ਮਾਨ ਸਰਕਾਰ ਦੇ ਜਬਰ ਜੁਲਮ ਦਾ ਜੁਵਾਬ ਜੱਥੇਬੰਦਕ ਤਾਕਤ ਰਾਹੀ ਦੇਵਾਗੇ : ਚੰਦਰ ਸ਼ੇਖਰ/ ਮਹਾ ਸਿੰਘ ਰੌੜੀ
ਜਲੰਧਰ, ਗੁਰਦਾਸਪੁਰ, 6 ਸਤੰਬਰ (ਸਰਬਜੀਤ ਸਿੰਘ)– ਦੇਸ ਭਗਤ ਯਾਦਗਾਰ ਹਾਲ ਵਿੱਖੇ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ (ਸੀਟੂ) ਵੱਲੋ ਪ੍ਰਭਾਵਸਾਲੀ ਸੂਬਾਈ ਕਨਵੈਨਸਨ ਦਾ ਆਯੋਜਨ ਇਨਕਲਾਬੀ ਜੋਸੋ -ਖਰੋਸ ਨਾਲ ਕੀਤਾ ਗਿਆ , ਪੰਜਾਬ ਦੇ ਕੋਨੇ -2 ਵਿੱਚੋ ਵੱਡੀ ਗਿਣਤੀ ਵਿੱਚ ਮਨਰੇਗਾ ਮਜਦੂਰ, ਨਿਰਮਾਣ ਮਜ਼ਦੂਰ,ਉਦਯੋਗਿਕ ਮਜਦੂਰ , ਆਸਾ , ਆਗਣਵਾੜੀ ਤੇ ਮਿਡ-ਡੇ-ਮੀਲ ਵਰਕਰਾ ਨੇ ਇਸ ਕਨਵੈਨਸ਼ਨ ਵਿੱਚ ਸਮੂਲੀਅਤ ਕੀਤੀ। ਕਨਵੈਨਸਨ ਨੂੰ ਸੰਬੋਧਨ ਕਰਦਿਆ ਸੀਪੀਆਈ ( ਐਮ) ਦੇ ਪੋਲਿਟ ਬਿਊਰੋ ਮੈਬਰ ਤੇ ਸੀਟੂ ਦੇ ਸੀਨੀਅਰ ਕੌਮੀ ਮੀਤ ਪ੍ਰਧਾਨ ਕਾਮਰੇਡ ਤਪਨ ਸੇਨ ਨੇ ਕਿਹਾ ਕਿ ਮੋਦੀ ਸਰਕਾਰ ਵੱਡੇ ਕਾਰਪੋਰੇਟ ਘਰਾਣਿਆ ਦੀ ਇੱਕ ਬੰਧੂਆ ਬਣ ਗਈ ਹੈ ਤੇ ਮੋਦੀ ਸਰਕਾਰ ਆਪਣੇ ਦਰਬਾਰੀ ਪੂੰਜੀਪਤੀਆ ਅਡਾਨੀ -ਅੰਬਾਨੀ ਦੇ ਇਸਾਰਿਆ ਤੇ ਭਾਰਤ ਦੇ ਮਜ਼ਦੂਰ ਵਰਗ ਨੂੰ ਵੀ ਬੰਧੂਆ ਮਜਦੂਰ ਬਣਾਉਣ ਵੱਧ ਰਹੀ ਹੈ ਤੇ ਚਾਰ ਲੇਬਰ ਕੋਡ ਇਸ ਕੜੀ ਦਾ ਨਤੀਜਾ ਹੈ , ਉਨ੍ਹਾ ਕਿਹਾ ਕਿ ਭਾਰਤ ਦਾ ਮਜਦੂਰ ਬੰਧੂਆ ਮਜਦੂਰ ਨਹੀ ਬਣੇਗਾ ਤੇ ਮੋਦੀ ਹਕੂਮਤ ਨੂੰ ਦੇਸ਼ ਵਿੱਚੋ ਅਖਾੜ ਕੇ ਰੱਖ ਦੇਵੇਗਾ।
ਕਾਮਰੇਡ ਤਪਨ ਸੇਨ ਨੇ ਕਿਹਾ ਕਿ ਸੀਟੂ 1,2 ਦਸੰਬਰ ਨੂੰ ਦਿੱਲੀ ਵਿੱਚ ਦੋ ਦਿਨਾ ਪ੍ਰਦਰਸ਼ਨ ਕਰੇਗੀ , ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਵਰਕਰ ਸਮੂਲੀਅਤ ਕਰੇਗਾ ।
ਇਸ ਮੌਕੇ ਤੇ ਸੰਬੋਧਨ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ ਸੀਟੂ ਦੇ ਸੂਬਾਈ ਪ੍ਰਧਾਨ ਕਾਮਰੇਡ ਚੰਦਰ ਸੇਖਰ ਤੇ ਸੂਬਾਈ ਜਰਨਲ ਸਕੱਤਰ ਕਾਮਰੇਡ ਮਹਾ ਸਿੰਘ ਰੌੜੀ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਦਾ ਜੁਲਮ -ਜਬਰ ਦਿਨੋ ਦਿਨ ਵੱਧ ਰਿਹਾ ਹੈ , ਸਾਤਮਈ ਪ੍ਰਦਰਸਨ ਕਰ ਰਹੇ ਮੁਲਾਜਮਾ, ਕਿਸਾਨਾ ਤੇ ਮਜਦੂਰਾ ਤੇ ਅੰਨੇਵਾਹ ਅੱਤਿਆਚਾਰ ਕੀਤਾ ਜਾ ਰਿਹਾ, ਸਵਾਲ ਪੁੱਛਣ ਤੇ ਨੋਜੁਵਾਨਾ ਨੂੰ ਨਕਾਰਾ ਕਰਕੇ ਛੁੱਟਿਆ ਜਾ ਰਿਹਾ ਹੈ ।
