ਪੰਜਾਬ ਤੋ 7 ਰਾਜਸਭਾ ਮੈਂਬਰਾਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਆਪ ਪਾਰਟੀ ਲਈ ਗੰਭੀਰ ਮੁੱਦਾ,ਭਾਵੇਂ ਕਿ ਇਹਨਾਂ ਸਾਰਿਆਂ ਨੇ ਪਾਰਟੀ ਦੇ ਉੱਚ ਨੇਤਾਵਾਂ ਤੇ ਭਿਰਸ਼ਟਾਚਾਰ ਦੇ ਇਲਜ਼ਾਮ ਲਾਏ,ਜਦੋਂ ਕਿ ਆਪ ਨੇਤਾਵਾਂ ਦਾ ਕਹਿਣਾ, ਈ ਡੀ ਤੋਂ ਡਰਦੇ ਗਏ ? : ਭਾਈ ਵਿਰਸਾ ਸਿੰਘ ਖਾਲਸਾ

ਦੇਸ਼

ਦਿੱਲੀ, ਗੁਰਦਾਸਪੁਰ, 25 ਅਪ੍ਰੈਲ (ਸਰਬਜੀਤ ਸਿੰਘ)– ਪੰਜਾਬ ਤੋਂ ਆਪ ਪਾਰਟੀ ਦੇ 7 ਰਾਜ਼ ਸਭਾ ਮੈਂਬਰ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਚਲੇ ਗਏ ਹਨ ਅਤੇ ਇਨ੍ਹਾਂ ਸਾਰੀਆਂ ਅਗਵਾਈ ਆਪ ਦੇ ਲਾਡਲੇ ਰਾਘਵਚੱਡੀ ਜੀ ਕਰ ਰਹੇ ਹਨ,ਅਸਲ’ਚ ਮਸਲਾ ਇਹ ਹੈ ਕਿ ਰਾਗਵਚੱੱਡਾ ਕਾਫ਼ੀ ਸਮੇਂ ਤੋਂ ਬਾਗੀ ਚਲਿਆ ਆ ਰਿਹਾ ਸੀ ਵਿਚੇ ਵਿਚ ਉਹ ਆਪਣੇ ਭਾਜਪਾ ਨਾਲ ਸਬੰਧ ਜੋੜਨ ਦੀ ਤਿਆਰੀ ਵਿਚ ਸੀ, ਇਹਦੇ ਵਿਚ ਕੋਈ ਦੋ ਰਾਵਾਂ ਨਹੀਂ ਕਿ ਭਾਜਪਾ ਨੇ ਉਹਨਾਂ ਨੂੰ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ ਹੋਵੇ, ਪਰ ਇਹਨਾਂ ਸਾਰਿਆਂ ਨੇ ਪੰਜਾਬ ਅਤੇ ਪੰਜਾਬੀਆਂ ਲਈ ਵੱਡਾ ਧੋਖਾ ਕੀਤਾ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਉਦੀਮਾ ਸੀ ਕਿ ਉਹ ਪੰਜਾਬ ਲਈ ਕੁਝ ਕਰਨਗੇ ਪਰ ਲੋਕਾਂ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੰਜਾਬ ਦੇ 7 ਰਾਜਸਭਾ ਮੈਂਬਰਾਂ ਵੱਲੋਂ ਆਪ ਨੂੰ ਅਲਵਿਦਾ ਆਖ ਕੇ ਭਾਜਪਾ ‘ਚ ਸ਼ਾਮਲ ਹੋਣ ਵਾਲੇ ਵਰਤਾਰੇ ਦੀ ਨਿੰਦਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਪੰਜਾਬ ਦੇ ਲੋਕਾਂ ਨੇ ਆਪ ਪਾਰਟੀ ਵੱਲੋਂ ਪੰਜਾਬ ਦੇ ਕੋਟੇ ਵਾਲੇ ਰਾਜ ਸਭਾ ਮੈਂਬਰ ਬਾਹਰੇ ਲਾਉਣ ਤੇ ਵੱਡਾ ਇਤਰਾਜ਼ ਜਤਾਇਆ ਸੀ ਪਰ ਆਪ ਪਾਰਟੀ ਨੇ ਲੋਕਾਂ ਦੀ ਪ੍ਰਵਾਹ ਨਾ ਕੀਤੀ ਅਤੇ ਉਨ੍ਹਾਂ ਲੋਕਾਂ ਨੂੰ ਰਾਜ ਸਭਾ ਮੈਂਬਰ ਬਣਾ ਦਿੱਤਾ ਜਿੰਨਾ ਨੂੰ ਪੰਜਾਬ ਅਤੇ ਪੰਜਾਬੀਆਂ ਦੇ ਮਸਲਿਆਂ ਸਬੰਧੀ ਕੋਈ ਜਾਣਕਾਰੀ ਨਹੀਂ ਸੀ ? ਭਾਈ ਖਾਲਸਾ ਨੇ ਕਿਹਾ ਇਹਨਾਂ ਰਾਜਸਭਾ ਦੇ ਮੈਂਬਰਾਂ ਨੇ ਪੰਜਾਬ ਦਾ ਕੋਈ ਮੁੱਦਾ ਨਹੀਂ ਉਠਾਇਆ? ਪਰ ਇਹਨਾਂ ਵੱਲੋਂ ਆਪ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਆਪ ਪਾਰਟੀ ਨੂੰ ਵੱਡਾ ਧੱਕਾ ਲੱਗਾ ਹੈ, ਇਸ ਸਬੰਧੀ ਭਾਜਪਾ ਦੇ ਆਗੂ ਆਪ ਪਾਰਟੀ ਤੇ ਭਿਰਸਟ ਹੋਣ ਦੇ ਇਲਜਾਮ ਲਾ ਰਹੀ ਹੈ, ਭਾਈ ਖਾਲਸਾ ਨੇ ਕਿਹਾ ਦੋ ਤਿਹਾਈ ਬਹੁਮਤ ਹਾਸਲ ਕਰਨ ਤੋਂ ਬਾਅਦ ਇਨ੍ਹਾਂ ਦੀ ਰਾਜ ਸਭਾ ਮੈਂਬਰੀ ਨੂੰ ਕੋਈ ਖਤਰਾਂ ਨਹੀਂ ? ਇਹ ਤਾਂ ਸਮੇਂ ਦਾ ਭਵਿੱਖ ਹੀ ਤਹਿ ਕਰੇਗਾ,ਪਰ ਰਾਘਵ ਚੱਡਾ ਵੱਲੋਂ ਪੰਜਾਬ ਦੇ ਸੱਤ ਰਾਜ ਸਭਾ ਮੈਂਬਰਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਉਣ ਨਾਲ ਆਪ ਪਾਰਟੀ ਦੇ ਰਾਜਸੀ ਹਿੱਤਾਂ ਲਈ ਖਤਰਨਾਕ ਸਾਬਤ ਹੋ ਸਕਦਾ ਹੈ,ਜਿਵੇਂ ਦੱਸਿਆ ਜਾ ਰਿਹਾ ਹੈ ਕਿ 35/40 ਪੰਜਾਬ ਦੇ ਆਪ ਵਿਧਾਇਕ ਵੀ ਬਗ਼ਾਵਤ ਕਰ ਸਕਦੇ ਹਨ, ਇਹ ਤਾਂ ਸਮਾਂ ਹੀ ਦੱਸੇਗਾ ਪਰ ਰਾਘਵ ਚੱਡਾ ਨੇ ਆਪ ਕਨਵੀਨਰ ਕੇਜਰੀਵਾਲ ਤੋਂ ਬਦਲਾਂ ਲੈ ਹੀ ਲਿਆ ! ਮਹਿੰਗਾ ਪਿਆ ਰਾਗਵਚੱੱਡਾ ਤੇ ਐਕਸ਼ਨ ਕਰਨਾ ਕਰਨਾ ਆਪ ਪਾਰਟੀ ਨੂੰ, ਭਾਈ ਖਾਲਸਾ ਨੇ ਸਾਡੀ ਪਾਰਟੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੰਜਾਬ ਦੇ ਰਾਜਸਭਾ ਮੈਂਬਰਾਂ ਦੇ ਭਾਜਪਾ ‘ਚ ਜਾਣ ਦੀ ਨਿੰਦਾ ਕਰਦੀ ਹੈ,ਭਾਵੇਂ ਕਿ ਅਗਲੇ ਦਿਨਾਂ ਵਿੱਚ ਭਾਜਪਾ ਰਾਗਵਚੱਡਾ ਨੂੰ ਮੰਤਰੀ ਪਦ ਦਾ ਅਹੁਦਾ ਦੇ ਸਕਦੀ ਹੈ ਪਰ ਪੰਜਾਬ ਅਤੇ ਪੰਜਾਬੀਆਂ ਨਾਲ ਇਨ੍ਹਾਂ ਸਾਰਿਆਂ ਨੇ ਧੋਖਾ ਕੀਤਾ ਹੈ ।

Leave a Reply

Your email address will not be published. Required fields are marked *