ਗੁਰਦਾਸਪੁਰ, 23 ਮਾਰਚ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਈ ਡੀ ਦੁਆਰਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਅਤੇ ਕਾਂਗਰਸ ਪਾਰਟੀ ਦੇ ਬੈਂਕ ਖਾਤੇ ਸੀਲ ਕਰਨ ਦੀਆਂ ਕਾਰਵਾਈਆਂ ਨੂੰ ਮੋਦੀ ਸਰਕਾਰ ਦੇ ਫਾਸਿਸਟ ਏਜੰਡੇ ਦਾ ਹਿਸਾ ਦਸਿਆ ਹੈ। ਇਸ ਬਾਬਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਸਾਡੀ ਪਾਰਟੀ ਆਮ ਆਦਮੀ ਪਾਰਟੀ ਦੇ ਸੰਭਾਵਿਤ ਭ੍ਰਿਸ਼ਟਾਚਾਰ ਦੀ ਹਮਾਇਤ ਨਹੀਂ ਕਰਦੀ ਪਰ ਮੋਦੀ ਸਰਕਾਰ ਦੇ ਈ ਡੀ ਅਤੇ ਹੋਰ ਏਜੰਸੀਆਂ ਵਲੋਂ ਵਿਰੋਧੀ ਪਾਰਟੀਆਂ ਉਪਰ ਕੀਤੇ ਜਾ ਰਹੇ ਹਮਲੇ ਭ੍ਰਿਸ਼ਟਾਚਾਰ ਵਿਰੋਧੀ ਲੜਾਈ ਨਹੀਂ ਬਲਕਿ ਸਿਆਸੀ ਤੌਰ ਤੇ ਵਿਰੋਧੀ ਧਿਰਾਂ ਨੂੰ
ਦਬਾਉਣ, ਬਦਨਾਮ ਕਰਨ,ਡਰ ਭੈ ਦਾ ਮਹੌਲ ਸਿਰਜਣ ਅਤੇ ਦੇਸ਼ ਵਿਚ ਅਰਾਜਕਤਾ ਫਿਲਾ ਕੇ 2024 ਦੀਆਂ ਚੋਣਾਂ ਜਿੱਤਣ ਲਈ ਉਹ ਹਰ ਹਰਬਾ ਵਰਤ ਰਹੇ ਹਨ ਕਿਉਂਕਿ ਮੋਦੀ ਸਰਕਾਰ ਨੂੰ ਇਹ ਅਹਿਸਾਸ ਹੋ ਚੁੱਕਾ ਹੈ ਕਿ ਉਹ ਆਮ ਹਾਲਤਾਂ ਵਿੱਚ ਚੋਣਾਂ ਨਹੀਂ ਜਿਤ ਸਕਦੀ। ਇਸ ਕਾਰਨ ਮੋਦੀ,ਸਾਹ ਅਤੇ ਆਰ ਐਸ ਐਸ ਬਾਈ ਹੁਕ ਬਾਈ ਕਰੁਕ ਚੋਣਾਂ ਜਿੱਤਣ ਦੀ ਸਾਜ਼ਿਸ਼ ਘੜੀ ਬੈਠੇ ਹਨ। ਲਿਬਰੇਸ਼ਨ ਨੇ ਕੇਜਰੀਵਾਲ ਅਤੇ ਹੋਰ ਸਿਆਸੀ ਅਧਾਰ ਉਪਰ ਗ੍ਰਿਫਤਾਰ ਕੀਤੇ ਆਗੂਆਂ ਦੀ ਫੌਰੀ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਭਾਰਤ ਦੀ ਜਨਤਾ ਅਤੇ ਸਮੁੱਚੀਆਂ ਵਿਰੋਧੀ ਧਿਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਸਵਾਲ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਹਮਾਇਤ ਕਰਨ ਜਾ ਵਿਰੋਧ ਕਰਨ ਦਾ ਨਹੀਂ ਅਤੇ ਨਾ ਹੀ ਕੇਵਲ ਕਾਂਗਰਸ ਦੇ ਸੀਲ ਕੀਤੇ ਬੈਂਕ ਖਾਤਿਆਂ ਦਾ ਕੋਈ ਵਡਾ ਸਵਾਲ ਹੈ,ਅਸਲ ਮੁੱਦਾ ਮੋਦੀ ਅਤੇ ਆਰ ਐਸ ਐਸ ਤੋ ਦੇਸ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦਾ ਬਣ ਗਿਆ ਹੈ। ਇਤਿਹਾਸ ਵਿਚ ਲੋਕਤੰਤਰ ਨੂੰ ਏਡਾ ਵੱਡਾ ਖ਼ਤਰਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਲਿਬਰੇਸ਼ਨ ਨੇ ਕਿਹਾ ਕਿ ਭਾਜਪਾ ਅਤੇ ਆਰ ਐਸ ਐਸ ਆਪਣੇ ਫਾਸਿਸਟ ਮਨਸੂਬਿਆਂ ਦੀ ਪੂਰਤੀ ਲਈ ਭਾਰਤ ਦੇ ਸੰਵਿਧਾਨ ਅਤੇ ਲੋਕਤੰਤਰ ਦੇ ਖਾਤਮੇ ਲਈ ਦੇਸ ਦੀ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਵੀ ਉਲਟਾ ਪੁਲਟਾ ਰਹੀ ਹੈ। ਲਿਬਰੇਸ਼ਨ ਨੇ ਸੰਵਿਧਾਨ ਅਤੇ ਲੋਕਤੰਤਰ ਦੀ ਰਾਖੀ ਲਈ ਪੰਜਾਬ ਅਤੇ ਭਾਰਤ ਦੀ ਜਨਤਾ ਅਤੇ ਖ਼ਾਸਕਰ


