ਕਿਸਾਨਾ ਦੇ ਲਟਕਦੇ ਮਸਲੇ ਹੱਲ ਕਰੇ ਪੰਜਾਬ ਦੀ ਆਪ ਸਰਕਾਰ- ਐਡਵੋਕੇਟ ਉੱਡਤ, ਹੀਰਕੇ ,ਜਟਾਣਾ , ਟਾਡੀਆ
ਮਾਨਸਾ, ਗੁਰਦਾਸਪੁਰ, 23 ਦਸੰਬਰ (ਸਰਬਜੀਤ ਸਿੰਘ)– ਹਲਕਾ ਸਰਦੂਲਗੜ੍ਹ ਦੇ ਪਿੰਡਾਂ ਨਾਲ ਸਬੰਧਤ ਲੋਕ ਮਸਲਿਆਂ ਦੇ ਹੱਲ ਤੇ ਕਈ ਪੰਜਾਬ ਲੈਵਲ ਦੇ ਮੁੱਦਿਆ ਸਬੰਧੀ ਵਿਚਾਰ ਚਰਚਾ ਕਰਨ ਲਈ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨਾਲ ਰੈਸਟ ਹਾਉਸ ਮਾਨਸਾ ਵਿੱਖੇ ਮੀਟਿੰਗ ਕੀਤੀ । ਮੀਟਿੰਗ ਵਿੱਚ ਨਹਿਰੀ ਸੂਲਿਆ ਨੂੰ ਨਵੇ ਸਿਰੇ ਤੋ ਬਣਾਉਣ ਦੇ ਕੰਮ ਵਿੱਚ ਤੇਜੀ ਲਿਆਉਣ , ਪਿੰਡਾ ਦੇ ਛੱਪੜਾਂ ਦੀ ਸਫਾਈ ਕਰਵਾਉਣ , ਰਹਿੰਦੇ ਹੜਾਂ ਤੇ ਗੜੇਮਾਰੀ ਦੇ ਮੁਆਵਜੇ ਜਾਰੀ ਕਰਵਾਉਣ , ਸਹਿਕਾਰੀ ਸੁਸਾਇਟੀਆ ਦੀਆਂ ਕਾਪੀਆਂ ਬਣਾਉਣ , ਸੜਕਾਂ ਦੀ ਮੁਰੰਮਤ ਕਰਵਾਉਣ ਤੇ ਸੜਕਾ ਕਿਨਾਰਿਆ ਤੋ ਕੰਡਿਆਲੀ ਪਹਾੜੀ ਕਿੱਕਰਾ ਕਟਵਾਉਣ ਆਦਿ ਮਸਲਿਆ ਸਬੰਧੀ ਵਿਚਾਰ ਚਰਚਾ ਕੀਤੀ । ਵਿਧਾਇਕ ਬਣਾਵਾਲੀ ਨੇ ਬਹੁਤੇ ਮਸਲੇ ਫੋਰੀ ਤੋਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ ।

ਇਸ ਮੌਕੇ ਤੇ ਵਫਦ ਵਿੱਚ ਸਾਮਲ ਸੰਯੁਕਤ ਕਿਸਾਨ ਮੋਰਚੇ ਦੇ ਆਗੂਆ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਜੁਗਰਾਜ ਸਿੰਘ ਹੀਰਕੇ , ਗੁਰਦੇਵ ਸਿੰਘ ਲੋਹਗੜ੍ਹ ,ਦਰਸਨ ਸਿੰਘ ਜਟਾਣਾ , ਹਰਬੰਸ ਸਿੰਘ ਟਾਡੀਆ , ਅਮਰੀਕ ਸਿੰਘ ਕੋਟਧਰਮੂ , ਸੁਰਜੀਤ ਸਿੰਘ ਮੀਆ , ਮਲਕੀਤ ਸਿੰਘ ਜੌੜਕੀਆ ਤੇ ਬਾਬੂ ਸਿੰਘ ਉਲਕ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਫੋਰੀ ਤੋਰ ਤੇ ਲੋਕਾ ਦੇ ਬੁਨਿਆਦੀ ਮਸਲੇ ਹੱਲ ਕਰੇ । ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਪੰਜਾਬ ਦੇ ਰੋਕੇ ਵਿਕਾਸ ਫੰਡ ਤੇ ਜੀਐਸਟੀ ਦੀਆਂ ਕਿਸਤਾ ਤੁਰੰਤ ਜਾਰੀ ਕਰੇ ਤੇ ਆਪਣੀ ਸੋੜੀ ਸੋਚ ਤਹਿਤ ਪੰਜਾਬ ਨਾਲ ਵਿਕਤਰੇਬਾਜੀ ਕਰਨੀ ਬੰਦ ਕਰੇ ।


