ਅਮਰੀਕਾ ਈਰਾਨ ਯੁੱਧ ਫਿਰ ਸ਼ੁਰੂ ਹੋਣ ਨਾਲ ਭਾਰਤ ਅਤੇ ਹੋਰਨਾਂ ਖਾੜੀ ਮੁਲਕਾਂ ‘ਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਹੋ ਸਕਦਾ ਹੈ,ਭਾਰਤ ਪਾਕਿਸਤਾਨ ਜੰਗ ਨੂੰ ਰੁਕਵਾਉਣ ਲਈ ਯਤਨ ਕਰਨ – ਭਾਈ ਵਿਰਸਾ ਸਿੰਘ ਖ਼ਾਲਸਾ

ਚੰਡੀਗੜ੍ਹ

ਚੰਡੀਗੜ੍ਹ, ਗੁਰਦਾਸਪੁਰ, 9 ਜੁਲਾਈ (ਸਰਬਜੀਤ ਸਿੰਘ)– ਅਮਰੀਕਾ ਈਰਾਨ ਯੁੱਧ ਦੀ ਚੱਲ ਰਹੀ ਜੰਗਬੰਦੀ ਦੌਰਾਨ ਦੋਹਾਂ ਮੁਲਕਾਂ ਨੇ ਲੜਾਈ ਰੋਕਣ ਸਬੰਧੀ ਕੋਈ ਫੈਸਲਾ ਸਿਰੇ ਨਹੀਂ ਚੜ੍ਹਿਆ,ਜਿਸ ਦੇ ਸਿੱਟੇ ਵਜੋਂ ਹੁਣ ਜੰਗ ਬੰਦੀ ਖਤਮ ਹੋ ਰਹੀ ਹੈ ਲੜਾਈ ਫਿਰ ਤੋਂ ਸ਼ੁਰੂ ਹੋ ਸਕਦੀ ਹੈ, ਜਿਸ ਦੇ ਸਿੱਟੇ ਵੱਜੋਂ ਭਾਰਤ ਸਮੇਤ ਬਹੁਤ ਸਾਰੇ ਮੁਲਕਾਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ’ਚ ਵੱਡਾ ਵਾਧਾ ਹੋ ਸਕਦਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਅਮਰੀਕਾ ਈਰਾਨ ਯੁੱਧ ਦੀ ਚੱਲ ਰਹੀ ਜੰਗਬੰਦੀ ਖਤਮ ਕਰਕੇ ਫਿਰ ਜੰਗ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਹੁਣ ਇਹ ਜੰਗ ਆਰ ਪਾਰ ਦੀ ਲੜਾਈ ਵਿੱਚ ਬਦਲ ਗਿਆ ਹੈ ਕਿਉਂਕਿ ਦੋਹੇ ਮੁਲਕ ਜੰਗਬੰਦੀ ਦੌਰਾਨ ਲੜਾਈ ਖ਼ਤਮ ਲਈ ਕਿਸੇ ਫੈਸਲੇ ਤੱੱਕ ਨਹੀਂ ਪਹੁੰਚ ਸਕੇ,ਅਗਰ ਇਹ ਜੰਗ ਦੁਬਾਰਾ ਸ਼ੁਰੂ ਹੁੰਦਾ ਹੈ ਤਾਂ ਭਾਰਤ ਅਤੇ ਹੋਰ ਖਾੜੀ ਮੁਲਕਾਂ ਲਈ ਵੱਡੀਆਂ ਮੁਸ਼ਕਲਾਂ ਪੈਦਾ ਕਰ ਸਕਦਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਕਰਦੀ ਹੈ ਕਿ ਉਹ ਦੋਹਾਂ ਮੁਲਕਾਂ ਦੀ ਲੜਾਈ ਰੋਕਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਲਨਡ ਟ੍ਰੰਪ ਤੇ ਈਰਾਨ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਕੇ ਜੰਗਬੰਦੀ ਜਾਰੀ ਰੱਖਣ ਲਈ ਕੋਈ ਵਿਸ਼ੇਸ਼ ਉਪਰਾਲਾ ਕਰਨ ਦੀ ਲੋੜ ਤੇ ਜ਼ੋਰ ਦੇਣ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਮਰੀਕਾ ਈਰਾਨ ਯੁੱਧ ਦੀ ਚੱਲ ਰਹੀ ਜੰਗਬੰਦੀ ਟੁੱਟਣ ਤੇ ਫਿਰ ਤੋਂ ਜੰਗ ਸ਼ੁਰੂ ਕਰਨ ਤੇ ਗਹਿਰੀ ਚਿੰਤਾ ਅਤੇ ਇਸ ਜੰਗ ਨੂੰ ਰੁਕਵਾਉਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋਹਾਂ ਮੁਲਕਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਜੰਗ ਰੁਕਵਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਅਮਰੀਕਾ ਦੇ ਰਾਸ਼ਟਰਪਤੀ ਡੋਲਨਟ ਟ੍ਰੰਪ ਨੇ ਐਲਾਨ ਕਰ ਦਿੱਤਾ ਹੈ ਕਿ ਈਰਾਨ ਪਰਮਾਣੂ ਸਮਝੌਤੇ ਤੇ ਮੁਕਰ ਗਿਆ ਇਸ ਕਰਕੇ ਹੁਣ ਜ਼ਬਰਦਸਤ ਲੜਾਈ ਸ਼ੁਰੂ ਕੀਤੀ ਜਾਵੇਗੀ ਅਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ, ਭਾਈ ਖਾਲਸਾ ਨੇ ਦੱਸਿਆ ਦੂਸਰੇ ਪਾਸੇ ਈਰਾਨ ਨੇ ਸਪੱਸ਼ਟ ਕਿਹਾ ਕਿ ਅਮਰੀਕਾ ਨੇ ਹਾਰਮੋਨਸ ਸਟੇਟਸ ਵਾਲਾ ਸਮਝੋਤਾ ਤੋੜ ਕੇ ਸਾਡੇ ਨਾਲ ਵੱਡਾ ਧੋਖਾ ਕੀਤਾ ਹੈ ਅਤੇ ਅਸੀਂ ਯੁਧ ਲਈ ਤਿਆਰ ਬਰ ਤਿਆਰ ਹਾਂ, ਖਾਲਸਾ ਨੇ ਕਿਹਾ ਅਗਰ ਅਮਰੀਕਾ ਈਰਾਨ ਯੁੱਧ ਫਿਰ ਸ਼ੁਰੂ ਹੁੰਦਾ ਹੈ ਤਾਂ ਇਹ ਦੋਹੇ ਮੁਲਕਾਂ ਦੇ ਲੋਕਾਂ ਲਈ ਤਾਂ ਖਤਰਨਾਕ ਹੋਵੇਗਾ ਹੀ ਪਰ ਭਾਰਤ ਅਤੇ ਖਾੜੀ ਮੁਲਕਾਂ ਦੇ ਲੋਕਾਂ ਲਈ ਵੀ ਕੱੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਰਕੇ ਵੱਡੀ ਮੁਸੀਬਤ ਪੈਦਾ ਕਰ ਸਕਦਾ ਹੈ, ਭਾਈ ਖਾਲਸਾ ਨੇ ਕਿਹਾ ਦੋਹੇਂ ਮੁਲਕ ਇਹ ਕਹੇਂ ਰਹੇ ਹਨ ਕਿ ਹੁਣ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਆਰਪਾਰ ਦੀ ਲੜਾਈ ਕੀਤੀ ਜਾਵੇਗੀ ਜੋ ਭਾਰਤ ਅਤੇ ਖਾੜੀ ਮੁਲਕਾਂ ਲਈ ਠੀਕ ਨਹੀਂ ਹੋਵੇਗਾ, ਇਸ ਕਰਕੇ ਅਮਰੀਕਾ ਈਰਾਨ ਦੋਹਾਂ ਮੁਲਕਾਂ ਨਾਲ ਗੱਲਬਾਤ ਕਰਕੇ ਭਾਰਤ ਅਤੇ ਪਾਕਿਸਤਾਨ ਇਸ ਯੁੱਧ ਨੂੰ ਰੋਕਣ ਲਈ ਆਪਣਾ ਰੋਲ ਅਦਾ ਕਰਨ ਜੋ ਮਨੁੱਖਤਾ ਦੇ ਭਲੇ ਦੀ ਗੱਲ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅਮਰੀਕਾ ਈਰਾਨ ਦੋਹਾਂ ਮੁਲਕਾਂ ਵੱਲੋਂ ਜੰਗਬੰਦੀ ਖਤਮ ਕਰ ਕੇ ਜੰਗ ਸ਼ੁਰੂ ਕਰਨ ਵਾਲੇ ਕੀਤੇ ਐਲਾਨ ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਹਿਬਾਨਾਂ ਨੂੰ ਬੇਨਤੀ ਕਰਦੀ ਹੈ ਕਿ ਲੜਾਈ ਕੋਈ ਮਸਲੇ ਦਾ ਹੱਲ ਨਹੀਂ? ਇਸ ਨੂੰ ਗੱਲਬਾਤ ਰਾਹੀਂ ਹੱਲ ਕਰਵਾਉਣ ਦੇ ਯਤਨ ਕੀਤੇ ਜਾਣ ਕਿਉਂਕਿ ਜੰਗ ਲੱਗਣ ਨਾਲ ਭਾਰਤ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਹੋ ਸਕਦਾ ਹੈ।

Leave a Reply

Your email address will not be published. Required fields are marked *