ਗੁਰਦਾਸਪੁਰ, 26 ਅਗਸਤ (ਸਰਬਜੀਤ ਸਿੰਘ)– ਤਹਿਸੀਲਦਾਰ ਗੁਰਦਾਸਪੁਰ ਜਗਤਾਰ ਸਿੰਘ ਨੇ ਜੋਸ਼ ਨਿਊਜ਼ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਤਹਿਸੀਲ ਕੰਪਲੈਕਸ ਵਿੱਚ ਬਿਨਾ ਕਿਸੇ ਪ੍ਰੇਸਾਨੀ ਦੇ ਲੋਕਾਂ ਦੇ ਕੰਮ ਹੋ ਰਹੇ ਹਨ। ਉਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਆਉਣ ਵਾਲੇ ਐਨ.ਆਰ.ਆਈ ਜਿਨਾਂ ਦੇ ਜਮੀਨ ਦੇ ਇੰਤਕਾਲ ਪੈਡਿੰਗ ਹਨ,ਉਹ ਵੀ ਯੋਗ ਵਿਧੀ ਅਪਣਾ ਕੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਜਿੰਨਾ ਜਮੀਨਾਂ ਦੀ ਰਜਿਸਟਰੀ ਲਈ ਨੋ ਓਬਜੈਕਸ਼ਨ ਦੀ ਲੋੜ ਨਹੀਂ ਹੈ, ਉਹ ਵੀ ਕੀਤੀਆ ਜਾ ਰਹੀਆਂ ਹਨ। ਇਨਾਂ ਦੀ ਫੀਸ ਨਿਧਾਰਤ ਕੀਤੀ ਗਈ, ਲਈ ਜਾ ਰਹੀ ਹੈ। ਕੋਈ ਵੀ ਵਿਅਕਤੀ ਬਿਨਾ ਕਿਸੇ ਡਰ ਖੌਫ ਦੇ ਦਫਤਰ ਵਿੱਚ ਆ ਕੇ ਆਪਣਾ ਕੰਮ ਕਰਵਾਏ। ਜੇਕਰ ਉਸ ਨੂੰ ਕੋਈ ਦਿੱਕਤ ਆਉਦੀ ਹੈ ਤਾਂ ਉਹ ਤੁਰੰਤ ਮੇਰੇ ਧਿਆਨ ਵਿੱਚ ਲਿਆਵੇ। ਹਰ ਮਸਲੇ ਦਾ ਹੱਲ ਕੀਤਾ ਜਾਵੇਗਾ।
ਉਨਾਂ ਕਿਹਾ ਕਿ ਸਕੂਲੀ ਕਾਲਜ ਬੱਚਿਆ ਦੇ ਭਵਿੱਖ ਨੂੰ ਦੇਖਦੇ ਹੋਏ ਉਨਾਂ ਦੇ ਲੋੜੀਂਦੇ ਸਰਟੀਫਿਕੇਟ ਬਣਾਉਣ ਲਈ ਪਟਵਾਰੀ ਅਤੇ ਗਿਰਦੌਰ ਆਪਣੀ ਰਿਪੋਰਟਾਂ ਕਰਨ ਵਿੱਚ ਤੈਨਾਤ ਰਹਿੰਦੇ ਹਨ। ਅਜੇ ਤੱਕ ਕਿਸੇ ਵੀ ਕੋਈ ਵੀ ਸ਼ਿਕਾਇਤਨਹੀਂ ਆਈ ਕਿ ਮੈਨੂੰ ਸਰਟੀਫਿਕੇਟ ਬਣਾਉਣ ਸਮੇਂ ਕੋਈ ਦਿੱਕਤ ਆ ਰਹੀ ਹੈ। ਲੋਕਾਂ ਦੀ ਸਹੂਲਤ ਲਈ ਬੈਠਣ ਦਾ ਵਿਸ਼ੇਸ਼ ਪ੍ਰਬੰਧਕੀਤਾ ਗਿਆ ਹੈ। ਮੈਂ ਖੁੱਦ ਜਾ ਕੇ ਲੋਕਾਂ ਨੂੰ ਮਿਲ ਕੇ ਉਨਾਂ ਦੀ ਮੁਸ਼ਕਲਾਂ ਸੁਣ ਕੇ ਮੌਕੇ ’ਤੇ ਹੱਲ ਕਰਨ ਲਈ ਹਮੇਸ਼ਾ ਹੀ ਤੱਤਪਰ ਰਹਿੰਦਾ ਹਾਂ। ਇਸ ਮੌਕੇ ਨਾਇਬ ਤਹਿਸਲੀਦਾਰ ਪਾਲ ਸਿੰਘ ਵੀ ਮੌਜੂਦ ਸਨ।


