ਦਿੱਲੀ ਦੇ ਜੰਤਰ ਮੰਤਰ ਵਿਖੇ ਭੁੱਖ ਹੜਤਾਲ ਤੇ ਬੈਠੇ ਕੌਕਰੇਜ ਜਨਤਾ ਪਾਰਟੀ ਦੇ ਆਗੂ ਸੋਨਮ ਨੂੰ ਦਿੱਲੀ ਪੁਲਸ ਵੱਲੋਂ ਜਬਰੀ ਚੁਕਣਾ ਸਰਕਾਰ ਦੀ ਨਿੰਦਣਯੋਗ ਨੀਤੀ – ਭਾਈ ਵਿਰਸਾ ਸਿੰਘ ਖਾਲਸਾ

ਦੇਸ਼

ਦਿੱਲੀ, ਗੁਰਦਾਸਪੁਰ, 19 ਜੁਲਾਈ (ਸਰਬਜੀਤ ਸਿੰਘ)— 21/22 ਦਿੱੱਨ ਤੋਂ ਦਿੱਲੀ ਦੇ ਜੰਤ੍ਰ ਮੰਤ੍ਰ ਵਿਖੇ ਭੁੱੱਖ ਹੜਤਾਲ ਤੇ ਬੈਠੇ ਕੌਕਰੇਜ ਜਨਤਾ ਪਾਰਟੀ ਦੇ ਆਗੂ ਸੋਨਮ ਨੂੰ ਬੀਤੇ ਦਿਨ ਦਿੱਲੀ ਪੁਲਸ ਨੇ ਸਿਵਲ ਕੱਪੜਿਆਂ ‘ਚ ਜ਼ਬਰੀ ਚੁੱਕ ਕੇ ਹਸਪਤਾਲ ਭਰਤੀ ਕਰਨਾ ਸਰਕਾਰ ਦੀ ਬਹੁਤ ਹੀ ਨਿੰਦਣਯੋਗ ਨੀਤੀ ਕਿਹਾ ਜਾ ਸਕਦਾ ਹੈ ਕਿਉਂਕਿ ਭਾਰਤੀ ਸੰਵਿਧਾਨ ਦੇਸ਼ ਦੇ ਹਰ ਨਾਗਰਿਕ ਨੂੰ ਆਪਣੇ ਹੱਕਾਂ ਲਈ ਰੋਸ ਪ੍ਰਦਰਸ਼ਨ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਕੌਕਰੇਜ ਜਨਤਾ ਪਾਰਟੀ ਦੇ ਆਗੂ ਸੋਨਮ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਦੇ ਅਸਤੀਫੇ ਨੂੰ ਲੈ ਕੇ ਅਣਮਿੱਥੀ ਭੁਖ ਹੜਤਾਲ ਕਰ ਰਹੇ ਸਨ, ਚਾਹੀਦਾ ਤਾਂ ਇਹ ਸੀ ਸਰਕਾਰ ਆਪਣੇ ਮੰਤਰੀ ਨੂੰ ਅਸਤੀਫਾ ਦੇਣ ਲਈ ਮਜਬੂਰ ਕਰਦੇ ਪਰ ਸਰਕਾਰ ਨੇ ਉਲਟਾ ਭੁਖ ਹੜਤਾਲ ਤੇ ਬੈਠੇ ਸੋਨਮ ਨੂੰ ਜੰਤ੍ਰ ਮੰਤ੍ਰ ਤੋਂ ਪੁਲਸ ਦੀ ਮੱਦਦ ਨਾਲ ਚੁੱਕ ਕੇ ਹਸਪਤਾਲ ਭਰਤੀ ਕਰਵਾਇਆ ਗਿਆ, ਇਸ ਘਟਨਾਂ ਬਹੁਤ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਨਿੰਦਾ ਕੀਤੀ ਹੈ ਕਿਉਂਕਿ ਇਹ ਮਾਮਲਾ ਨੌਜਵਾਨ ਪੀੜ੍ਹੀ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ ਪਰ ਸਰਕਾਰ ਇਸ ਨੂੰ ਅਣਗੌਲਿਆਂ ਕਰੀ ਬੈਠੀ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭੁਖ ਹੜਤਾਲ ਤੇ ਬੈਠੇ ਕੌਕਰੇਜ ਜਨਤਾ ਪਾਰਟੀ ਦੇ ਆਗੂ ਸੋਨਮ ਨੂੰ ਦਿੱਲੀ ਪੁਲਸ ਵੱਲੋਂ ਜਬਰੀ ਚੁੱਕ ਕੇ ਹਸਪਤਾਲ ਭਰਤੀ ਕਰਵਾਉਣ ਵਾਲੀ ਨੀਤੀ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਪੇਪਰ ਲੀਕ ਮਾਮਲੇ ਦੇ ਦੋਸ਼ੀ ਸਿਖਿਆ ਮੰਤਰੀ ਧਰਮਿੰਦਰ ਨੂੰ ਅਸਤੀਫਾ ਦੇਣ ਲਈ ਤਿਆਰ ਕਰਨ ਤਾਂ ਕਿ ਇਸ ਸਬੰਧੀ ਭੁਖ ਹੜਤਾਲ ਤੇ ਬੈਠੇ ਕੌਕਰੇਜ ਜਨਤਾ ਪਾਰਟੀ ਦੇ ਆਗੂ ਸੋਨਮ ਤੇ ਉਸ ਦੇ ਸਾਥੀਆਂ ਨੂੰ ਭੁਖ ਹੜਤਾਲ ਤੋਂ ਹਟਾਇਆ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਭੁਖ ਹੜਤਾਲ ਤੇ ਬੈਠੇ ਸੋਨਮ ਨੂੰ ਜੰਤ੍ਰ ਮੰਤ੍ਰ ਤੋਂ ਦਿੱਲੀ ਪੁਲਸ ਵੱਲੋਂ ਜਬਰੀ ਚੁੱਕ ਕੇ ਹਸਪਤਾਲ ਭਰਤੀ ਕਰਵਾਉਣ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਅਤੇ ਧਰਮਿੰਦਰ ਸਿਖਿਆ ਮੰਤਰੀ ਨੂੰ ਤੁਰੰਤ ਅਸਤੀਫ਼ਾ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕੌਕਰੇਜ ਜਨਤਾ ਪਾਰਟੀ ਦੇ ਆਗੂ ਵੱਲੋਂ ਪੇਪਲ ਲੀਕ ਮਾਮਲੇ ਨੂੰ ਲੈ ਕੇ ਸਿਖਿਆ ਮੰਤਰੀ ਦਾ ਅਸਤੀਫ਼ਾ ਮੰਗਣਾ ਬਿਲਕੁਲ ਜਾਇਜ਼ ਮੰਗ ਹੈ ਕਿਉਂਕਿ ਇਹ ਮਾਮਲਾ ਵਿਦਿਆਰਥੀ ਭਵਿੱਖ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭੁਖ ਹੜਤਾਲ ਤੇ ਬੈਠੇ ਸੋਨਮ ਨੂੰ ਦਿੱਲੀ ਪੁਲਸ ਵੱਲੋਂ ਜਬਰੀ ਚੁੱਕ ਕੇ ਹਸਪਤਾਲ ਪਹੁਚਾਉਣ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਪੇਪਰ ਲੀਕ ਮਾਮਲੇ ਦੇ ਦੋਸ਼ੀ ਸਿਖਿਆ ਮੰਤਰੀ ਧਰਮਿੰਦਰ ਤੁਰੰਤ ਆਪਣੇ ਆਹੰਦੇ ਤੋਂ ਅਸਤੀਫਾ ਦੇਣ ਤਾਂ ਕਿ ਵਿਦਿਆਰਥੀਆਂ ਦੀ ਭੁਖ ਹੜਤਾਲ ਖਤਮ ਕਰਵਾਈ ਜਾ ਸਕੇ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਦਿਲਬਾਗ ਸਿੰਘ ਗੁਰਦਾਸਪੁਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਇੰਦਰਜੀਤ ਸਿੰਘ ਕਾਉਂਕੇ, ਭਾਈ ਸਿੰਦਾ ਸਿੰਘ ਨਿਹੰਗ ਅਤੇ ਭਾਈ ਪਿਰਥੀ ਸਿੰਘ ਧਾਲੀਵਾਲ ਧਰਮਕੋਟ, ਭਾਈ ਰਛਪਾਲ ਸਿੰਘ ਅਤੇ ਭਾਈ ਮਨਜਿੰਦਰ ਸਿੰਘ ਕਮਾਲ ਕੇ ਅਤੇ ਭਾਈ ਜੱਸਾ ਸਿੰਘ ਬਿਆਸ ਆਦਿ ਆਗੂ ਹਾਜਰ ਸਨ ।।

Leave a Reply

Your email address will not be published. Required fields are marked *