ਗੁਰਦਾਸਪੁਰ, 23 ਜੂਨ (ਸਰਬਜੀਤ ਸਿੰਘ)– ਪਾਵਰਕਾਮ ਇੰਜੀ ਚੀਫ਼ ਬਾਰਡਰ ਜੋਨ ਅੰਮ੍ਰਿਤਸਰ ਰੁਪਿੰਦਰਜੀਤ ਸਿੰਘ ਰੰਧਾਵਾ ਵੱਲੋਂ 66 ਕੇਵੀ ਸਬ ਸਟੇਸ਼ਨ ਭਾਗੋਵਾਲ ਵਿਖੇ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਨੁਮਾਇੰਦਆਂ ਨਾਲ ਮੀਟਿੰਗ ਕੀਤੀ ਅਤੇ ਉਪ ਮੰਡਲ ਕਲਾਨੌਰ ਅਧੀਨ ਨਵੇ ਲਗਾਏ 11 ਕੇਵੀ ਬਰੇਕਰ, ਕੋਟਲਾ ਖੂਹ ਭਾਗੋਵਾਲ ਏਪੀ ਅਤੇ 11 ਕੇਵੀ ਨਾਨੋ ਹਾਰਨੀ ਏਪੀ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਖਪਤਕਾਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮੋਟਰਾਂ ਦੀ 8 ਘੰਟੇ ਬਿਜਲੀ ਹਰ ਹਾਲਤ
ਪੂਰੀ ਕੀਤੀ ਜਾਵੇਗੀ।

ਇਸ ਤੋਂ ਬਾਅਦ ਇੰਜੀ ਰੰਧਾਵਾ ਜੀ ਨੇ 66ਕੇਵੀ ਸਬ ਸਟੇਸ਼ਨ ਬੁੱਚੇ ਨੰਗਲ ਦਾ ਦੌਰਾ
ਕੀਤਾ ਅਤੇ ਇਸ ਬਿਜਲੀ ਘਰ ਤੋ ਉਪ ਮੰਡਲ ਨੋਸ਼ਹਿਰਾ ਮੱਝਾ ਸਿੰਘ ਦੇ ਅਧੀਨ ਆਉਦੇ ਨਵੇ 11ਕੇਵੀ
ਬਰੇਕਰ,ਕਾਲਾ ਗੁਰਾਇਆ ਏਪੀ ਫੀਡਰ ਦਾ ਉਦਘਾਟਨ ਕੀਤਾ। ਇੰਜੀ ਰੰਧਾਵਾ ਨੇ ਦੋਹਾਂ ਬਿਜਲੀ ਘਰ
ਦੇ ਕਰਮਚਾਰੀਆਂ ਅਤੇ ਹਾਜ਼ਰ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਕਿਸੇ ਵੀ ਏ.ਪੀ. ਫੀਡਰ ਨੂੰ
8 ਘੰਟੇ ਤੋ ਘੱਟ ਬਿਜਲੀ ਨਾਂ ਦਿੱਤੀ ਜਾਵੇ, ਜੇਕਰ ਕਿਸੇ ਫੀਡਰ ਤੇ ਫਾਲਟ ਪੈਂਦਾ ਹੈ ਜਾਂ ਪਾਵਰ ਕੱਟ
ਆਉਦੀ ਹੈ, ਤਾਂ ਇਸ ਦੀ ਬਣਦੀ ਸਪਲਾਈ ਏਪੀ. ਖੱਪਤਕਾਰਾਂ ਨੂੰ ਬਾਅਦ ਵਿੱਚ ਦੇਣੀ ਯਕੀਨੀ
ਬਣਾਈ ਜਾਵੇ। 66 ਕੇਵੀ ਸਬ ਸਟੇਸ਼ਨ ਭਾਗੋਵਾਲ ਅਤੇ 66 ਕੇਵੀ ਬੁੱਚੇਨੰਗਲ ਇੰਜੀ ਰੰਧਾਵਾ ਦਾ
ਐਸ.ਈ ਗੁਰਦਾਸਪੁਰ ਇੰਜੀ ਅਰਵਰਿੰਦਰਜੀਤ ਸਿੰਘ ਬੋਪਾਰਾਏ, ਇੰਜੀ ਕੁਲਦੀਪ ਸਿੰਘ, ਐਕਸੀਅਨ
ਗੁਰਦਾਸਪੁਰ ਇੰਜੀ ਹਰਮਨਪ੍ਰੀਤ ਸਿੰਘ ਗਿੱਲ ਐਕਸੀਅਨ ਧਾਰੀਵਾਲ, ਐਸ.ਡੀ.ਓ ਕਲਾਨੌਰ ਇੰਜੀ ਖਜ਼ਾਨ ਸਿੰਘ, ਐਸ.ਡੀ.ਓ ਅਮਰਦੀਪ ਸਿੰਘ ਨਾਗਰਾ ਜੌੜਾ ਛੱਤਰਾਂ, ਅਤੇ ਐਸ.ਡੀ.ਓ ਇਜੀ
ਜਗਦੀਸ ਸਿੰਘ ਬਾਵਜਾ ਨੌਸ਼ਹਿਰਾ ਮੱਝਾ ਸਿੰਘ ਨੇ ਭਰਪੂਰ ਸਵਾਗਤ ਕੀਤਾ ਅਤੇ ਜੀ ਆਇਆ ਕਿਹਾ।
ਇਸ ਮੌਕੇ ਕਾਬਲ ਸਿੰਘ ਵਡਾਲਾ ਬਾਂਗਰ, ਹਰਜਿੰਦਰ ਸਿੰਘ ਸਰਪੰਚ ਅਠਵਾਲ, ਗੁਰਮੁਖ ਸਿੰਘ,
ਅਮਰਜੀਤ ਸਿੰਘ, ਪ੍ਰਿਤਪਾਲ ਸਿੰਘ, ਸਰਬਜੀਤ ਸਿੰਘ, ਕੁਲਦੀਪ ਸਿੰਘ, ਵਸਣ ਸਿੰਘ, ਪ੍ਰਮਜੀਤ
ਸਿੰਘ, ਟਹਿਲ ਸਿੰਘ, ਰਣਬੀਰ ਸਿੰਘ ਜੇਈ, ਲਖਵਿੰਦਰ ਸਿੰਘ ਜੇਈ, ਲੰਬੜਦਾਰ ਸੁਖਵਿੰਦਰ ਸਿ ੰਘ,
ਸਰਪੰਚ ਸੁਰਿੰਦਰਪਾਲ ਸਿੰਘ ਦੂਲਾ ਨੰਗਲ, ਜੇਈ ਸੁਖਦੇਵ ਸਿੰਘ, ਹਰਦੀਪ ਸਿੰਘ, ਕੰਵਲਦੀਪ ਸਿੰਘ,
ਸਤਿੰਦਰਜੀਤ ਸਿੰਘ , ਗੁਰਚਰਨਜੀਤ ਸਿੰਘ, ਸਾਰੇ ਐਸ.ਐਸ.ਏ, ਵਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ,
ਹਰਪਿੰਦਰ ਸਿੰਘ, ਜੇਈ ਮਨਮੋਹਨ ਸਿੰਘ, ਜੇਈ ਹਰਪ੍ਰੀਤ ਸਿੰਘ ਗਰਿਡ ਕੰਟਸਰਸਨ ਗੁਰਦਾਸਪੁਰ ਆਦਿ ਹਾਜਰ ਸਨ। ,


