ਅੱਜ ਪੰਜਾਬ ਸਰਕਾਰ ਖਿਲਾਫ ਧਰਨਾ ਦੇਣਗੇ ਪਟਵਾਰੀ ਅਤੇ ਕਾਨੂੰਗੋ

ਗੁਰਦਾਸਪੁਰ

ਗੁਰਦਾਸਪੁਰ, 27 ਅਗਸਤ (ਸਰਬਜੀਤ ਸਿੰਘ)–ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਅਤੇ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਵੱਲੋਂ 26 ਅਗਸਤ ਨੂੰ ਪੰਜਾਬ ਸਰਕਾਰ ਖਿਲਾਫ ਜਿਲਾਂ ਪੱਧਰੀ ਧਰਨੇ ਲਗਾਏ ਜਾ ਰਹੇ ਹਨ। ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਰੁਪਿੰਦਰ ਸਿੰਘ ਗਰੇਵਾਲ ਅਤੇ ਹਰਵੀਰ ਸਿੰਘ ਢੀਂਡਸਾ ਨੇ ਦੱਸਿਅ ਕਿ ਪੰਜਾਬ ਸਰਕਾਰ ਵੱਲੋਂ ਪਟਵਾਰੀ ਦੀਆਂ 1056 ਪੋਸਟਾਂ ਨੂੰ ਰੱਦ ਕਰਕੇ ਬੇਰੁਜਗਾਰ ਦੇ ਰੁਜਗਾਰ ਦੇ ਮੌਕਿਆ ਨੂੰ ਖੋਹਿਆ ਗਿਆ ਹੈ। ਪਟਵਾਰੀਆ ਦੀਆਂ ਕਰੀਬ 2 ਹਜਾਰ ਅਸਾਮੀਆਂ ਖਾਲੀ ਹਨ, ਇੰਨਾਂ ਦੀਆਂ ਭਰਤੀ ਕਰਵਾਉਣ ਲਈ, ਪੋਸਟਾਂ ਬਹਾਲ ਕਰਵਾਉਣ ਲਈ, ਪਟਵਾਰੀ ਅਤੇ ਕਾਨੂੰਗੋ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਧਰਨਾ ਦਿਤਾ ਜਾ ਰਿਹਾ ਹੈ।

Leave a Reply

Your email address will not be published. Required fields are marked *