ਸ਼ਹਿਰ ਦੇ ਵੱਖ-ਵੱਖ ਆਈਲੈਂਟਸ ਸੈਂਟਰਾਂ ਵਿੱਚ ਸਵੀਪ ਟੀਮ ਵੱਲੋਂ ਸੈਮੀਨਾਰ ਆਯੋਜਿਤ

ਗੁਰਦਾਸਪੁਰ

ਅਮਰਜੀਤ ਪੂਰੇਵਾਲ ਤੇ ਲਖਬੀਰ ਸਿੰਘ ਨੇ ਵੋਟਰਾਂ ਨੂੰ ਵੋਟ ਦਾ ਸਹੀ ਇਸਤੇਮਾਲ ਤੇ ਦਿੱਤਾ ਜੋਰ

ਗੁਰਦਾਸਪੁਰ, 8 ਅਕਤੂਬਰ (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ ਕਮ ਜਿਲਾ ਚੋਣ ਅਫਸਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਵੀਪ ਨੋਡਲ ਅਫਸਰ-ਕਮ-ਜਿਲ੍ਹਾ ਸਿਖਿਆ ਅਫਸਰ (ਸੈ.ਸਿ.) ਵਿਨੋਦ ਸ਼ਰਮਾ ਦੀ ਅਗੁਵਾਈ ਹੇਠ ਗੁਰਦਾਸਪੁਰ ਸ਼ਹਿਰ ਦੇ 12 ਆਈਲੈਟ੍ਸ ਸੈਂਟਰਾਂ ਵਿੱਚ ਵੋਟਰ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੈਬਰਜ਼, ਯੂਟੋਪੀਆ, ਕੇਰਲਾ ਸੈਟਰ, ਐਲ.ਏ ਅਕੈਡਮੀ, ਗਰੇ ਮੈਟਰਜ, ਆਈਸੈਕ, ਬੀਯਾਂਡ, ਹਰਪ੍ਰੀਤ ਪੀਟੀਈ ਸੈਂਟਰ ਆਦਿ ਮੁੱਖ ਸਨ।

ਇਸ ਮੌਕੇ ਜਿਲ੍ਹਾ ਸਵੀਪ ਟੀਮ ਮੈਂਬਰ ਅਮਰਜੀਤ ਸਿੰਘ ਪੂਰੇਵਾਲ ਅਤੇ ਲਖਬੀਰ ਸਿੰਘ ਨੇ ਸਮੂਹ ਸੈਂਟਰਾਂ ਵਿੱਚ ਹਾਜਰ ਵਿਦਿਆਰਥੀਆਂ ਨੂੰ ਆਪਣੀ ਵੋਟ ਬਣਾਉਣ ਦੇ ਹੱਕ ਪ੍ਰਤੀ ਜਾਗਰੂਕ ਕੀਤਾ ਅਤੇ ਉਨ੍ਹਾਂ ਨੂੰ ਆਨ-ਲਾਈਨ ਅਤੇ ਆਫ ਲਾਈਨ ਵੋਟ ਬਣਾਉਣ ਦੇ ਤਰੀਕਿਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਯੋਗ ਨੌਜਵਾਨਾਂ ਨੂੰ ਫਾਰਮ ਨੰਬਰ 6 ਵੰਡੇ ਗਏ ਅਤੇ ਮੁਕੰਮਲ ਕਰਕੇ ਆਪਣੇ ਬੀ.ਐਲ.ਓਜ ਨੂੰ ਜਮ੍ਹਾਂ ਕਰਵਾਉਣ ਲਈ ਪਾਬੰਦ ਕੀਤਾ ਗਿਆ। ਪੂਰੇਵਾਲ ਨੇ ਦੱਸਿਆ ਕਿ ਹਰੇਕ ਇੱਕ ਸੈਂਟਰ ਵਿੱਚ ਗਰੀਬਾਂ ਨੂੰ 50 ਫੀਸਦੀ ਕਰੀਬ ਨੌਜਵਾਨਾਂ ਅਜਿਹੇ ਹਨ, ਜਿਨ੍ਹਾਂ ਅਜੇ ਤੱਕ ਆਪਣੀ ਨਵੀਂ ਵੋਟ ਰਜਿਸਟ੍ਰੇਸ਼ਨ ਨਹੀਂ ਸੀ ਕਰਵਾਈ ਕੋਈ। ਉਨ੍ਹਾਂ ਨੌਜਵਾਨਾਂ ਨੂੰ ਨੈਸ਼ਨਲ ਵੋਟਰ ਸਰਵਿਸ ਪੋਰਟਲ ਅਤੇ ਵੋਟਰ ਹੈਲਥ ਲਾਇਨ ਬਾਰੇ ਵੀ ਜਾਣੂ ਕੀਤਾ। ਉਨ੍ਹਾਂ ਦੇਸ਼ ਦੇ ਵਿੱਤ ਭਵਿਖ ਅਤੇ ਲੋਕਤੰਤਰ ਦੀ ਮਜਬੂਤੀ ਲਈ ਹਰੇਕ ਵਿਅਕਤੀ ਨੂੰ ਆਪਣਾ ਵੋਟ ਬਣਾਉਣ ਅਤੇ ਉਸਦੀ ਸਹੀ ਇਸਤੇਮਾਲ ਕਰਨ ਸਬੰਧੀ ਜੋਰ ਦਿੱਤਾ। ਪੂਰੇਵਾਲ ਨੇ ਕਿਹਾ ਕਿ ਰਾਸ਼ਟਰ ਦੇ ਖੁੱਦ ਦੇ ਹਿੱਤ ਲਈ ਵੋਟ ਪਾਉਣਾ ਬਹੁਤ ਜਰੂਰੀ ਹੈ। ਇਸ ਮੌਕੇ ਉਨ੍ਹਾਂ ਨਾਲ ਲਖਬੀਰ ਸਿੰਘ,ਸਤਿੰਦਰ ਮੋਹਣ ਵੀ ਮੌਜੂਦ ਸਨ।

Leave a Reply

Your email address will not be published. Required fields are marked *