ਗੁਰਦਾਸਪੁਰ ਜਿਲਾ ਯੂਡੀਆਈਡੀ ਬਣਾਉਣ ਵਿੱਚ ਸੂਬੇ ਭਰ ਵਿੱਚੋਂ ਪਹਿਲੇ ਸਥਾਨ ਨੰਬਰ ਦੇ

ਗੁਰਦਾਸਪੁਰ

ਦਿਵਿਆਂਗ ਲਾਭਪਾਤਰੀ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਦਾ ਲੈ ਸਕਣਗੇ ਲਾਭ

ਗੁਰਦਾਸਪੁਰ, 1 ਸਿਤੰਬਰ(ਸਰਬਜੀਤ ਸਿੰਘ ) ਡਿਪਟੀ ਕਮਿਸ਼ਨਰ ਗੁਰਦਾਸਪੁਰ, ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਗੁਰਦਾਸਪੁਰ ਜਿਲਾ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਵੱਖ ਵੱਖ ਖੇਤਰਾਂ ਵਿੱਚ ਕੀਰਤੀਮਾਨ ਸਥਾਪਤ ਕਰ ਰਿਹਾ ਹੈ। ਜਿਸ ਦੇ ਚਲਦਿਆਂ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਗੁਰਦਾਸਪੁਰ ਜਿਲੇ ਨੇ ਇੱਕ ਹੋਰ ਖਾਸ ਤੇ ਵਿਸੇਸ ਉਪਲੱਬਧੀ ਹਾਸਲ ਕਰਦਿਆਂ ਦਿਵਿਆਂਗਾ ਦੇ ਯੂਡੀਆਈਡੀ (ਯੂਨੀਕ ਡਿਸਏਬਿਲਿਟੀ ਸ਼ਨਾਖਤੀ ਕਾਰਡ) ਬਣਾਉਣ ਵਿੱਚ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।

ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਵਿੱਚ 32762 ਐਪਲੀਕੇਸ਼ਨਜ਼ ਪ੍ਰਾਪਤ ਹੋਈਆਂ ਸਨ, ਜਿਸ ਵਿਚੋਂ 22992 ਐਪਲੀਕੇਸ਼ਨਜ਼ ਜਨਰੇਟ/ਅਪਰੂਵਡ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 9489 ਐਪਲੀਕੇਸ਼ਨਜ਼ ਵੱਖ ਵੱਖ ਕਾਰਨਾ ਕਾਰਨ ਰੱਦ ਹੋਈਆਂ ਹਨ ਅਤੇ ਕੇਵਲ 281 ਐਪਲੀਕੇਸ਼ਨਜ਼ ਪੈਡਿੰਗ ਹਨ, ਜਿਨ੍ਹਾਂ ਦਾ ਨਿਪਟਾਰਾ ਕੀਤਾ ਜਾ ਰਿਹ ਹੈ। ਉਨ੍ਹਾਂ ਦੱਸਿਆ ਕਿ 58.95 ਫੀਸਦ ਦੀ ਔਸਤ ਨਾਲ ਯੂਡੀਆਈਡੀ ਕਾਰਡ ਬਣੇ ਹਨ ਅਤੇ ਇਸ ਨਾਲ ਲਾਭਪਾਤਰੀਆਂ ਨੂੰ ਸਰਕਾਰ ਵਲੋਂ ਚਲਾਈਆ ਜਾ ਰਹੀਆਂ ਵੱਖ ਵੱਖ ਸਕੀਮਾ ਦਾ ਲਾਭ ਪ੍ਰਾਪਤ ਕਰਨ ਵਿੱਚ ਵੱਡੀ ਰਾਹਤ ਮਿਲੇਗੀ।

Leave a Reply

Your email address will not be published. Required fields are marked *