ਮੁੱਖ ਮੰਤਰੀ ਸਾਰੇ ਵਿਧਾਇਕਾਂ ਸਮੇਤ ਰਾਸ਼ਟਰਪਤੀ ਨੂੰ ਮਿਲਣ ਦੇ ਚਾਹਵਾਨ,ਸਮਾਂ ਮੰਗ ਲਿਆ,ਪਰ ਮਾਮਲਾ ਗੁੰਝਲਦਾਰ ? ਭਵਿੱਖ ਕਰੂੰ ਤਹਿ ? ਰਾਸ਼ਟਰਪਤੀ ਸਾਹਿਬ ! ਸਮਾਂ ਦਿੰਦੇ ? -ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ

ਚੰਡੀਗੜ੍ਹ, ਗੁਰਦਾਸਪੁਰ, 25 ਅਪ੍ਰੈਲ (ਸਰਬਜੀਤ ਸਿੰਘ)– ਭਗਵੰਤ ਸਿੰਘ ਮਾਨ ਦੀ ਆਪ ਪਾਰਟੀ ਅੱਜ਼ ਕੱਲ ਉਸ ਵੇਲੇ ਵੱਡੀ ਸਿਆਸੀ ਚਰਚਾ ਦਾ ਵਿਸ਼ਾ ਬਣ ਗਈ ਜਦੋਂ ਪੰਜਾਬ ਤੋਂ ਰਾਜ਼ ਸਭਾ ਮੈਂਬਰ ਰਾਘਵ ਚੱਡਾ ਨੇ ਆਪਣੀ ਸੱਤ ਮੈਂਬਰੀ ਟੀਮ ਸਮੇਤ ਆਪ ਨੂੰ ਅਲਵਿਦਾ ਆਖ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ,ਇਸ ਖਬਰ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਲਿਆਂ ਕੇ ਰੱਖ ਦਿੱਤਾ ਰਾਘਵ ਚੱਡਾ ਸਮੇਤ ਮੈਂਬਰਾਂ ਨੇ ਆਪ ਦੇ ਉੱਚ ਅਧਿਕਾਰੀਆਂ ‘ਚ ਫ਼ੈਲ ਚੁੱਕੀ ਭਿਰਸ਼ਟਾਚਾਰੀ ਨੂੰ ਮੁੱਦਾ ਬਣਾਇਆ ਹੈ ਅਤੇ ਸਪੱਸ਼ਟ ਕੀਤਾ ਹੈ 35/40 ਪੰਜਾਬ ਦੇ ਵਿਧਾਇਕ ਵੀ ਪਾਰਟੀ ਛੱਡ ਸਕਦੇ ਹਨ ਪਰ ਇਹ ਅਜੇ ਸਮੇਂ ਦੀ ਕੁੱਖ ਵਿਚ ਹੈ ਜਦੋਂ ਕਿ ਰਾਗਵਚੱਡਾ ਵਾਲ਼ੀ ਘਟਨਾ ਨੂੰ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਭਾਰਤ ਦੇ ਰਾਸ਼ਟਰਪਤੀ ਸਾਹਿਬ ਜੀ ਨੂੰ ਆਪਣੇ ਸਾਰੇ ਵਿਧਾਇਕਾਂ ਸਮੇਤ ਮਿਲ਼ਣ ਦਾ ਸਮਾਂ ਮੰਗਣ ਵਾਲੇ ਵਰਤਾਰੇ ਤੋਂ ਸਪੱਸ਼ਟ ਹੈ ਕਿ ਦਾਲ ਵਿਚ ਕੁਝ ਕਾਲਾ ਜ਼ਰੂਰ ਨਜ਼ਰ ਆ ਰਿਹਾ ਹੈ, ਭਾਵੇਂ ਕਿ ਇਹ ਅਜੇ ਸਮਾਂ ਹੀ ਤਹਿ ਕਰੇਗਾ ਕਿ ਰਾਸ਼ਟਰਪਤੀ ਸਾਹਿਬ ਸਾਰੇ ਵਿਧਾਇਕਾਂ ਸਮੇਤ ਮਿਲਣ ਦਾ ਸਮਾਂ ਦੇਂਦੇ ਹਨ ਜਾ ਨਹੀਂ ਪਰ ਇਸ ਨਾਲ ਪੰਜਾਬ ਦੀ ਸਿਆਸਤ ਗਰਮਾਈ ਪਈ ਹੈ, ਭਾਜਪਾ ਅਜਿਹਾ ਕਰਨੇ ਕੀ ਕਰਨਾ ਚਾਹੁੰਦੀ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗ ਜਾਵੇਗਾ ਪਰ ਪੰਜਾਬ ਦੇ ਇਹਨਾਂ ਸੱਤਾ ਰਾਜਸਭਾ ਮੈਂਬਰਾਂ ਨੇ ਪੰਜਾਬ ਨਾਲ ਧੋਖਾ ਕੀਤਾ ਹੈ ਕਿਉਂਕਿ ਉਨ੍ਹਾਂ ਨੂੰ ਪੰਜਾਬ ਦੇ ਕੋਟੇ ‘ਚ ਰਾਜਸਭਾ ਮੈਂਬਰੀ ਮਿਲ਼ੀ ਅਤੇ ਉਸ ਵਕ਼ਤ ਵੀ ਆਪ ਪਾਰਟੀ ਵੱਲੋਂ ਪੰਜਾਬ ਨੂੰ ਛੱਡ ਕੇ ਬਾਹਰੀ ਮੈਂਬਰ ਲੈਣ ਦੀ ਤਿੱਖੀ ਨੁਕਤਾਚੀਨੀ ਦਾ ਸਹਾਮਣਾ ਕਰਨ ਪਿਆ ਤੇ ਆਖਿਰ ਅਜਿਹੇ ਨੇਤਾਵਾਂ ਨੇ ਕਰ ਵਿਖਾਇਆ ਪਰ ਇਹ ਵੀ ਨਹੀਂ ਪਤਾ ਕਿ ਉਹ ਭਾਜਪਾ ਵਿੱਚ ਸ਼ਾਮਲ ਹੋ ਕੇ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਹੋਣ ਤਾਂ ਉਹ ਹੀ ਦੱਸ ਸਕਦੇ ਹਨ ਪਰ ਇਸ ਖਬਰ ਨੇ ਪੰਜਾਬ ਦੀ ਸਿਆਸਤ ਗਰਮਾਕੇ ਰੱਖ ਦਿੱਤਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਆਪ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਵੱਲੋਂ ਭਾਜਪਾ ਦਾ ਪੱਲਾ ਫੜਨ ਵਾਲੇ ਵਰਤਾਰੇ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਆਪਣੇ ਸਾਰੇ ਵਿਧਾਇਕਾਂ ਸਮੇਤ ਰਾਸ਼ਟਰਪਤੀ ਸਾਹਿਬ ਨੂੰ ਮਿਲਣ ਲਈ ਸਮਾਂ ਮੰਗਣ ਵਾਲੀ ਨੀਤੀ ਦੀ ਹਮਾਇਤ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਰਾਜ ਸਭਾ ਮੈਂਬਰ ਰਾਗਵ ਚੱਡਾ ਦੀ ਅਗਵਾਈ ‘ਚ ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਤੁਰੰਤ ਬਾਅਦ ਰਾਸ਼ਟਰਪਤੀ ਸਾਹਿਬ ਤੋਂ ਆਪਣੇ ਵਿਧਾਇਕਾਂ ਸਮੇਤ ਮਿਲ਼ਣ ਦਾ ਸਮਾਂ ਲੈਣ ਵਾਲੀ ਨੀਤੀ ਪਿੱਛੇ ਕੀ ਖ਼ਤਰਾ ਜਾਂ ਫਿਰ ਕੋਈ ਹੋਰ ਨੀਤੀ ਹੈ ਪਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮੁੱਖ ਮੰਤਰੀ ਦੀ ਪੂਰਨ ਹਮਾਇਤ ਕਰਦੀ ਹੋਈ ਮੰਗ ਕਰਦੀ ਹੈ ਕਿ ਰਾਸ਼ਟਰਪਤੀ  ਸਾਹਿਬ ਜੀ ਮੁੱਖ ਮੰਤਰੀ ਸਾਹਿਬ ਜੀ ਨੂੰ ਵਿਧਾਇਕਾਂ ਸਮੇਤ ਮਿਲ਼ਣ ਦਾ ਜਲਦੀ ਸਮਾਂ ਦੇਣ ਦੀ ਲੋੜ ਤੇ ਜ਼ੋਰ ਦੇਂਣ।

Leave a Reply

Your email address will not be published. Required fields are marked *