ਗੁਰਦਾਸਪੁਰ, 3 ਅਕਤੂਬਰ (ਸਰਬਜੀਤ ਸਿੰਘ)– ਮਹਾਨ ਮੋਗਾ ਘੋਲ ਦੀ 50ਵੀਂ ਵਰੇਗੰਢ ਮਨਾਉਣ ਲਈ ਪੰਜਾਬ ਸਟੂਡੈਂਟੱਸ ਯੂਨੀਅਨ ਵੱਲੋਂ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਹੁਸ਼ਿਆਰ ਸਿੰਘ ਨੇ ਦੱਸਿਆ ਕਿ ਸ਼ਹੀਦ ਯਾਦਗਾਰ (ਰੀਗਲ ਸਿਨੇਮਾ) ਮੋਗਾ ਵਿਖੇ 6 ਅਕਤੂਬਰ 11 ਸਵੇਰੇ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਜਿਸ ਵਿੱਚ ਸ਼ਹਾਦਤਾਂ ਨੂੰ ਸਿਜਦਾ ਕੀਤਾ ਜਾਵੇਗਾ। ਉਨਾਂ ਕਿਹਾ ਕਿ 1972 ਕੇ ਅਕਤੂਬਰ ਮਹੀਨੇ ਵਿੱਚ ਮੋਗਾ ਗੋਲੀ ਕਾਂਡ ਨਾਲ ਛਿੜਿਆ ਮਹਾਨ ਮੋਗਾ ਘੋਲ ਪੰਜਾਬ ਦੇ ਲੋਕ ਹੱਕਾਂ ਦੀ ਲਹਿਰ ਦਾ ਅਜਿਹਾ ਮੀਲ ਪੱਥਰ ਹੈ। ਜਿਸਨੇ ਪੰਜਾਬ ਅੰਦਰ ਲੋਕ ਸੰਘਰਸ਼ਾਂ ਦੀ ਚੜਤ ਦੇ ਦੌਰ ਦਾ ਮੁੱਢ ਬੰਨਿਆ ਸੀ ਅਤੇ ਲੋਕ ਤਾਕਤ ਦੇ ਜੋਰ ਹਕੂਮਤੀ ਜਬਰ ਦੇ ਟਾਕਰੇ ਦੀ ਸ਼ਨਾਮੱਤੀ ਮਿਸਾਲ ਕਾਇਮ ਕੀਤੀ ਸੀ। ਸਮਾਜਨੇ ਜਾਗੀ ਹੋਈ ਵਿਦਿਆਰਥੀ ਨੌਜਵਾਨ ਸ਼ਕਦੀ ਕੇ ਕਰਿਸ਼ਮੇ ਹੰਢਾਏ ਸਨ। ਵਿਦਿਆਰਥੀਆਂ ਦੀ ਰੋਹਲੀ ਗਰਜ ਨੇ ਸੁੱਤੀ ਹੋਈ ਲੋਕਾਈ ਨੂੰ ਹੱਕਾਂ ਖਾਤਰ ਜੂਝਨ ਲਈ ਹਲੂਣ ਜਗਾਇਆ ਸੀ।


