ਮਾਨਸਾ, ਗੁਰਦਾਸਪੁਰ, 29 ਮਈ ( ਸਰਬਜੀਤ ਸਿੰਘ)-ਕੌਮੀ ਇੰਨਸਾਫ ਮੋਰਚੇ ਦੇ ਸੱਦੇ ਤਹਿਤ ਅੱਜ ਮਾਨਸਾ ਦੇ ਡਿਪਟੀ ਕਮਿਸ਼ਨਰ ਰਾਹੀਂ ਦੇਸ਼ ਦੀ ਰਾਸ਼ਟਰਪਤੀ ਅਤੇ ਪੰਜਾਬ ਦੇ ਰਾਜਪਾਲ ਨੂੰ ਚਿਤਾਵਨੀ ਪੱਤਰ ਦਿੱਤਾ ਗਿਆ।ਚਿਤਾਵਨੀ ਪੱਤਰ ਦੇਣ ਵਾਲਿਆਂ ਵਿੱਚ ਲਿਬਰੇਸ਼ਨ ਦੇ ਸੂਬਾ ਆਗੂ ਕਾਮਰੇਡ ਰਾਜਵਿੰਦਰ ਰਾਣਾ, ਨੱਛਤਰ ਸਿੰਘ ਖੀਵਾ ਸੁਰਿੰਦਰਪਾਲ ਸ਼ਰਮਾ, ਇੰਨਕਲਾਬੀ ਨੌਜਵਾਨ ਸਭਾ ਦੇ ਆਗੂ ਗਗਨ ਸਿਰਸੀਵਾਲਾ , ਐਂਟੀ ਡਰੱਗ ਫੋਰਸ ਦੇ ਆਗੂ ਕੁਲਵਿੰਦਰ ਕਾਲੀ, ਗ੍ਰੰਥੀ ਜਰਨੈਲ ਸਿੰਘ ਮੂਸਾ, ਮੇਜਰ ਸਿੰਘ ਗਿੱਲ, ਸ਼ਮਸ਼ੇਰ ਸਿੰਘ, ਅਤੇ ਗਿਆਨੀ ਹਰਮੀਤ ਸਿੰਘ ਸ਼ਾਮਲ ਹੋਏ। ਕਾਮਰੇਡ ਰਾਜਵਿੰਦਰ ਰਾਣਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ 47 ਦੀ ਵੰਡ ਨੂੰ ਭੁਲਿਆ ਨਹੀ , ਲੱਖਾਂ ਲੋਕਾਂ ਦੇ ਉਜਾੜੇ ਤੇ ਕਤਲੇਆਮ ਦੇ ਜਖਮ ਅੱਲੇ ਨੇ ਹੁਣ ਫਿਰ ਮੋਦੀ ਸਰਕਾਰ ਦੀਆਂ ਜ਼ੰਗੀ ਨੀਤੀਆਂ ਰਾਹੀਂ ਪੰਜਾਬ ਨੂੰ ਜੰਗ ਦੀ ਭੱਠੀ ਵਿੱਚ ਝੋਕਿਆ ਜਾ ਰਿਹਾ ਹੈ ਅਸੀਂ ਇਸ ਜੰਗ ਦਾ ਵਿਰੋਧ ਕਰਦੇ ਹਾਂ ਦੋਵੇਂ ਦੇਸ਼ਾਂ ਨੂੰ ਮਿਲਕੇ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਹੈ ਦੋਹਾਂ ਪੰਜਾਬਾਂ ਦੀ ਭਾਈਚਾਰਕ ਸਾਂਝ ਨੂੰ ਦੋਹਾਂ ਦੇਸ਼ਾਂ ਦੇ ਚੰਗੇ ਸੰਬਧਾਂ ਲਈ ਵਰਤਿਆ ਜਾਣਾ ਚਾਹੀਦਾ ਹੈ । ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ ਪੁਲਿਸ ਹਿਰਾਸਤ ਵਿੱਚ ਮੌਤਾਂ ਹੋ ਰਹੀਆਂ ਹਨ ,ਨਜਾਇਜ ਗਿਰਫ਼ਤਾਰੀਆਂ ਰਾਹੀਂ ਸਾਲਾਂ ਵੱਧੀ ਜੇਲਾਂ ਵਿੱਚ ਬੰਦ ਰਖਿਆ ਜਾ ਰਿਹਾ ਹੈ । ਭ੍ਰਿਸ਼ਟਾਚਾਰ ਅਤੇ ਨਸ਼ਿਆਂ ਤੇ ਕਾਬੂ ਪਾਉਣ ਵਿੱਚ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ। ਆਗੂਆਂ ਨੇ ਮੰਗ ਕੀਤੀ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਸਮੇਂਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਰਿਹਾਈ ਦੇ ਨਾਲ ਸਾਲਾਂ ਤੋਂ ਬੰਦ ਸਾਰੇ ਬੰਦੀਆਂ ਦੇ ਕੇਸਾਂ ਦੀ ਇੱਕ ਜੁਡੀਸ਼ਲ ਕਮਿਸ਼ਨ ਰਾਹੀਂ ਨਵੇਂ ਸਿਰੇ ਤੋਂ ਜਾਂਚ ਕੀਤੀ ਜਾਵੇ ਵੱਖ ਵੱਖ ਧਰਮਾਂ ਦੀ ਬੇਅਬਦੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਕੇ ਕਾਰਵਾਈ ਕੀਤੀ ਜਾਵੇ ।ਬਹਿਬਲ ਤੇ ਕੋਟਕਪੂਰਾ ਗੋਲੀ ਕਾਂਡ ਵਿੱਚ ਸਰਕਾਰ ਵੱਲੋਂ ਬਣਾਈਆਂ ਸਿੱਟਾ ਦੇ ਚਲਾਨ ਤੁਰੰਤ ਪੇਸ਼ ਕੀਤੇ ਜਾਣ। ਭਗਵੰਤ ਮਾਨ ਸਰਕਾਰ ਵੱਲੋਂ ਮਜ਼ਦੂਰਾਂ ਕਿਸਾਨਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਤੇ ਜ਼ਬਰ ਕਰਨਾ ਤੁਰੰਤ ਬੰਦ ਕੀਤਾ ਜਾਵੇ।


