ਬਾਬਾ ਈਸ਼ਰ ਸਿੰਘ ਜੀ ਦੇ 111ਵੇਂ ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਅਖੰਡ ਪਾਠਾਂ ਦੀ ਲੜੀ ਦੇ ਭੋਗ ਨਾਨਕਸਰ ਠਾਠ ਚਰਨ ਘਾਟ ਕੋਠੇ ਪਰਮੇਸ਼ੁਰ ਜਗਰਾਓਂ ਵਿਖੇ 27 ਨੂੰ ਪਾਏ ਜਾਣਗੇ-ਸੰਤ ਬਲਜਿੰਦਰ ਸਿੰਘ

ਪੰਜਾਬ

ਜਗਰਾਓਂ, ਗੁਰਦਾਸਪੁਰ, 23 ਮਾਰਚ (ਸਰਬਜੀਤ ਸਿੰਘ)- ਹਰ ਸਾਲ ਦੀ ਤਰ੍ਹਾਂ ਨਾਨਕਸਰ ਚਰਨ ਘਾਟ ਸਾਹਿਬ ਨਹਿਰ ਪੁੱਲ ਅਖਾੜਾ,ਕੋਠੇ ਪਰਮੇਸ਼ੁਰ ਜਗਰਾਓਂ ਵਿਖੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ 111 ਵੇਂ ਜਨਮ ਦਿਹਾੜੇ ਨੂੰ ਸਮਰਪਿਤ 14 ਫਰਵਰੀ ਤੋਂ ਚੱਲ ਰਹੀ ਲੜੀਵਾਰ ਅਖੰਡਪਾਠਾਂ ਦੀ ਲੜੀ ਦੇ ਸੰਪੂਰਨ ਭੋਗ 27 ਮਾਰਚ ਨੂੰ ਪਾਏ ਜਾਣਗੇ ਅਤੇ ਮਜੌਦਾ ਮੁਖੀ ਸੰਤ ਮਹਾਂਪੁਰਸ਼ ਬਾਬਾ ਬਲਜਿੰਦਰ ਸਿੰਘ ਜੀ ਆਪਣੇ ਜਥੇ ਸਮੇਤ 41 ਦਿੱਨਾ ਦੇ ਮਹਾਨ ਜਾਪ ਤੋਂ ਉਪਰੰਤ ਸੰਗਤਾਂ ਦੇ ਦਰਸ਼ਨ ਕਰਨਗੇ ਅਤੇ ਮਹਾਨ ਕੀਰਤਨ ਦਰਬਾਰ ਦੀਵਾਨ ਸਜਾਏ ਜਾਣਗੇ, ਇਸ ਦਰਮਿਆਨ ਸੰਗਤਾਂ ਲਈ ਚਾਹ ਪਕੌੜੇ ਤੇ ਜਲੇਬੀਆਂ ਦੇ ਲੰਗਰ ਅਟੁੱਟ ਵਰਤਾਏ ਜਾਣਗੇ, ਇਸ ਸਮਾਗਮ ਵਿੱਚ ਸਥਾਨਕ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰਨ ਦੀ ਲੋੜ ਤੇ ਜ਼ੋਰ ਦੇ ਕੇ ਆਪਣਾ ਮਨੁੱਖੀ ਜੀਵਨ ਸਫਲ ਬਣਾਉਣਾ ਚਾਹੀਦਾ ਹੈ ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮਹਾਂਪੁਰਸ਼ਾਂ ਦੇ ਪੀਏ ਬਾਬਾ ਦਵਿੰਦਰ ਸਿੰਘ ਜੀ ਨਾਲ ਸਮਾਗ਼ਮ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ,ਉਹਨਾਂ ਭਾਈ ਖਾਲਸਾ ਨੇ ਬਾਬਾ ਦਵਿੰਦਰ ਸਿੰਘ ਦੇ ਹਵਾਲੇ ਨਾਲ ਦੱਸਿਆ ਕਿ ਇਸ ਲੰਮੇ ਜਪ ਤਪ ਸਮਾਗਮ ਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ 