ਗੁਰਦਾਸਪੁਰ, 25 ਅਗਸਤ (ਸਰਬਜੀਤ ਸਿੰਘ)–ਥਾਣਾ ਸਿਟੀ ਦੀ ਪੁਲਸ ਨੇ ਲੜਕੀ ਦੀਆਂ ਅਸ਼ਲੀਲ ਫੋਟੋਆ ਵਾਇਰਲ ਕਰਨ ਦੀ ਧਮਕੀ ਦੇ ਕੇ ਪੈਸਿਆਂ ਦੀ ਮੰਗ ਕਰਨ ਦੇ ਮਾਮਲੇ ਵਿੱਚ ਇੱਕ ਨੌਜਵਾਨਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਲੜਕੀ ਨੇ ਦੱਸਿਆ ਕਿ ਕ੍ਰੀਬ 8/9 ਮਹੀਨੇ ਪਹਿਲਾ ਤੋਂ ਆਪਣੇ ਫੋਨ ਪਰ ਇੰਸਟਾਗ੍ਰਾਮ ਪਰ ਆਪਣੀ ਆਈ.ਡੀ ਚਲਾ ਰਹੀ ਸੀ ਤਾਂ ਇੰਸਟਾਗ੍ਰਾਮ ਆਈ.ਡੀ ਪਰ ਉਸਦੀ ਮੁਲਾਕਾਤ ਅਰਸ਼ਦੀਪ ਸਿੰਘ ਨਾਮ ਦੇ ਲੜਕੇ ਨਾਲ ਹੋਈ ਸੀ। ਜਿਸ ਨਾਲ ਮੁਦਈਆ 2/3 ਮਹੀਨੇ ਗੱਲਬਾਤ ਕਰਦੀ ਰਹੀ ਅਤੇ ਉਸ ਨਾਲ ਦੋਸਤਾਨਾ ਸਬੰਧ ਬਣ ਗਏ। ਦੋਸੀ ਨੇ ਉਸ ਦੀਆਂ ਅਸਲੀਲ ਫੋਟੋਆਂ ਖਿੱਚ ਲਈਆਂ ਅਤੇ ਉਸ ਨੂੰ ਬਲੈਕਮੇਲ ਕਰਨਾ ਅਤੇ ਪੈਸਿਆ ਦੀ ਮੰਗ ਕਰਨੀ ਸੁਰੂ ਕਰ ਦਿੱਤੀ ਜੋ ਕਿ ਉਸ ਨੂੰ ਦੇਰ ਰਾਤ ਤੱਕ ਗੱਲ ਕਰਨ ਦੀ ਜਿੱਦ ਕਰਦਾ ਸੀ। ਉਸ ਵਲੋਂ ਮਨਾ ਕਰਨ ’ਤੇ ਫੋਟੋਆ ਵਾਇਰਲ ਕਰਨ ਦੀਆਂ ਧਮਕੀਆਂ ਦਿੰਦਾ ਸੀ। ਉਸਨੇ ਇਸ ਬਾਰੇ ਆਪਣੀ ਮਾਤਾ ਨਾਲ ਗੱਲ ਕੀਤੀ। ਜਿਸਤੇ ਮੁਦਈਆ ਦੀ ਮਾਤਾ ਨੇ ਵੀ ਦੋਸੀ ਨੂੰ ਸਮਝਾਉਣ ਦੀ ਕੋਸਿਸ ਕੀਤੀ ਤਾਂ ਦੋਸੀ ਨੇ ਮੁਦਈਆ ਦੀ ਮਾਤਾ ਨੂੰ ਵੀ ਗਾਲੀ ਗਲੋਚ ਕਰਨਾ ਸੁਰੂ ਕਰ ਦਿੱਤਾ।