ਗੰਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਅਨੁਸੂਚਿਤ ਜਾਤੀ ਨਾਲ ਸਬੰਧਤ ਲੋਕਾਂ ਵੱਲੋਂ ਡੀ.ਸੀ ਦਫਤਰ ਮੂਹਰੇ ਦਿੱਤਾ ਗਿਆ ਧਰਨਾ

ਗੁਰਦਾਸਪੁਰ

ਬਲਾਕ ਵਿਕਾਸ ਪੰਚਾਇਤ‌ ਅਫਸਰ ਅਤੇ ਨਾਇਬ ਤਹਿਸੀਲਦਾਰ ਨਹੀਂ ਕਰ ਰਹੀ ਪੰਚਾਇਤ ਅਤੇ ਪੀੜਤ ਪਰਿਵਾਰਾਂ ਨੂੰ ਕੋਈ ਸਹਿਯੋਗ-ਬੱਖਤਪੁਰਾ

ਗੁਰਦਾਸਪੁਰ, 1 ਨਵੰਬਰ (ਸਰਬਜੀਤ ਸਿੰਘ)–ਬਲਾਕ ਕਾਦੀਆਂ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਗ੍ਰਾਮ ਪੰਚਾਇਤ ਪਤੀ ਬਾਬਾ ਟਹਿਲ ਸਿੰਘ ਦਾਸ ਜੀ,ਭਾਮ, ਦੇ ਨਿਵਾਸੀਆਂ ਨੇ ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਮੂਹਰੇ ਧਰਨਾ ਦਿੰਦਿਆਂ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੀ ਅਬਾਦੀ ਨੂੰ ਗੰਦੇ ਪਾਣੀ ਦੇ ਨਿਕਾਸ ਤੋਂ ਨਿਜਾਤ ਦਿਵਾਈ ਜਾਵੇ। ਇਸ ਸਮੇਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਸਹਾਇਕ ਸਕੱਤਰ ਕਾਮਰੇਡ ਵਿਜੇ ਕੁਮਾਰ ਸੋਹਲ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸੁਖਦੇਵ ਸਿੰਘ ਭਾਗੋਕਾਵਾਂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਉਨ੍ਹਾਂ ਨੇ ਪਿੰਡ ਭਾਮ ਦੇ ਦੌਰੇ ਦੌਰਾਨ ਦੇਖਿਆ ਕਿ ਸੈਂਕੜੇ ਦਲਿਤ ਪਰਿਵਾਰਾਂ ਦੇ ਘਰਾ‌‌ ਅਗੇ‌‌ ਗੰਦੇ ਪਾਣੀ ਦਾ ਨਿਕਾਸ ਰੁਕਿਆ ਪਿਆ ਹੈ ਜਿਸ ਨਾਲ ਡੇਂਗੂ ਅਤੇ ਹੋਰ ਬੀਮਾਰੀਆਂ ਫੈਲ ਰਹੀਆਂ ਹਨ। ਆਗੂਆਂ ਕਿਹਾ ਕਿ ਉਨ੍ਹਾਂ ਨੂੰ ਪੰਚਾਇਤ ਨੇ ਦਸਿਆ ਕਿ ਗੰਦੇ ਪਾਣੀ ਦੇ ਨਿਕਾਸ ਲਈ 22ਫੁਟ ਚੌੜੀ ਡਰੇਨ 11ਘੁਮਾ ਲੰਬੀ ਸਾਮਲਾਟ‌‌ ਜ਼ਮੀਨ ਨੂੰ ਜਾਂਦੀ ਮਾਲ ਮਹਿਕਮੇ ਵਿਚ ਦਰਜ ਹੈ ਜਿਸ ਦੀ ਪੰਚਾਇਤ ਕਈ‌‌ ਮਹੀਨੇ ਪਹਿਲਾਂ ਨਿਸ਼ਾਨ ਦੇਹੀ ਵੀ ਲੈ ਚੁੱਕੀ ਹੈ , ਡੀ ਸੀ ਗੁਰਦਾਸਪੁਰ ਨੂੰ ਮੰਗ ਪੱਤਰ ਦੇਣ ਉਪਰੰਤ ਉਨ੍ਹਾਂ ਨੇ 11ਸਤੰਬਰ2023 ਨੂੰ ਡੀ ਡੀ ਪੀ ਓ ਗੁਰਦਾਸਪੁਰ ਨੂੰ ਪੁਲਿਸ ਮਦਦ ਦਾ ਪੱਤਰ ਜਾਰੀ ਕਰਦਿਆਂ ਨਜਾਇਜ਼ ਕਬਜ਼ਾ ਛੁਡਾਉਣ ਦੇ ਹੁਕਮ ਜਾਰੀ ਕੀਤੇ ਸਨ ਜਿਸ ਸਬੰਧੀ ਅਮਲੀ ਕਾਰਵਾਈ ਕਰਨ ਲਈ ਡੀ ਡੀ ਪੀ ਓ ਨੇ ਬੀਡੀਪੀਓ ਅਤੇ ਨਾਇਬ ਤਹਿਸੀਲਦਾਰ ਕਾਦੀਆ ਨੂੰ ਲਿਖਿਆ ਸੀ ਪਰ‌ ਬਲਾਕ ਵਿਕਾਸ ਪੰਚਾਇਤ‌ ਅਫਸਰ ਅਤੇ ਨਾਇਬ ਤਹਿਸੀਲਦਾਰ ਪੰਚਾਇਤ ਅਤੇ ਪੀੜਤ ਪਰਿਵਾਰਾਂ ਨੂੰ ਕੋਈ ਸਹਿਯੋਗ ਨਹੀਂ ਕਰ ਰਹੇ। ਜਿਸ ਕਾਰਨ ਦਲਿਤ ਪਰਿਵਾਰਾਂ ਵਿਚ ‌ਬੇਹੱਦ‌ ਗੁਸਾ ਭਰਿਆ ਹੋਇਆ ਹੈ ਇਸ ਵਾਸਤੇ ਡਿਪਟੀ ਕਮਿਸ਼ਨਰ ਦੇ ਦਫਤਰ ਮੂਹਰੇ ਲਗਾਤਾਰ ਦੇਣ ਦਾ ਫੈਸਲਾ ਲਿਆ ਗਿਆ ਸੀ ਪਰ‌‌ ਅੱਜ ਡੀ ਡੀ ਪੀ ਓ ਗੁਰਦਾਸਪੁਰ ਨੇ ਧਰਨਕਾਸਰੀਆਂ ਵਿਚ ਆ ਕੇ ਭਰੋਸਾ ਦਿੱਤਾ ਕਿ ਫੌਰੀ ਤੌਰ ਤੇ ਨਜਾਇਜ਼ ਕਬਜਾ ਛੁਡਵਾ ਕੇ ਗੰਦੇ ਪਾਣੀ ਦਾ ਨਿਕਾਸ ਚਾਲੂ ਕਰਵਾਇਆ ਜਾਵੇਗਾ ਤਾਂ ਇਸ ਸਮੇਂ ਸੁਖਦੇਵ ਸਿੰਘ ਭਾਗੋਕਾਵਾਂ,ਪੰਚ‌ ਪਰਮਜੀਤ ਸਿੰਘ,ਪੰਚ ਬਲਕਾਰ ਸਿੰਘ,ਪੰਚ ਜੋਗਿੰਦਰ ਸਿੰਘ,ਮਹਿਗਾ ਸਿੰਘ, ਸੋਨੀ, ਜਸਵੰਤ ਜਸਾ, ਰਵਿੰਦਰ ਸਿੰਘ ਅਤੇ ਕੁਲਦੀਪ ਰਾਜੂ ਹਾਜ਼ਰ ਸਨ

Leave a Reply

Your email address will not be published. Required fields are marked *