ਲੋਕਾਂ ਨੇ ਖੁੱਸ਼ੀ ਵਿੱਚ ਵੰਡੇ ਲੱਡੂ ਤੇ ਚਲਾਏ ਪਟਾਕੇ,ਆਸਟ੍ਰੇਲੀਆ ਵਿੱਚ ਵੀ ਖੁੱਸ਼ੀ ਦੀ ਲਹਿਰ
ਗੁਰਦਾਸਪੁਰ, 1 ਸਿਤੰਬਰ (ਸਰਬਜੀਤ ਸਿੰਘ)– ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ-ਕਮ-ਹਲਕਾ ਇੰਚਾਰਜ ਗੁਰਦਾਸਪੁਰ ਅਤੇ ਪ੍ਰਸਿੱਧ ਵਕੀਲ ਪੰਜਾਬ ਹਰਿਆਣਾ ਹਾਈਕੋਰਟ ਰਮਨ ਬਹਿਲ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਬਣਾਇਆ ਗਿਆ ਹੈ। ਉਨਾਂ ਨੂੰ ਵੱਡੀ ਉਪਲਬੱਧੀ ਮਿਲਣ ’ਤੇ ਗੁਰਦਾਸਪੁਰ ਦੇ ਵਰਕਰਾਂ ਅਤੇ ਸਮੱਥਰਕਾਂ ਨੇ ਖੁੱਸ਼ੀ ਵਿੱਚ ਪਟਾਕੇ ਚਲਾਏ ਅਤੇ ਲੱਡੂ ਵੰਡੇ ਗਏ।
ਵਰਣਯੋਗ ਹੈ ਕਿ ਰਮਨ ਬਹਿਲ ਸਾਬਕਾ ਮੰਤਰੀ ਸਵ. ਖੁਸ਼ਹਾਲ ਬਹਿਲ ਦੇ ਸਪੁੱਤਰ ਹਨ। ਉਹ ਪੰਜਾਬ ਦੇ ਵੱਖ-ਵੱਖ ਅਹੁੱਦਿਆ ’ਤੇ ਵਿਰਾਜਮਾਨ ਰਹੇ ਹਨ। ਜਿੰਨਾ ਦਾ ਅਕਸ ਬਹੁਤ ਸਾਫ ਸੁਥਰਾ ਹੋਣ ਕਰਕੇ ਰਮਨ ਬਹਿਲ ਨੂੰ ਇਹ ਸਿਆਸਤ ਆਪਣੇ ਵਿਰਸੇ ਵਿੱਚੋਂ ਮਿਲੀ ਹੈ। ਸਭ ਤੋਂ ਪਹਿਲਾਂ ਉਹ ਜ਼ਿਲਾ ਗੁਰਦਾਸਪੁਰ ਦੇ ਨਗਰ ਕੌਂਸਿਲ ਦੇ ਪ੍ਰਧਾਨ ਰਹੇ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਿੰਡੀਕੈਟ ਦੇ ਮੈਂਬਰ ਵੀ ਰਹੇ ਹਨ। ਇਸ ਤੋਂ ਬਾਅਦ ਉਹ ਐਸ.ਐਸ.ਐਸ. ਬੋਰਡ ਪੰਜਾਬ ਦੇ ਚੇਅਰਮੈਨ ਦੇ ਅਹੁੱਦੇ ’ਤੇ ਵੀ ਆਪਣੀ ਸੇਵਾਂਵਾ ਦਿੱਤੀਆ। ਉਹ ਪੰਜਾਬ ਸਿਲੈਕਸ਼ਨ ਚੇਅਰਮੈਨ ਬੋਰਡ ਦੇ ਥਾਪੇ ਜਾਣ ’ਤੇ ਪੰਜਾਬ ਵਿੱਚ ਉਨਾਂ ਵੱਲੋਂ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਗਿਆ ਸੀ। ਅੱਜ ਤੱਕ ਉਨਾਂ ’ਤੇ ਕੋਈ ਵੀ ਸਵਾਲੀਆ ਚਿੰਨ ਨਹੀਂ ਖੜੇ ਹੋਏ। ਜਿਸ ਕਰਕੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨਾਂ ਨੂੰ ਮੁੜ ਅਜਿਹੇ ਅਹੁੱਦੇ ’ਤੇ ਬਿਰਾਜਮਾਨ ਕੀਤਾ ਹੈ।ਜਿੱਥੇ ਉਹ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਰਹਿਣ।