14 ਫਰਵਰੀ ਤੋਂ ਨਾਨਕਸਰ ਠਾਠ ਚਰਨ ਘਾਟ ਸਾਹਿਬ ਨਹਿਰ ਪੁੱਲ ਅਖਾੜਾ,ਕੋਠੇ ਪਰਮੇਸ਼ੁਰ ਜਗਰਾਓਂ ਵਿਖੇ ਜਿਥੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀਵਾਰ ਅਖੰਡਪਾਠਾਂ ਦੀ ਲੜੀ ਚੱਲ ਰਹੀ ਹੈ ਉਥੇ ਰੱਬੀ ਰੂਪ ਸੰਤ ਮਹਾਂਪੁਰਸ਼ ਬਾਬਾ ਬਲਜਿੰਦਰ ਸਿੰਘ ਜੀ ਮਜੌਦਾ ਠਾਠ ਮੁਖੀ ਵੱਲੋਂ ਆਪਣੇ ਜਥੇ ਸਮੇਤ 41 ਦਿਨਾਂ ਤੋਂ ਰੱਖੇ ਜਾਪ ਤੋਂ ਉਪਰੰਤ ਸੰਗਤਾਂ ਦੇ ਦਰਸ਼ਨ ਕਰਨਗੇ ਅਤੇ ਰੱਖੇ ਲੜੀਵਾਰ ਅਖੰਡਪਾਠਾਂ ਦੇ ਸੰਪੂਰਨ ਭੋਗ ਪਾਏ ਜਾਣਗੇ, ਭਾਈ ਖਾਲਸਾ ਨੇ ਬਾਬਾ ਦਵਿੰਦਰ ਸਿੰਘ ਦੇ ਹਵਾਲੇ ਨਾਲ ਦੱਸਿਆ ਭੋਗ ਤੋਂ ਉਪਰੰਤ ਮਹਾਨ ਕੀਰਤਨ ਦਰਬਾਰ ਤੇ ਧਾਰਮਿਕ ਸਜਾਏ ਜਾਣਗੇ ਜਿਸ ਵਿੱਚ ਧਾਰਮਿਕ ਬੁਲਾਰੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾੜੇ ਅਤੇ ਭਗਤੀ ਸਿਮਰਨ ਸਬੰਧੀ ਸੰਗਤਾਂ ਨੂੰ ਵਿਸਥਾਰ ਨਾਲ ਚਾਨਣਾ ਪਾਉਣਗੇ ਇਸ ਸਾਰੇ ਸਮਾਗਮ ਦਰਮਿਆਨ ਸੰਗਤਾਂ ਵਾਸਤੇ ਚਾਹ ਪਕੌੜੇ ਤੇ ਜਲੇਬੀਆਂ ਦੇ ਲੰਗਰ ਅਟੁੱਟ ਵਰਤਾਏ ਜਾਣਗੇ ਸਮੂਹ ਸੰਗਤਾਂ ਨੂੰ ਇਸ ਧਾਰਮਿਕ ਸਮਾਗਮ’ਚ ਸ਼ਾਮਲ ਹੋ ਕੇ ਆਪਣਾ ਮਨੁੱਖੀ ਜੀਵਨ ਸਫਲ ਬਣਾਉਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ,ਇਹ ਅਸਥਾਨ ਜਗਰਾਵਾਂ ਤੋਂ ਰਾਏਕੋਟ ਰੋੜ ਤੇ ਤਿੰਨ ਕਿਲੋਮੀਟਰ ਦੀ ਦੂਰੀ ਨਹਿਰ ਪੁੱਲ ਤੇ ਸਥਿਤ ਹੈ ਇਸ ਸਮਾਗਮ’ਚ ਧਾਰਮਿਕ ਸੰਤਾਂ ਮਹਾਪੁਰਸ਼ਾਂ ਤੋਂ ਇਲਾਵਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ ਸਾਹਿਬਾਨ ਵੀ ਹਾਜਰ ਹੋ ਕੇ ਮਹਾਂਪੁਰਸ਼ਾਂ ਦੇ ਪ੍ਰਵਚਨ ਸਰਵਣ ਕਰਨਗੇ।।

Leave a Reply

Your email address will not be published. Required fields are marked *