ਆਗੂਆ ਨੇ ਐਲਾਨ ਕੀਤਾ ਕਿ ਲੇਬਰ ਮੰਤਰੀ ਦੀ ਰਿਹਾਇਸ਼ ਖੰਨਾ ਵਿੱਖੇ ਪੱਕਾ ਮੋਰਚਾ ਲਾਇਆ ਜਾਵੇਗਾ।
ਇਸ ਮੌਕੇ ਤੇ ਭਰਾਤਰੀ ਜੱਥੇਬੰਦੀਆ ਏਟਕ ਦੇ ਸੂਬਾਈ ਸਕੱਤਰ ਅਮਰਜੀਤ ਆਸਲ, ਸੀਟੀਯੂ ਪੰਜਾਬ ਦੇ ਸੂਬਾਈ ਸਕੱਤਰ ਹਰਿੰਦਰ ਸਿੰਘ ਰੰਧਾਵਾ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ (ਵਿਗਿਆਨਕ) ਸੂਬਾਈ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਨੇ ਸੀਟੂ ਨੂੰ ਸਫਲ ਕਨਵੈਨਸਨ ਦੀਆ ਮੁਬਾਰਕਾ ਦਿੰਦਿਆ ਕਿਹਾ ਕਿ ਸਮੇ ਦੇ ਹਾਕਮਾ ਦੀਆ ਲੋਕ ਵਿਰੋਧੀ ਨੀਤੀਆ ਖਿਲਾਫ ਸਾਝੇ ਸੰਘਰਸ ਸਮੇ ਦੀ ਮੁੱਖ ਲੋੜ ਹੈ ਤੇ ਭਵਿੱਖ ਵਿੱਚ ਇਕੱਠੇ ਹੋ ਕੇ ਪੰਜਾਬ ਵਿੱਚ ਲਹਿਰ ਖੜੀ ਕਰਾਗੇ । ਇਸ ਮੌਕੇ ਤੇ ਮਹਿੰਗਾਈ ਦੇ ਵਿਰੁੱਧ ਮਤਾ ਰੱਖ ਕੇ ਮਹਿਗਾਈ ਨੂੰ ਰੋਕਣ ਦੀ ਅਪੀਲ ਕੀਤੀ, ਦੂਜਾ
ਕਿਸਾਨਾ , ਮਜਦੂਰਾ ਤੇ ਮੁਲਾਜ਼ਮਾ ਦੇ ਚੱਲ ਰਹੇ ਸੰਘਰਸ ਦੇ ਹੱਕ ਵਿੱਚ ਮਤਾ ਰੱਖ ਕੇ ਉਨ੍ਹਾਂ ਦਾ ਸਮਰਥਨ ਕੀਤਾ, ਤੀਜਾ ਮਿਡ- ਡੇ -ਮੀਲ ਵਰਕਰ ਤੇ ਆਸ਼ਾ ਵਰਕਰਾ ਦੇ ਹੱਕ ਵਿੱਚ ਮਤਾ ਰੱਖ ਕੇ ਉਨ੍ਹਾ ਦੇ ਸੰਘਰਸ ਦਾ ਸਮਰਥਨ ਕੀਤਾ, ਚੋਥਾ ਥਰਮਲ ਪਲਾਂਟ ਬਣਾਂਵਾਲੀ ਦੇ ਮੁਲਾਜਮਾ ਦੇ ਹੱਕ ਵਿੱਚ ਮਤਾ ਰੱਖ ਕੇ ਉਨਾਂ ਦੇ ਸੰਘਰਸ ਦੀ ਹਮਾਇਤ ਕੀਤੀ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਾਥੀ ਸੁੱਚਾ ਸਿੰਘ ਅਜਨਾਲਾ, ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਅਮਰ ਨਾਥ ਕੁੰਮਕਲਾ, ਹਰਜੀਤ ਕੌਰ ਪੰਜੋਲਾ, ਪਰਮਜੀਤ ਸਿੰਘ ਨੀਲੋ , ਜਸਮੇਲ ਕੌਰ ਬੀਰਕਲਾ, ਸਰੋਜ ਬਾਲਾ, ਬਲਜਿੰਦਰ ਸਿੰਘ, ਗੁਰਦਰਸ਼ਨ ਸਿੰਘ ਪਟਿਆਲਾ, ਹੰਨੂਮਾਨ ਲੁਧਿਆਣਾ, ਤੀਰਥ ਸਿੰਘ ਬਾਸੀ, ਜਸਵੀਰ ਝਬਾਲ, ਰਵਿੰਦਰ ਲੁੱਥਰਾ , ਜੋਗਿੰਦਰ ਸਿੰਘ ਔਲਖ ਪ੍ਰਿੰਸੀਪਲ ਸੰਗਰੂਰ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।