ਇਸ ਸਬੰਧੀ ਜਦੋਂ ਐਸ.ਐਸ.ਪੀ ਵਿਜੀਲੈਂਸ ਜਸਕਿਰਤ ਸਿੰਘ ਚਾਹਲ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਮੈਂ ਤਕਰੀਬਨ 4 ਸਾਲ ਦੇ ਕਰੀਬ ਗੁਰਦਾਸਪੁਰ ਵਿੱਚ ਬਤੌਰ ਐਸ.ਪੀ (ਡੀ) ਰਿਹਾ ਹਾ। ਰਮਨ ਬਹਿਲ ਵੱਲੋ ਸਿਆਸੀ ਕੈਰੀਅਰ ਹੋਣ ਦੇ ਬਾਵਜੂਦ ਵੀ ਅੱਜ ਤੱਕ ਉਨਾਂ ਕਿਸੇ ਸਮਾਜ ਵਿਰੋਧੀ ਅਨਸਰ ਸਾਡੇ ਕੋਲ ਸਿਫਾਰਿਸ਼ ਨਹੀਂ ਕੀਤੀ ਅਤੇ ਪੂਰੇ ਗੁਰਦਾਸਪੁਰ ਦੇ ਬੁੱਧੀਜੀਵੀ ਲੋਕ ਉਨਾਂ ਨੂੰ ਲੋਚਦੇ ਰਹੇ ਹਨ। ਜਿਸ ਕਰਕੇ ਅੱਜ ਉਹ ਆਪਣਾ ਮੁਕਾਮ ’ਤੇ ਪਹੁੰਚੇ ਹਨ। ਉਨਾ ਦਾ ਅਕਸ ਬਹੁਤ ਹੀ ਸਾਫ ਸੁਥਰਾ ਹੈ, ਜੋ ਕਿ ਚੰਡੀਗੜ ਵਿੱਚ ਬਤੌਰ ਚੇਅਰਮੈਨ ਸੇਵਾ ਨਿਭਾ ਰਹੇ ਸਨ, ਵੇਖਣ ਨੂੰ ਮਿਲਿਆ ਹੈ।
ਸੀਨੀਅਰ ਆਗੂ ਰਮਨ ਬਹਿਲ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੈਂਬਰ ਰਾਜਸਭਾ ਅਤੇ ਪੰਜਾਬ ਕਮੇਟੀ ਦੇ ਚੇਅਰਮੈਨ ਰਾਘਵ ਚੱਡਾ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆ ਹੋਇਆ ਕਿਹਾ ਕਿ ਜੇਕਰ ਉਨਾਂ ਮੇਰੇ ’ਤੇ ਵਿਸ਼ਵਾਸ ਕੀਤਾ ਹੈ ਤਾਂ ਮੈਂ ਵਿਸ਼ਵਾਸ਼ ਨੂੰ ਟੁੱਟਣ ਨਹੀਂ ਦੇਵਾਂਗਾ। ਭਵਿੱਖ ਵਿੱਚ ਇੰਨਾਂ ਦੇ ਨਕਸ਼ੇ ਕਦਮ ’ਤੇ ਚੱਲ ਕੇ ਪਾਰਟੀ ਨੂੰ ਹੋਰ ਵੀ ਬੁਲੰਦੀਆ ਤੱਕ ਲੈ ਕੇ ਜਾਵਾਂਗਾ ਅਤੇ ਜੀਰੋ ਟੋਲਰੈਂਸ ’ਤੇ ਹਰ ਕੰਮ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਉਨਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਈਆ, ਉਨਾਂ ਲੋਕਾਂ ਦੇ ਵੀ ਕੰਮ ਬਿਨਾ ਪੱਖਪਾਤ ਦੇ ਕੀਤੇ ਜਾਣਗੇ।
ਉਧਰ ਆਸਟ੍ਰੈਲੀਆ ਦੇ ਨਾਗਰਿਕ ਨਵਦੀਪ ਸਿੰਘ ਅਤੇ ਜਸਵਿੰਦਰ ਸਿੰਘ ਨੇ ਕਿਹਾ ਕਿ ਰਮਨ ਬਹਿਲ ਨੂੰ ਪੰਜਾਬ ਦਾ ਚੇਅਰਮੈਨ ਥਾਪੇ ਜਾਣ ’ਤੇ ਜਿੱਥੇ ਪੰਜਾਬ ਵਿੱਚ ਖੁੱਸ਼ੀ ਦੀ ਲਹਿਰ ਹੈ। ਉਥੇ ਆਸਟ੍ਰੇਲੀਆ ਵਿੱਚ ਵੀ ਗੁਰਦਾਸਪੁਰ ਨਾਲ ਸਬੰਧਤ ਲੋਕਾਂ ਵਿੱਚ ਵੀ ਖੁੱਸ਼ੀ ਨਾਲ ਗਦਗਦ ਹੋ ਰਹੇਹਨ।