ਗੁਰਦਾਸਪੁਰ, 16 ਅਕਤੂਬਰ (ਸਰਬਜੀਤ ਸਿੰਘ)– ਸਰਪੰਚ ਸਾਰੇ ਪਿੰਡ ਦਾ ਬਾਪ ਹੁੰਦਾ ਹੈ ਅਤੇ ਪਿੰਡ ਦੇ ਸਾਰੇ ਛੋਟੇ ਵੱਡੇ ਉਸ ਦੇ ਧੀਆਂ ਪੁੱਤਰ ਹੁੰਦੇ ਹਨ ਅਤੇ ਇੱਕ ਵਧੀਆ ਚੁਣੇ ਸਰਪੰਚ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਬਿਨ੍ਹਾਂ ਕਿਸੇ ਭੇਦਭਾਵ ਅਤੇ ਸਿਆਸੀ ਪੱਖ ਤੋਂ ਉਪਰ ਉੱਠ ਕੇ ਸਾਰੇ ਲੋਕਾਂ ਦਾ ਵਿਕਾਸ ਕਰੇ ਅਤੇ ਅਜਿਹਾ ਵਾਅਦਾ ਕਰ ਵਿਖਾਇਆ ਪਿੰਡ ਕੋਠੇ ਸ਼ੇਰ ਜੰਗ ਤੋਂ ਸਰਪੰਚੀ ਚੋਣ ਜਿੱਤੀ ਕਰਮਜੀਤ ਕੌਰ ਪਤਨੀ ਪ੍ਰਦੀਪ ਸਿੰਘ ਫੌਜੀ ਨੇ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਤੇ ਸੀਨੀਅਰ ਆਗੂ ਭਾਈ ਸੁਖਦੇਵ ਸਿੰਘ ਫੌਜੀ ਜਗਰਾਉਂ ਨੇ ਇਕ ਸਾਡੇ ਲਿਖਤੀ ਬਿਆਨ ਰਾਹੀਂ ਦਿੱਤੀ।


