ ਸ. ਸਿਮਰਨਜੀਤ ਸਿੰਘ ਨੇ ਦੱਸਿਆ ਕਿ ਹਾਕੀ ਦਾ ਪਹਿਲਾ ਸੈਮੀਫਾਈਨਲ ਗੁਰਦਾਸਪੁਰ ਹਾਕੀ ਕਲੱਬ ਅਤੇ ਘੁੰਮਣ ਕਲਾਂ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ, ਜਿਸ ਵਿਚੋਂ ਘੁੰਮਣ ਕਲਾਂ ਦੀ ਟੀਮ ਜੇਤੂ ਰਹੀ। ਦੂਜਾ ਸੈਮੀਫਾਈਨਲ ਗੁਰੂ ਗੋਬਿੰਦ ਸਿੰਘ ਹਾਕੀ ਕਲੱਬ ਅਤੇ ਰੈਂਕਰ ਹਾਕੀ ਅਕੈਡਮੀ ਕੋਟ ਧੰਦਲ ਦਰਮਿਆਨ ਖੇਡਿਆ ਗਿਆ। ਇਸ ਮੈਚ ਵਿਚ ਕੋਟ ਧੰਦਲ ਦੀ ਟੀਮ ਜੇਤੂ ਰਹੀ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ 6 ਜਨਵਰੀ 2024 ਨੂੰ ਪਿੰਡ ਮਰੜ ਦੇ ਹਾਕੀ ਐਸਟਰੋਟਰਫ ਸਟੇਡੀਅਮ ਵਿਖੇ ਹਾਕੀ ਦਾ ਫਾਈਨਲ ਮੈਚ ਘੁੰਮਣ ਕਲਾਂ ਹਾਕੀ ਅਕੈਡਮੀ ਅਤੇ ਰੈਂਕਰ ਹਾਕੀ ਅਕੈਡਮੀ ਕੋਟ ਧੰਦਲ ਦਰਮਿਆਨ ਹੋਵੇਗਾ।

Leave a Reply

Your email address will not be published. Required fields are marked *