ਗੁਰਦਾਸਪੁਰ, 23 ਮਾਰਚ ( ਸਰਬਜੀਤ ਸਿੰਘ)–ਗੁਰਦਾਸਪੁਰ ਦੇ ਉੱਘੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੈਣੀ ਅਤੇ ਤ੍ਰਿਪਤ ਸੈਣੀ ਵੱਲੋਂ ਆਪਣੇ ਸਵਰਗੀਏ ਮਾਤਾ ਪਿਤਾ ਦੀ ਯਾਦ ਨੂੰ ਸਮਰਪਿਤ ਗੁਰਦਾਸਪੁਰ ਦੇ ਮਿਹਰ ਚੰਦ ਰੋਡ ਤੇ ਸਥਿਤ ਟਰਿੰਟੀ ਪਬਲਿਕ ਸਕੂਲ ਵਿੱਚ 24 ਮਾਰਚ ਦਿਨ ਐਤਵਾਰ ਨੂੰ ਇੱਕ ਵਿਸ਼ਾਲ ਕੈਂਸਰ ਅਤੇ ਲੀਵਰ ਜਾਂਚ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਗੁਰਦਾਸਪੁਰ ਸ਼ਹਿਰ ਤੇ ਲੋਕਾਂ ਨੂੰ ਬੀਮਾਰੀਆਂ ਤੋ ਬਚਾਇਆ ਜਾ ਸਕੇ ਉਹਨਾਂ ਦੱਸਿਆ ਕਿ ਇਸ ਮੈਡੀਕਲ ਕੈਂਪ ਵਿੱਚ ਕੈਂਸਰ ਦੇ ਮਾਹਿਰ ਡਾਕਟਰ ਅਭਿਨਵ ਮਹਾਜਨ ਅਤੇ ਲੀਵਰ ਦੇ ਮਾਹਿਰ ਡਾਕਟਰ ਅਮਨ ਸਿੱਧੂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਮਰੀਜ਼ਾਂ ਦੀ ਜਾਂਚ ਕਰਨਗੇ ਇਸ ਲਈ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਵੱਧ ਚੜ ਕੇ ਇਸ ਕੈਂਪ ਦਾ ਲਾਭ ਲਿਆ ਜਾਵੇ।