ਗੁਰਦਾਸਪੁਰ, 23 ਮਾਰਚ (ਸਰਬਜੀਤ ਸਿੰਘ)– ਪੰਜਾਬ ਸਟੇਟ ਪਾਵਰ ਕਾਪਰੋਸ਼ਨ ਲਿਮਟਿਡ ਦੇ ਉਪ ਮੰਡਲ ਦਿਹਾਤੀ ਗੁਰਦਾਸਪੁਰ ਦੇ ਇੰਜੀ. ਹਿਰਦੇਪਾਲ ਸਿੰਘ ਬਾਜਵਾ ਨੇ ਪ੍ਰੈਸ ਨੋਟ ਰਾਹੀਂ ਕਰਦੇ ਦੱਸਿਆ ਕਿ 11 ਕੇਵੀ ਖੜਲ ਫੀਡਰ, 11 ਕੇਵੀ ਮੋਖਾ ਫੀਡਰ ਅਤੇ 11 ਕੇਵੀ ਆਈਟੀਆਈ ਫੀਡਰ ਦੀ ਜਰੂਰੀ ਮੁਰੰਮਤ ਲਈ ਬਿਜਲੀ ਸਪਲਾਈ 23 ਮਾਰਚ ਨੂੰ ਸਵੇਰੇ 10 ਵਜੇ ਤੋਂ 6 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਰਣਜੀਤ ਬਾਗ, ਬਰਿਆਰ, ਇੰਡਸਟਰੀ ਏਰੀਆ, ਜੀਟੀ ਰੋਡ, ਮਾਨ ਕੌਰ ਸਿੰਘ, ਆਦੀ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਐਸ.ਡੀ.ਓ ਬਾਜਵਾ ਨੇ ਦੱਸਿਆ ਕਿ ਇਲਾਕੇ ਦੀ ਨਿਰਵਿਘਨ ਸਪਲਾਈ ਨੂੰ ਮੱਦੇਨਜਰ ਰੱਖਦੇ ਹੋਏ ਹਰ ਟ੍ਰਾੰਸਫਾਰਮਰ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਤਾਂ ਜੋ ਗਰਮੀ ਦੇ ਸੀਜਨ ਵਿੱਚ ਖਪਤਕਾਰਾਂ ਨੂੰ ਬਿਜਲੀ ਪ੍ਰਤੀ ਕੋਈ ਸ਼ਿਕਾਇਤ ਨਾ ਹੋ ਸਕੇ।


