ਬਠਿੰਡਾ, ਗੁਰਦਾਸਪੁਰ, 14 ਸਤੰਬਰ (ਸਰਬਜੀਤ ਸਿੰਘ)– ਨਸ਼ਾ ਵਿਰੋਧੀ ਸਾਂਝਾ ਫਰੰਟ ਵਲੋਂ 24 ਸਤੰਬਰ ਦਿਨ ਐਤਵਾਰ ਸਵੇਰੇ 11 ਵਜੇ ਤੋਂ 2 ਵਜੇ ਤਕ ਪੁਰਾਣੀ ਦਾਣਾ ਮੰਡੀ ਵਿਖੇ ਮੰਦਿਰ ਵਾਲੀ ਧਰਮਸ਼ਾਲਾ ਜਗਰਾਂਓ ਵਿਖੇ ਕਨਵੈਨਸ਼ਨ ਰੱਖੀ ਗਈ ਹੈ। ਇਸ ਕਨਵੈਨਸ਼ਨ ਚ ਨਸ਼ਿਆਂ ਦੇ ਅਤਿਅੰਤ ਮਹੱਤਵਪੂਰਨ ਮਸਲੇ ਤੇ ਦੋ ਵਿਦਵਾਨ ,ਚਿੰਤਕ 1,ਡਾਕਟਰ ਮੋਹਨ ਸ਼ਰਮਾ (ਸੰਗਰੂਰ) , ਐਡਵੋਕੇਟ ਸੁਦੀਪ ਸਿੰਘ (ਬਠਿੰਡਾ) ਅਪਣੇ ਵਿਚਾਰ ਰੱਖਣਗੇ। ਇਸ ਕਨਵੈਨਸ਼ਨ ਚ ਭਰਵੀਂ ਸ਼ਮੂਲੀਅਤ ਅਤੇ ਪ੍ਰਬੰਧਾਂ ਬਾਰੇ ਵਿਚਾਰ ਕਰਨ ਅਤੇ ਕਨਵੈਨਸ਼ਨ ਚ ਅਗਲਾ ਪ੍ਰੋਗਰਾਮ ਦੇਣ ਸਬੰਧੀ ਵਿਚਾਰਾਂ ਕਰਨ ਲਈ 17 ਸਤੰਬਰ ਦਿਨ ਐਤਵਾਰ ਸਵੇਰੇ 10 ਵਜੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰ ਹਾਲ ਜਗਰਾਂਓ ਵਿਖੇ ਫਰੰਟ ਦੀ ਮੀਟਿੰਗ ਰੱਖੀ ਗਈ ਹੈ।


